ਐਤਵਾਰ, ਅਪ੍ਰੈਲ 28, 2024
ਐਤਵਾਰ, ਅਪ੍ਰੈਲ 28, 2024

HomeFact Checkਕੀ ਪੱਤਰਕਾਰ ਨਾਲ ਹਾਲ ਹੀ ਵਿੱਚ ਉਲਝੇ ਮੁੱਖ ਮੰਤਰੀ ਭਗਵੰਤ ਮਾਨ?

ਕੀ ਪੱਤਰਕਾਰ ਨਾਲ ਹਾਲ ਹੀ ਵਿੱਚ ਉਲਝੇ ਮੁੱਖ ਮੰਤਰੀ ਭਗਵੰਤ ਮਾਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਪੱਤਰਕਾਰ ਨਾਲ ਉਲਝੇ ਮੁੱਖ ਮੰਤਰੀ ਭਗਵੰਤ ਮਾਨ

Fact
ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਇਹ ਮਾਮਲਾ ਸਾਲ 2019 ਦਾ ਹੈ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਸਨ।

ਸੋਸ਼ਲ ਮੀਡਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੂੰ ਮੀਡਿਆ ਕਰਮੀਆਂ ਨਾਲ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ। ਵਾਇਰਲ ਵੀਡੀਓ ਦੇ ਵਿੱਚ ਉਹਨਾਂ ਦੇ ਨਾਲ ਮੌਜੂਦਾ ਕੈਬਿਨੇਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੀ ਨਜ਼ਰ ਆ ਰਹੇ ਹਨ।

ਫੇਸਬੁੱਕ ਪੇਜ ‘ਤਰਨ ਤਾਰਨ ਦੀ ਸਿਆਸਤ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਭਾਊ ਜਦੋ ਸੁਖੀ ਰੰਧਾਵਵਾ ਨਪਿੰਦਰ ਨਾਲ ਔਖਾ ਹੋਇਆ ਸੀ ਉਦੋਂ ਬਹੁਤ ਭੇਡਾਂ ਦੇ ਪਿੱਛੇ ਮਿਰਚ ਲੜੀ ਸੀ ਉਦੋਂ ਕਹਿੰਦੇ ਸੀ ਪੱਤਰਕਾਰ ਦੀ ਅਜਾਦੀ ਆ , ਪਤਰਕਾਰਾਂ ਨੇ ਸਵਾਲ ਕਰਨੇ ਹੀ ਹੁੰਦੇ ਆ ਇਹ ਵੀਡੀਓ ਤੁਹਾਡੇ ਭਾਪੇ ਭਗਵੰਤ ਮਾਨ ਦੀ ਜਿਸ ਵਿਚ ਉਹ ਪੱਤਰਕਾਰ ਨਾਲ ਔਖਾ ਹੋ ਰਿਹਾ ਏ ਇਸ ਤੇ ਕੀ ਕਹਿਣਾ ਭਗਤਾ ਦਾ’

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਗੂਗਲ ਤੇ ਕੀਵਰਡ ਸਰਚ ਕੀਤਾ। ਇਸ ਮਾਮਲੇ ਨੂੰ ਲੈ ਕੇ ਸਾਨੂੰ ਮੀਡੀਆ ਅਦਾਰਾ ਰੋਜ਼ਾਨਾ ਸਪੋਕਸਮੈਨ ਦੁਆਰਾ 24 ਦਿਸੰਬਰ 2019 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਵੀਡੀਓ ਰਿਪੋਰਟ ਦੇ ਵਿੱਚ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਸਵਾਲ ਪੁੱਛਣ ਤੇ ਭਗਵੰਤ ਮਾਨ ਦੀ ਪੱਤਰਕਾਰ ਦੇ ਨਾਲ ਕਾਫੀ ਬਹਿਸ ਹੋਈ ਸੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹੋਰ ਸਰਚ ਕਰਨ ਤੇ ਸਾਨੂੰ ਇਸ ਮਾਮਲੇ ਨੂੰ ਲੈ ਕੇ ABP News ਦੀ ਇੱਕ ਰਿਪੋਰਟ ਮਿਲੀ। ਖਬਰ ਅਨੁਸਾਰ,’ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿੱਥੇ ‘ਆਪ’ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਪੱਤਰਕਾਰ ਵੱਲੋਂ ਪੁੱਛੇ ਸਵਾਲ ‘ਤੇ ਮਾਨ ਭੜਕ ਗਏ ਤੇ ਪੱਤਰਕਾਰਾਂ ਵੱਲ਼ ਨੂੰ ਉੱਠ ਖਲੋਤੇ।’

 ਪੱਤਰਕਾਰ ਨਾਲ ਹਾਲ ਹੀ ਵਿੱਚ ਉਲਝੇ ਮੁੱਖ ਮੰਤਰੀ ਭਗਵੰਤ ਮਾਨ

ਖਬਰ ‘ਚ ਅੱਗੇ ਦੱਸਿਆ ਗਿਆ,’ਪ੍ਰੈੱਸ ਕਾਨਫਰੰਸ ਵਿੱਚ ਅਫੜਾ-ਤਫੜੀ ਮੱਚ ਗਈ। ਕਈ ਪੱਤਰਕਾਰ ਵੀ ਗੁੱਸੇ ਵਿੱਚ ਨਜ਼ਰ ਆਏ। ਕੁਝ ਸਮੇਂ ਬਾਅਦ ਭਗਵੰਤ ਮਾਨ ਦਾ ਗੁੱਸਾ ਸ਼ਾਂਤ ਹੋਇਆ ਤਾਂ ਉਨ੍ਹਾਂ ਨੇ ਮੁੜ ਸਵਾਲ ਪੁੱਛਣ ਲਈ ਕਿਹਾ। ਦਰਅਸਲ ਇੱਥੇ ਪੱਤਰਕਾਰ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਅਕਾਲੀ ਦਲ ਤਾਂ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਵਿਰੋਧੀ ਧਿਰ ਹੋਣ ਦੇ ਬਾਵਜੂਦ ਤੁਸੀਂ ਧਰਨੇ ਪ੍ਰਦਰਸ਼ਨ ਕਿਉਂ ਨਹੀਂ ਕਰ ਰਹੇ। ਬੱਸ ਇਹ ਸਵਾਲ ਪੁੱਛੇ ਜਾਣ ਦੀ ਦੇਰੀ ਸੀ ਕਿ ਮਾਨ ਆਪਣਾ ਗੁੱਸਾ ਕੰਟਰੋਲ ਨਹੀਂ ਕਰ ਸਕੇ ਤੇ ਸਰੇਆਮ ਪੱਤਰਕਾਰ ਵੱਲ ਨੂੰ ਉੱਠ ਪਏ। ਭਗਵੰਤ ਮਾਨ ਨੇ ਪੱਤਰਕਾਰ ਨੂੰ ਕਾਫੀ ਕੁਝ ਬੋਲਿਆ।” ਗੌਰਤਲਬ ਹੈ ਕਿ ਉਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਸਨ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਇਹ ਮਾਮਲਾ ਸਾਲ 2019 ਦਾ ਹੈ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣੇ ਸਨ।

Result: Missing Context

Our Sources

Media report published by Rozana Spokesman on December 24, 2019
Media report published by ABP News on December 24, 2019


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular