Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Viral
Claim
ਧਰਨਾ ਦੇ ਰਹੀ ਮਹਿਲਾ ਪਹਿਲਵਾਨ ਓਲੰਪੀਅਨ ਸਾਕਸ਼ੀ ਮਲਿਕ ਦੀ ਤਸਵੀਰ ਜਿਸਨੂੰ ਦਿੱਲੀ ਪੁਲਿਸ ਆਪਣੇ ਜੁੱਤਿਆਂ ਨਾਲ ਕੁਚਲ ਰਹੇ ਹਨ।
Fact
ਵਾਇਰਲ ਹੋ ਰਹੀ ਤਸਵੀਰ ਓਲੰਪੀਅਨ ਸਾਕਸ਼ੀ ਮਲਿਕ ਦੀ ਨਹੀਂ ਹੈ। ਇਹ ਤਸਵੀਰ ਰਣਜੀਤ ਸਿੰਘ ਦੀ ਹੈ ਜਿਸ ਨੂੰ ਸਿੰਘੁ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 28 ਜਨਵਰੀ ਨੂੰ ਭੜਕੀ ਕਥਿਤ ਹਿੰਸਾ ਦੇ ਦੌਰਾਨ ਦਿੱਲੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ।
ਭਾਜਪਾ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸਿੰਘ ਖ਼ਿਲਾਫ਼ ਪਹਿਲਵਾਨਾਂ ਵੱਲੋਂ ਜੰਤਰ ਮੰਤਰ ਤੇ ਪਿਛਲੇ ਇੱਕ ਮਹੀਨੇ ਤੋਂ ਹੜਤਾਲ ਚੱਲ ਰਹੀ ਸੀ ਅਤੇ ਪਹਿਲਵਾਨਾਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਨਵੀਂ ਸੰਸਦ ਦੇ ਸਾਹਮਣੇ ਇਕ ਮਹਿਲਾ ਮਹਾਪੰਚਾਇਤ ਦਾ ਆਯੋਜਨ ਕਰਨਗੇ। ਐਤਵਾਰ ਨੂੰ ਜਿਥੇ ਇੱਕ ਪਾਸੇ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਪ੍ਰੋਗਰਾਮ ਚੱਲ ਰਿਹਾ ਸੀ ਉਥੇ ਹੀ ਦੂਜੇ ਪਾਸੇ ਦਿੱਲੀ ਪੁਲਿਸ ਵੱਲੋਂ ਪਹਿਲਵਾਨਾਂ, ਖਾਪ ਪੰਚਾਇਤ ਅਤੇ ਕਿਸਾਨਾਂ ਜਥੇਬੰਦੀਆਂ ਨੂੰ ਨਵੇਂ ਸੰਸਦ ਭਵਨ ਨੇੜੇ ਨਾ ਆਉਣ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਜਿਹਨਾਂ ਵਿੱਚੋਂ ਕਈਆਂ ਨੂੰ ਦੇਰ ਰਾਤ ਬਾਅਦ ਛੱਡਿਆ ਗਿਆ।
ਸੋਸ਼ਲ ਮੀਡਿਆ ਤੇ ਪਹਿਲਵਾਨਾਂ ਦੇ ਪ੍ਰਦਰਸ਼ਨ ਦੀਆਂ ਵੀਡੀਓ ਅਤੇ ਤਸਵੀਰਾਂ ਵਾਇਰਲ ਹੋਈਆਂ ਜਿਨ੍ਹਾਂ ਵਿਚ ਪਹਿਲਵਾਨਾਂ ਨਾਲ ਪੁਲਿਸ ਦਾ ਕਥਿਤ ਮਾੜਾ ਸਲੂਕ ਵੇਖਿਆ ਜਾ ਸਕਦਾ ਸੀ। ਇਸ ਦੌਰਾਨ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਾਪਦਾ ਹੈ ਜਿਵੇਂ ਕੁਝ ਪੁਲਿਸ ਮੁਲਾਜ਼ਮ ਦੂਜੇ ਵਿਅਕਤੀ ਦੇ ਮੂੰਹ ਨੂੰ ਕੁਚਲ ਰਹੇ ਹਨ। ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਧਰਨਾ ਦੇ ਰਹੀ ਮਹਿਲਾ ਪਹਿਲਵਾਨ ਓਲੰਪੀਅਨ ਸਾਕਸ਼ੀ ਮਲਿਕ ਦੀ ਹੈ ਜਿਸਨੂੰ ਦਿੱਲੀ ਪੁਲਿਸ ਆਪਣੇ ਜੁੱਤਿਆਂ ਨਾਲ ਕੁਚਲ ਰਹੇ ਹਨ।
ਟਵਿੱਟਰ ਯੂਜ਼ਰ ‘ਜਾਟ ਯੂਨਿਟੀ’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਦੇਸ਼ ਦੇ ਲਈ ਮਹਿਲਾ ਵਰੇਸਟਲਿੰਗ ਵਿੱਚ ਪਹਿਲਾ ਓਲਿੰਪਿਕ ਮੈਡਲ ਜਿੱਤਣ ਵਾਲੀ ਸਾਕਸ਼ੀ ਮਲਿਕ ਹੈ ਇਹ।’
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੀ ਤਸਵੀਰ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ ਅਤੇ ਪਾਇਆ ਕਿ ਕਈ ਯੂਜ਼ਰਾਂ ਨੇ ਇਸ ਤਸਵੀਰ ਨੂੰ ਸਿੰਘੁ ਬਾਰਡਰ ਤੇ ਸਾਲ 2020-21 ਵਿੱਚ ਹੋਏ ਕਿਸਾਨ ਅੰਦੋਲਨ ਦੌਰਾਨ ਹੋਈ ਹਿੰਸਾ ਦਾ ਦੱਸਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਤਸਵੀਰ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਫਰਵਰੀ 1, 2021 ਨੂੰ ਟਾਈਮਜ਼ ਆਫ ਇੰਡੀਆ ਦੁਆਰਾ ਪ੍ਰਕਾਸ਼ਿਤ ਆਰਟੀਕਲ ਮਿਲਿਆ। ਆਰਟੀਕਲ ਦੇ ਮੁਤਾਬਕ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਦੇ ਬੂਟ (ਜੁੱਤੇ) ਹੇਠ ਕੁਚਲੇ 22 ਸਾਲਾ ਰਣਜੀਤ ਸਿੰਘ ਦੇ ਚਿਹਰੇ ਦੀ ਤਸਵੀਰ ਇੱਕ ਚਿਹਰਾ ਬਣ ਗਈ ਹੈ।
ਆਰਟੀਕਲ ਮੁਤਾਬਕ ਸਿੰਘੁ ਬਾਰਡਰ ਤੇ ਸੁਰੱਖਿਆ ਦੇ ਬਾਵਜੂਦ ਭੀੜ ਵੱਲੋਂ ਕਿਸਾਨਾਂ ਦੇ ਡੇਰੇ ‘ਤੇ ਪਹੁੰਚ ਕੇ ਕੈਂਪ ‘ਤੇ ਹਮਲਾ ਕਰਨ ਤੋਂ ਬਾਅਦ ਕੁਝ ਕਿਸਾਨ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋ ਗਈ। ਦਿੱਲੀ ਪੁਲਿਸ ਨੇ ਰਣਜੀਤ ਸਿੰਘ ‘ਤੇ ਐਸਐਚਓ ‘ਤੇ ਤਲਵਾਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦਾ ਦੋਸ਼ ਲਾਇਆ ਹੈ। ਉਸ ਨੂੰ 43 ਹੋਰਾਂ ਸਮੇਤ, ਦਿੱਲੀ ਪੁਲਿਸ ਨੇ ਉਸੇ ਦਿਨ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਸੀ। 17 ਮਾਰਚ 2021 ਨੂੰ ਰਣਜੀਤ ਸਿੰਘ ਨੂੰ ਇਸ ਮਾਮਲੇ ਵਿੱਚ ਜਮਾਨਤ ਮਿਲ ਗਈ ਸੀ।
ਇਸ ਦੇ ਨਾਲ ਹੀ ਸਾਨੂੰ ਵਾਇਰਲ ਹੋ ਰਹੀ ਤਸਵੀਰ ਕਈ ਹੋਰਨਾਂ ਮੀਡਿਆ ਅਦਾਰਿਆਂ ਦੁਆਰਾ ਵੀ ਸਾਲ 2021 ਦੇ ਵਿੱਚ ਪ੍ਰਕਾਸ਼ਿਤ ਮਿਲੀ। ਇਹਨਾਂ ਰਿਪੋਰਟਾਂ ਵਿੱਚ ਪ੍ਰਕਾਸ਼ਿਤ ਨਿਊਜ਼ 18 ਦੀ ਰਿਪੋਰਟ ਮੁਤਾਬਕ ਸਿੰਘੂ ਬਾਰਡਰ ‘ਤੇ ਸ਼ੁੱਕਰਵਾਰ ਦੁਪਹਿਰ ਨੂੰ ਭੜਕੀ ਹਿੰਸਾ ‘ਚ ਦਿੱਲੀ ਪੁਲਸ ਨੇ ਅਲੀਪੁਰ ਦੇ ਐੱਸਐੱਚਓ ‘ਤੇ ਹਮਲਾ ਕਰਨ ਵਾਲੇ ਵਿਅਕਤੀ ਸਮੇਤ 44 ਲੋਕਾਂ ਨੂੰ ਗ੍ਰਿਫਤਾਰ ਕੀਤਾ। ਰਿਪੋਰਟ ਮੁਤਾਬਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ, ਵਾਸੀ ਪਿੰਡ ਕਾਜ਼ਮਪੁਰ, ਜ਼ਿਲ੍ਹਾ ਨਵਾਂ ਸ਼ਹਿਰ ਨੇ ਐਸਐਚਓ ਅਲੀਪੁਰ ‘ਤੇ ਤਲਵਾਰ ਨਾਲ ਹਮਲਾ ਕੀਤਾ ਸੀ ਜਿਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਓਲੰਪੀਅਨ ਸਾਕਸ਼ੀ ਮਲਿਕ ਦੀ ਨਹੀਂ ਹੈ। ਇਹ ਤਸਵੀਰ ਰਣਜੀਤ ਸਿੰਘ ਦੀ ਹੈ ਜਿਸ ਨੂੰ ਦਿੱਲੀ ਦੇ ਸਿੰਘੁ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 28 ਜਨਵਰੀ ਨੂੰ ਭੜਕੀ ਕਥਿਤ ਹਿੰਸਾ ਦੇ ਦੌਰਾਨ ਦਿੱਲੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ।
Our Sources
Media report published by Times of India on February 1, 2021
Media report published by News 18 on February 1, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
July 12, 2024
Shaminder Singh
April 27, 2024
Shaminder Singh
December 9, 2023