Wednesday, March 19, 2025

Coronavirus

ਕੀ ਆਕਸੀਜਨ ਸਿਲੰਡਰ ਫੜ ਜ਼ਮੀਨ ਤੇ ਬੈਠੀ ਰਹੀ ਬਜ਼ੁਰਗ ਔਰਤ?

banner_image

ਸੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਔਰਤ ਆਕਸੀਜਨ ਮਾਸਕ ਪਾ ਕੇ  ਜ਼ਮੀਨ ਤੇ ਬੈਠੇ ਦਿਖਾਈ ਦੇ ਸਕਦੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਕੋਰੋਨਾ ਵਾਇਰਸ ਨਾਲ ਜੋੜਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ ਸਰਬਜੀਤ ਸਿੰਘ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ,”ਭਾਰਤ ਨੂੰ ਆਤਮ- ਨਿਰਭਰ ਭਾਰਤ ਦਿਖਾਉਂਦੀ ਇਕ ਸੁੰਦਰ ਤਸਵੀਰ। ਜਿੰਨੀ ਜਲਦੀ ਅਸੀ ਸਰਕਾਰ ਦੀ ਅਸਲੀਅਤ ਸਮਝਣਗੇ ਉਨੀ ਛੇਤੀ ਹੀ ਸਾਡਾ ਅਤੇ ਦੇਸ਼ ਦਾ ਭਲਾ ਹੋਵੇਗਾ।”

ਆਕਸੀਜਨ

ਫੇਸਬੁਕ ਪੇਜ ਫ਼ਿਰੋਜ਼ਪੁਰ ਆਨਲਾਈਨ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਹੋਇਆਂ ਲਿਖਿਆ,ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਅਤੇ ਸਭ ਤੋਂ ਵੱਡੇ ਸਟੇਡੀਅਮ ਵਾਲੇ ਦੇਸ਼ ਦੇ ਨਾਗਰਿਕ। ਕੀ ਇਸੇ ਲਈ ਹੀ ਭਾਰਤ ਵਾਸੀਆਂ ਨੂੰ ਆਤਮ ਨਿਰਭਰ ਬਣਨ ਦਾ ਸੰਦੇਸ਼ ਦਿੱਤਾ ਗਿਆ ਸੀ ?

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਹੋਰਨਾਂ ਭਾਸ਼ਾਵਾਂ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification 

ਦੇਸ਼ ਭਰ ਵਿੱਚ, ਕੋਰੋਨਾ ਵਾਇਰਸ(corona virus) ਭਿਆਨਕ ਸਥਿਤੀਆਂ ਦਾ ਕਾਰਨ ਬਣ ਰਿਹਾ ਹੈ। ਹਰ ਦਿਨ ਕੋਰੋਨਾ ਆਪਣਾ ਰਿਕਾਰਡ(record) ਤੋੜ ਰਿਹਾ ਹੈ। ਬੁੱਧਵਾਰ ਨੂੰ 24 ਘੰਟਿਆਂ ਵਿੱਚ 3 ਲੱਖ 15 ਹਜ਼ਾਰ 478 ਨਵੇਂ ਸੰਕਰਮਿਤ ਪਾਏ ਗਏ। ਕੋਰੋਨਾ ਮਹਾਂਮਾਰੀ (Corona epidemic) ਦੀ ਸ਼ੁਰੂਆਤ ਤੋਂ ਬਾਅਦ, ਇਕ ਦਿਨ ਵਿਚ ਲਾਗ ਲੱਗਣ ਦੀ ਇਹ ਗਿਣਤੀ ਵਿਸ਼ਵ(world) ਵਿਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ, ਅਮਰੀਕਾ ਦੇ ਕੋਲ ਇੱਕ ਦਿਨ ਵਿੱਚ ਸਭ ਤੋਂ ਵੱਧ ਨਵੇਂ ਇਨਫੈਕਸ਼ਨ ਹੋਣ ਦਾ ਰਿਕਾਰਡ ਸੀ। 8 ਜਨਵਰੀ, 2021 ਨੂੰ ਅਮਰੀਕਾ(America) ਵਿਚ 3,07,570 ਨਵੇਂ ਸੰਕਰਮਣ(New infections case) ਮਿਲੇ ਸਨ, ਪਰ ਹੁਣ ਭਾਰਤ ਇਸ ਮਾਮਲੇ ਵਿਚ ਅੱਗੇ ਵੱਧ ਗਿਆ ਹੈ।

ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ 2101 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਬੁੱਧਵਾਰ ਨੂੰ ਰਿਕਾਰਡ 1 ਲੱਖ 79 ਹਜ਼ਾਰ 372 ਮਰੀਜ਼ ਠੀਕ ਹੋਏ। ਹੁਣ ਤੱਕ ਇਕ ਲੱਖ 84 ਹਜ਼ਾਰ 672 ਲੋਕਾਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਹੈ। ਹੁਣ ਤੱਕ ਸੰਕਰਮਿਤ ਕੋਰੋਨਾ ਦੀ ਕੁਲ ਗਿਣਤੀ 1 ਕਰੋੜ 59 ਲੱਖ 24 ਹਜ਼ਾਰ 732 ਹੋ ਗਈ ਹੈ। ਇਸ ਸਮੇਂ ਦੇਸ਼ ਵਿਚ 22 ਲੱਖ 84 ਹਜ਼ਾਰ 209 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਹ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ ਦਾ 14.3 ਪ੍ਰਤੀਸ਼ਤ ਹੈ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਔਰਤ ਆਕਸੀਜਨ ਮਾਸਕ ਪਾ ਕੇ  ਜ਼ਮੀਨ ਤੇ ਬੈਠੇ ਦਿਖਾਈ ਦੇ ਸਕਦੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਕੋਰੋਨਾ ਵਾਇਰਸ ਨਾਲ ਜੋੜਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਕਰਨੀ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਤੇ ਕੁਝ ਕੀ ਬੋਰਡ ਦੀ ਮੱਦਦ ਨਾਲ ਖੋਜਣਾ ਸ਼ੁਰੂ ਕੀਤਾ।

ਸਾਨੂੰ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਕਈ ਮੀਡੀਆ ਸੰਸਥਾਨਾਂ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀਆਂ। India Times ਦੁਆਰਾ 7 ਅਪ੍ਰੈਲ 2018 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਇਹ ਘਟਨਾ ਉੱਤਰ ਪ੍ਰਦੇਸ਼ ਦੇ ਆਗਰਾ ਮੈਡੀਕਲ ਕਾਲਜ ਦੀ ਹੈ, ਜਿੱਥੇ ਆਪਣੀ ਮਾਂ ਦੇ ਇਲਾਜ ਲਈ ਇਕ ਲੜਕੇ ਨੂੰ ਐਂਬੂਲੈਂਸ ਨਹੀਂ ਮਿਲੀ ਜਿਸ ਕਾਰਨ ਉਸ ਨੂੰ ਆਕਸੀਜਨ ਸਿਲੰਡਰ ਆਪਣੇ ਮੋਢਿਆਂ ਉੱਤੇ ਚੁੱਕਣਾ ਪਿਆ।

ਇਸ ਮਾਮਲੇ ਨੂੰ ਲੈ ਕੇ ਮੀਡੀਆ ਏਜੰਸੀ ANI ਨੇ ਵੀ 7 ਅਪ੍ਰੈਲ 2018 ਨੂੰ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ ਦੇ ਸਿਰਲੇਖ ਦੇ ਮੁਤਾਬਕ ਆਪਣੀ ਮਾਂ ਦੇ ਇਲਾਜ ਲਈ ਐਂਬੂਲੈਂਸ ਦਾ ਇੰਤਜ਼ਾਰ ਕਰਦਿਆਂ ਲੜਕੇ ਨੇ ਆਕਸੀਜਨ ਸਿਲੰਡਰ ਨੂੰ ਮੋਢਿਆਂ ਦੇ ਉੱਤੇ ਢੋਇਆ। ANI ਦੁਆਰਾ ਪ੍ਰਕਾਸ਼ਤ ਰਿਪੋਰਟ ਵਿਚ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ।

ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਸਾਨੂੰ ਨਾਮਵਰ ਮੀਡੀਆ ਏਜੰਸੀ ਟਾਈਮਜ਼ ਆਫ਼ ਇੰਡੀਆ ਦੁਆਰਾ ਪ੍ਰਕਾਸ਼ਿਤ ਰਿਪੋਰਟ ਵੀ ਮਿਲੀ। ਟਾਈਮਜ਼ ਆਫ਼ ਇੰਡੀਆ ਦੁਆਰਾ ਪ੍ਰਕਾਸ਼ਿਤ ਵੀਡੀਓ ਬੁਲੇਟਿਨ ਨੂੰ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

Conclusion 

ਸਾਡੀ ਜਾਣ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਹਾਲ ਦੀ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਤਕਰੀਬਨ ਤਿੰਨ ਸਾਲ ਪੁਰਾਣੀ ਹੈ ਜਿਸ ਦਾ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਕੋਈ ਸਬੰਧ ਨਹੀਂ ਹੈ।

Result: False

Sources

https://timesofindia.indiatimes.com/city/agra/man-carries-oxygen-cylinder-on-his-shoulder-as-his-ailing-mother-waits-for-ambulance/articleshow/63659138.cms

https://www.aninews.in/news/national/general-news/man-awaits-ambulance-while-carrying-mothers-oxygen-cylinders-on-shoulder201804070629370001/

https://www.indiatimes.com/news/india/another-case-of-medical-apathy-with-sick-mother-s-oxygen-cylinder-on-shoulder-helpless-man-waits-for-ambulance-in-up-343021.html


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,484

Fact checks done

FOLLOW US
imageimageimageimageimageimageimage