Viral
Weekly Wrap: ਪਾਕਿਸਤਾਨ ‘ਚ ਨਮਾਜ ਵੇਲੇ ਗੁਰੁਦਆਰਾ ਸਾਹਿਬ ਵਿੱਚ ਲਾਊਡ ਸਪੀਕਰ ਚਲਾਉਣ ਕਰਕੇ ਗ੍ਰੰਥੀਆਂ ਦਾ ਕੀਤਾ ਕਤਲ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਦੇ ਵਿਚ ਸਿੱਖ ਵਿਅਕਤੀਆਂ ਦੀ ਲਾਸ਼ਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਪਾਕਿਸਤਾਨ ਦੀ ਹੈ ਜਿਥੇ ਨਮਾਜ਼ ਸਮੇਂ ਗੁਰੂ ਘਰ ‘ਚ ਲਾਊਡ ਸਪੀਕਰ ਚਲਾਉਣ ਕਰਕੇ ਭੜਕੇ ਭਾਈਚਾਰੇ ਨੇ ਗ੍ਰੰਥੀਆਂ ਦਾ ਕਤਲ ਕਰ ਗੁਰੂ ਘਰ ‘ਚ ਭੰਨਤੋੜ ਕੀਤੀ। ਇਸ ਦੇ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਪੱਤਰਕਾਰ ਨਾਲ ਹਾਲ ਹੀ ਵਿੱਚ ਉਲਝੇ ਮੁੱਖ ਮੰਤਰੀ ਭਗਵੰਤ ਮਾਨ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲ ਹੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੱਤਰਕਾਰ ਨਾਲ ਉਲਝ ਗਏ। ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਇਹ ਮਾਮਲਾ ਸਾਲ 2019 ਦਾ ਹੈ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਸਨ।

ਕੀ ਭਗਵਾਨ ਰਾਮ ਦੇ ਨਾਮ ਤੇ ਅਮਰੀਕਾ ਵਿੱਚ ਲਾਂਚ ਹੋਈ ਕਾਰ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਵਾਹਨ ਨਿਰਮਾਤਾ ਕੰਪਨੀ ਨੇ ਆਪਣੀ ਕਾਰ ਦਾ ਨਾਮ ਹਿੰਦੂ ਦੇਵਤਾ ਰਾਮ ਦੇ ਨਾਮ ‘ਤੇ ਰੱਖਿਆ। ਅਮਰੀਕੀ ਵਾਹਨ ਨਿਰਮਾਤਾ ਕੰਪਨੀ ਦੇ ਹਿੰਦੂ ਦੇਵਤਾ ਰਾਮ ਦੇ ਨਾਮ ਤੇ ਕਾਰ ਰੱਖਣ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।

ਪਾਕਿਸਤਾਨ ‘ਚ ਨਮਾਜ ਵੇਲੇ ਗੁਰੁਦਆਰਾ ਸਾਹਿਬ ਵਿੱਚ ਲਾਊਡ ਸਪੀਕਰ ਚਲਾਉਣ ਕਰਕੇ ਗ੍ਰੰਥੀਆਂ ਦਾ ਕੀਤਾ ਕਤਲ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ‘ਚ ਨਮਾਜ ਵੇਲੇ ਗੁਰੁਦਆਰਾ ਸਾਹਿਬ ਵਿੱਚ ਲਾਊਡ ਸਪੀਕਰ ਚਲਾਉਣ ਕਰਕੇ ਗ੍ਰੰਥੀਆਂ ਦਾ ਕਤਲ ਕਰ ਦਿੱਤਾ ਗਿਆ। ਇਹ ਵੀਡੀਓ ਅਫ਼ਗ਼ਾਨਿਸਤਾਨ ਦੇ ਕਾਬੁਲ ਦਾ ਹੈ ਜਿਥੇ ਮਾਰਚ 2020 ‘ਚ ਗੁਰੂਦੁਆਰਾ ਵਿਖੇ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀ ਨੂੰਹ ਹਿੰਸਾ ਤੋਂ ਬਾਅਦ ਗਿਰਫਤਾਰੀ ਦੇ ਡਰ ਤੋਂ ਬਿੱਟੂ ਬਜਰੰਗੀ ਰੋਣ ਲੱਗਿਆ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਟੂ ਬਜਰੰਗੀ ਨੇ ਹਰਿਆਣਾ ਵਿੱਚ ਨੂਹ ਹਿੰਸਾ ਤੋਂ ਬਾਅਦ ਗ੍ਰਿਫਤਾਰੀ ਦੇ ਡਰੋਂ ਰੋਣਾ ਸ਼ੁਰੂ ਕਰ ਦਿੱਤਾ। ਬਿੱਟੂ ਬਜਰੰਗੀ ਦਾ ਇੱਕ ਸਾਲ ਪੁਰਾਣਾ ਵੀਡੀਓ ਨੂੰਹ ‘ਚ ਹਾਲ ਹੀ ਵਿੱਚ ਹੋਈ ਹਿੰਸਾ ਤੋਂ ਬਾਅਦ ਦਾ ਦੱਸਕੇ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਜਾ ਰਿਹਾ ਹੈ।

ਦਿੱਲੀ ਦੇ ਕੇਂਦਰੀ ਪੀਡਬਲਯੂਡੀ ਇੰਜੀਨੀਅਰ ਦੇ ਘਰ ਛਾਪੇ ਦੌਰਾਨ ਕਰੋੜਾਂ ਰੁਪਏ ਬਰਾਮਦ ਕੀਤੇ ਗਏ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਕੇਂਦਰੀ ਪੀਡਬਲਯੂਡੀ ਇੰਜੀਨੀਅਰ ਦੇ ਘਰ ‘ਚ ਐਂਟੀ ਕੁਰੱਪਸ਼ਨ ਬਿਊਰੋ ਨੇ ਛਾਪੇ ਦੌਰਾਨ ਕਰੋੜਾਂ ਰੁਪਏ ਬਰਾਮਦ ਕੀਤੇ ਗਏ। ਵਾਇਰਲ ਵੀਡੀਓ ਕਰਨਾਟਕ ਦੇ ਕਲਬੁਰਗੀ ਦੀ ਹੈ ਜਿਥੇ ਸਾਲ 2021 ਦੇ ਵਿੱਚ ਲੋਕ ਨਿਰਮਾਣ ਵਿਭਾਗ ਦੇ ਪੀਡਬਲਯੂਡੀ ਇੰਜੀਨੀਅਰ ਘਰ ਛਾਪਾ ਮਾਰਿਆ ਸੀ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ