Authors
Claim
ਵਿਕੀਲੀਕਸ ਨੇ ਮੋਦੀ ਅਤੇ ਉਹਨਾਂ ਦੇ ਮੰਤਰੀਆਂ ਦਾ ਕਾਲਾ ਧਨ ਬ੍ਰਿਟੇਨ ਦੇ ਗੁਪਤ ਬੈਂਕਾਂ ਵਿੱਚ ਰੱਖੇ ਹੋਣ ਦੀ ਸੂਚੀ ਜਾਰੀ ਕੀਤੀ।
Fact
ਵਿਕੀਲੀਕਸ ਨੇ ਇਸ ਤਰ੍ਹਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ ਹੈ।
ਬ੍ਰਿਟੇਨ ‘ਚ ਹੋਈਆਂ ਚੋਣਾਂ ‘ਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਹਾਰ ਗਈ ਹੈ ਜਦਕਿ ਲੇਬਰ ਪਾਰਟੀ ਨੂੰ ਵੱਡੀ ਜਿੱਤ ਮਿਲੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਭਾਜਪਾ ਆਗੂਆਂ ਦੀ ਇਕ ਸੂਚੀ ਇਸ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਰਿਸ਼ੀ ਸੁਨਕ ਦੀ ਹਾਰ ਤੋਂ ਬਾਅਦ ਵਿਕੀਲੀਕਸ ਨੇ ਬ੍ਰਿਟੇਨ ਦੇ ਗੁਪਤ ਬੈਂਕਾਂ ‘ਚ ਰੱਖੇ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਕਾਲੇ ਧਨ ਦੀ ਸੂਚੀ ਜਾਰੀ ਕੀਤੀ ਹੈ।
ਭਾਜਪਾ ਨੇਤਾਵਾਂ ਦੀ ਸੂਚੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਹੈ , ਜਿਸ ‘ਚ ਪ੍ਰਧਾਨ ਮੰਤਰੀ ਮੋਦੀ, ਰਾਜਨਾਥ ਸਿੰਘ, ਅਸ਼ਵਿਨੀ ਵੈਸ਼ਨਵ ਅਤੇ ਸਮ੍ਰਿਤੀ ਇਰਾਨੀ ਸਮੇਤ 24 ਲੋਕਾਂ ਦੇ ਨਾਂ ਹਨ। ਭਾਜਪਾ ਆਗੂਆਂ ਦੇ ਨਾਵਾਂ ਦੇ ਨਾਲ-ਨਾਲ ਲਿਸਟ ਵਿੱਚ ਅਰਬਾਂ ਰੁਪਏ ਵੀ ਲਿਖੇ ਹੋਏ ਹਨ। ਇਸ ਲਿਸਟ ਨੂੰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ,”ਮੋਦੀ ਦੀ ਬਲੈਕ ਡਾਇਰੀ ਸਾਹਮਣੇ ਆਈ ਹੈ। ਬਰਤਾਨੀਆ ‘ਚ ਸਰਕਾਰ ਦਾ ਤਖਤਾ ਪਲਟਦੇ ਹੀ ਰਿਸ਼ੀ ਸੁਨਕ ਦੀ ਹਾਰ ਤੋਂ ਬਾਅਦ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਕਾਲੇ ਧਨ ਦੇ ਖੁਲਾਸੇ ਹੋਣੇ ਸ਼ੁਰੂ ਹੋ ਗਏ ਹਨ ਦਾ ਪਰਦਾਫਾਸ਼ ਕੀਤਾ ਗਿਆ ਸੀ। ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਦਾ ਕਾਲਾ ਧਨ 14 ਸਾਲਾਂ ‘ਚ ਸੌ ਗੁਣਾ ਵਧ ਗਿਆ ਹੈ।
Fact Check/Verification
ਅਸੀਂ ਗੂਗਲ ‘ਤੇ ਸੰਬੰਧਿਤ ਕੀਵਰਡਸ ਦੀ ਮਦਦ ਦੇ ਨਾਲ ਸਰਚ ਕੀਤੀ ਪਰ ਸਾਨੂੰ ਅਜਿਹੀ ਕੋਈ ਸੂਚੀ ਜਾਂ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਹੁਣ ਅਸੀਂ ਵਿਕੀਲੀਕਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਅਤੇ ਵੈਬਸਾਈਟ ਨੂੰ ਖੋਜਿਆ। ਉੱਥੇ ਵੀ ਸਾਨੂੰ ਅਜਿਹੀ ਕਿਸੇ ਸੂਚੀ ਦੇ ਜਾਰੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਜਾਂਚ ਦੌਰਾਨ ਜਦੋਂ ਅਸੀਂ X ‘ਤੇ ਸੰਬੰਧਿਤ ਕੀਵਰਡਸ ਨਾਲ ਖੋਜ ਕੀਤੀ ਤਾਂ ਸਾਨੂੰ ਇਸ ਸੂਚੀ ਨਾਲ ਮਿਲਦੇ ਜੁਲਦੇ ਕਈ ਪੋਸਟ ਮਿਲੇ। ਅਸੀਂ ਪਾਇਆ ਹੈ ਕਿ ਸਾਲ 2011 ਤੋਂ ਅਜਿਹੀਆਂ ਸੂਚੀਆਂ ਨੇਤਾਵਾਂ ਦੇ ਬਦਲੇ ਹੋਏ ਨਾਵਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਪੋਸਟਾਂ ਨੂੰ ਸਾਲ 2011 , 2012 , 2013 , 2014 , 2015 ਅਤੇ 2016 ਵਿੱਚ ਵੱਖ-ਵੱਖ ਆਗੂਆਂ ਦੇ ਨਾਮ ਨਾਲ ਸਾਂਝਾ ਕੀਤੀਆਂ ਗਈਆਂ ਹਨ।
ਜਾਂਚ ਦੌਰਾਨ ਅਸੀਂ ਪਾਇਆ ਕਿ ਇਸ ਤਰ੍ਹਾਂ ਦੀ ਸੂਚੀ ਪਹਿਲੀ ਵਾਰ ਸਾਲ 2011 ਵਿੱਚ ਵਾਇਰਲ ਹੋਈ ਸੀ। ਉਸ ਸੂਚੀ ਵਿੱਚ ਉਸ ਸਮੇਂ ਦੀਆਂ ਕੇਂਦਰ ਸਰਕਾਰ (ਯੂਪੀਏ) ਦੇ ਮੰਤਰੀਆਂ ਦੇ ਨਾਂ ਸਨ। ਵਿਕੀਲੀਕਸ ਨੇ ਇਸ ਸੂਚੀ ਨੂੰ ਫਰਜ਼ੀ ਕਰਾਰ ਦਿੱਤਾ ਸੀ ।
Conclusion
ਇਹ ਦਾਅਵਾ ਫਰਜ਼ੀ ਹੈ। ਵਿਕੀਲੀਕਸ ਨੇ ਇਸ ਤਰ੍ਹਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ ਹੈ।
Result: False
Sources
Official X handle of Wikileaks.
Official Website of Wikileaks.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।