ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਭਾਜਪਾ ਆਗੂਆਂ ਦੀ ਇਕ ਸੂਚੀ ਇਸ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਰਿਸ਼ੀ ਸੁਨਕ ਦੀ ਹਾਰ ਤੋਂ ਬਾਅਦ ਵਿਕੀਲੀਕਸ ਨੇ ਬ੍ਰਿਟੇਨ ਦੇ ਗੁਪਤ ਬੈਂਕਾਂ ‘ਚ ਰੱਖੇ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਕਾਲੇ ਧਨ ਦੀ ਸੂਚੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਦੀ ਹੈ ਇਹ ਵਾਇਰਲ ਵੀਡੀਓ?
ਸੋਸ਼ਲ ਮੀਡੀਆ ‘ਤੇ ਦੋ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵੀਡੀਓ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਸੀਸ ਗੰਜ ਸਾਹਿਬ ਗੁਰਦੁਆਰਾ ਵਿਖੇ ਇੱਕ ਹਿੰਦੂ ਕੱਟੜਪੰਥੀ ਨੇ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਆਪਣੀ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। ਵੀਡੀਓ ਵਿਚ ਇਕ ਕਾਰ ਤੇਜ਼ ਰਫਤਾਰ ਨਾਲ ਦੌੜਦੀ ਦਿਖਾਈ ਦੇ ਰਹੀ ਹੈ ਅਤੇ ਉੱਥੇ ਮੌਜੂਦ ਲੋਕ ਉਸ ਕਾਰ ਤੋਂ ਬਚਦੇ ਨਜ਼ਰ ਆ ਰਹੇ ਹਨ।
ਵਾਇਰਲ ਵੀਡੀਓ ਕਰੀਬ ਤਿੰਨ ਮਹੀਨੇ ਪੁਰਾਣੀ ਹੈ। ਇਹ ਵੀਡੀਓ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ ਦੀ ਹੈ। ਦੋਸ਼ੀ ਵਿਅਕਤੀ ਸਿੱਖ ਭਾਈਚਾਰੇ ਨਾਲ ਸਬੰਧਤ ਹੈ।

ਰੇਲਵੇ ਪਲੇਟਫਾਰਮ ਤੇ ਖੜੇ ਟੀਟੀਈ ਦੀ ਕਰੰਟ ਲੱਗਣ ਕਾਰਨ ਹੋਈ ਮੌਤ?
ਸੋਸ਼ਲ ਮੀਡੀਆ ‘ਤੇ ਰੇਲਵੇ ਸਟੇਸ਼ਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਦੋ ਵਿਅਕਤੀ ਆਪਸ ‘ਚ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ ਅਤੇ ਅਚਾਨਕ ਉੱਪਰੋਂ ਕੋਈ ਚੀਜ਼ ਡਿੱਗਦੀ ਦਿਖਾਈ ਦਿੰਦੀ ਹੈ ਤੇ ਇਕ ਵਿਅਕਤੀ ਦੇ ਸਰੀਰ ‘ਚੋਂ ਚੰਗਿਆੜੀਆਂ ਨਿਕਲਣ ਲੱਗਦੀਆਂ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੇਲਵੇ ਪਲੇਟਫ਼ਾਰਮ ਤੇ ਇੱਕ ਵਿਅਕਤੀ ਦੇ ਹੈਡ ਫੋਨ ਲੱਗੇ ਹੋਣ ਕਰਕੇ ਕਰੰਟ ਦਿਮਾਗ਼ ਤੋ ਹੁੰਦਾ ਹੋਇਆ ਪੈਰਾਂ ਹੇਠੋ ਨਿਕਲਿਆ ਤੇ ਵਿਅਕਤੀ ਦੀ ਮੌਤ ਹੋ ਗਈ। ਰੇਲਵੇ ਪਲੇਟਫ਼ਾਰਮ ਤੇ ਵਿਅਕਤੀ ਦੇ ਕਰੰਟ ਲੱਗਣ ਮੌਤ ਦੇ ਨਾਮ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।

ਵਿਕੀਲੀਕਸ ਨੇ ਪੀਐਮ ਮੋਦੀ ਅਤੇ ਮੰਤਰੀਆਂ ਦਾ ਕਾਲਾ ਧਨ ਬ੍ਰਿਟੇਨ ਦੇ ਗੁਪਤ ਬੈਂਕਾਂ ਵਿੱਚ ਰੱਖੇ ਹੋਣ ਦੀ ਸੂਚੀ ਜਾਰੀ ਕੀਤੀ?
ਸੋਸ਼ਲ ਮੀਡੀਆ ‘ਤੇ ਭਾਜਪਾ ਆਗੂਆਂ ਦੀ ਇਕ ਸੂਚੀ ਇਸ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਰਿਸ਼ੀ ਸੁਨਕ ਦੀ ਹਾਰ ਤੋਂ ਬਾਅਦ ਵਿਕੀਲੀਕਸ ਨੇ ਬ੍ਰਿਟੇਨ ਦੇ ਗੁਪਤ ਬੈਂਕਾਂ ‘ਚ ਰੱਖੇ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਕਾਲੇ ਧਨ ਦੀ ਸੂਚੀ ਜਾਰੀ ਕੀਤੀ ਹੈ। ਵਿਕੀਲੀਕਸ ਨੇ ਇਸ ਤਰ੍ਹਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਉੱਤਰਾਖੰਡ ਵਿੱਚ ਤਿੰਨ ਸਾਲ ਪਹਿਲਾਂ ਆਈ ਕੁਦਰਤੀ ਤਬਾਹੀ ਦੀ ਵੀਡੀਓ ਨੂੰ ਹਾਲੀਆ ਦੱਸਕੇ ਕੀਤਾ ਵਾਇਰਲ
ਉੱਤਰਾਖੰਡ ‘ਚ ਭਾਰੀ ਬਾਰਿਸ਼ ਕਾਰਨ ਨਦੀਆਂ ਉਫਾਨ ਤੇ ਹਨ। ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ। ਇਸ ਸਭ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਗਿਆ ਹੈ ਕਿ ਇਹ ਵੀਡੀਓ ਰਿਸ਼ੀ ਗੰਗਾ ਅਤੇ ਤਪੋਵਨ ਦੇ ਐਨਟੀਪੀਸੀ ਡੈਮ ਟੁੱਟਣ ਦਾ ਹੈ। ਇਹ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਸਾਲ 2021 ਦਾ ਹੈ ਜਦੋ ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਕਾਰਨ ਹੜ ਆ ਗਏ ਸਨ।

ਕੀ ਗੰਗਾ ਨਦੀ ‘ਚ ਆਏ ਉਫਾਨ ਦੀ ਹੈ ਇਹ ਵੀਡੀਓ?
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੇਜ ਬਹਾਵ ਦੇ ਵਿੱਚ ਗੱਡੀਆਂ ਨੂੰ ਰੁੜਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਗੰਗਾ ਨਦੀ ਦੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲਿਆ ਨਹੀਂ ਸਗੋਂ ਜਪਾਨ ਦੇ ਵਿੱਚ ਸਾਲ 2011 ਵਿੱਚ ਆਈ ਸੁਨਾਮੀ ਦੀ ਹੈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।