ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਨੂੰ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਰਿਆਣਾ (Haryana) ਦੇ ਜੀਂਦ ਦੀ ਹੈ ਜਿੱਥੇ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋਏ।
ਸੋਸ਼ਲ ਮੀਡਿਆ ਯੂਜ਼ਰ ਲਵਲੀ ਕੌਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਹਰਿਆਣਾ ਦੇ ਸ਼ਹਿਰ ਜੀਂਦ ਵਿਚ ਜੁੜਿਆ ਕਿਸਾਨਾਂ ਦਾ ਹੜ। ਪੰਜਾਬ ਦੇ ਸੋਸਲ ਮੀਡੀਆ ਤੇ ਪੰਜਾਬੀਆ ਦਾ ਧਿਆਨ ਬਿਲਕੁੱਲ ਘੱਟ ਗਿਆ ਕੋਈ ਵੀ ਕਿਸਾਨੀ ਪੋਸਟ ਹੁੰਦੀ ਆ ਓਸ ਤੇ ਗ਼ੌਰ ਘੱਟ ਗਈ ਕਿਸੇ ਕਲਾਕਾਰ ਦਾ ਕੋਈ ਘਰੇਲੂ ਕਲੇਸ਼ ਜਾ ਕੋਈ ਪਾਰਟੀ ਲੀਡਰ ਕਿੱਧਰ ਗਿਆ ਬੱਸ ਇੰਨਾ ਗੱਲਾਂ ਚ ਧਿਆਨ ਰਹਿ ਗਿਆ ਕਿਰਪਾ ਕਰਕੇ ਜਿੰਨਾ ਤੋਂ ਆਇਆ ਨੀ ਜਾਂਦਾ ਸੋਸਲ ਮੀਡੀਆ ਤੇ ਤਾਂ ਪ੍ਰਚਾਰ ਕਰਦੋ ਇੱਥੇ 80 -80 ਸਾਲਾ ਦੇ ਬਜ਼ੁਰਗ ਲੜਾਈ ਲੜ ਰਹੇ ਆ ਆਪਣੇ ਲਈ।”

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Crowd tangle ਦੇ ਵਿਸ਼ਲੇਸ਼ਣ ਦੇ ਮੁਤਾਬਕ ਇਸ ਵੀਡੀਓ ਦੇ ਬਾਰੇ ਵਿੱਚ 6400 ਤੋਂ ਵੱਧ ਲੋਕ ਚਰਚਾ ਕਰ ਰਹੇ ਹਨ।

Fact Check/Verification
ਦੇਸ਼ ਭਰ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਨੂੰ ਲੈ ਕੇ ਪਿਛਲੇ 6 ਮਹੀਨੇ ਤੋਂ ਰੋਸ ਪ੍ਰਦਰਸ਼ਨ ਜਾਰੀ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਕਿਸਾਨ ਆਰਡਨੈਂਸ ਬਿੱਲ ਨੂੰ ਪਿਛਲੇ ਸਾਲ ਬਹੁਮਤ ਦੇ ਨਾਲ ਪਾਸ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਭੀੜ ਨੂੰ ਦੇਖਿਆ ਜਾ ਸਕਦਾ ਹੈ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਹਰਿਆਣਾ ਦੇ ਜੀਂਦ ਦੀ ਹੈ ਜਿੱਥੇ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋਏ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਤੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਿਆ।
ਸਵਾਰਥ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇੱਕ ਫੇਸਬੁੱਕ ਪੇਜ ਉੱਤੇ ਮਿਲੀ ਜਿਸ ਨੂੰ 5 ਸਤੰਬਰ,2017 ਨੂੰ ਅਪਲੋਡ ਕੀਤਾ ਗਿਆ ਸੀ। ਇਸ ਪੋਸਟ ਦੇ ਕੈਪਸ਼ਨ ਦੇ ਮੁਤਾਬਕ, ਇਹ ਤਸਵੀਰ ਰਾਜਸਥਾਨ ਦੇ ਸੀਕਰ ਦੀ ਹੈ ਜਿੱਥੇ ਕਿਸਾਨਾਂ ਨੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ।

ਸਰਚ ਦੇ ਦੌਰਾਨ ਵਾਇਰਲ ਹੋ ਰਹੀ ਤਸਵੀਰ ਮੀਡੀਆ ਏਜੰਸੀ The Logical Indian ਦੇ ਲੇਖ ਵਿੱਚ ਪ੍ਰਕਾਸ਼ਿਤ ਮਿਲੀ ਜਿਸ ਨੂੰ 13 ਸਤੰਬਰ,2017 ਨੂੰ ਅਪਲੋਡ ਕੀਤਾ ਗਿਆ ਸੀ।ਇਸ ਲੇਖ ਦੇ ਮੁਤਾਬਕ ਵੀ ਇਹ ਤਸਵੀਰ ਰਾਜਸਥਾਨ ਦੇ ਸੀਕਰ ਦੀ ਹੈ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਉਸ ਵੇਲੇ ਦੀ ਬੀਜੇਪੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਨਾਮਵਰ ਮੀਡੀਆ ਏਜੰਸੀ ਪੱਤਰਿਕਾ ਦੇ ਯੂ ਟਿਊਬ ਚੈਨਲ ਉੱਤੇ ਵੀ ਮਿਲੀ ਜਿਸ ਨੂੰ 4 ਸਤੰਬਰ,2017 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਦੇ ਵਿੱਚ ਸਾਲ 2017 ਵਿੱਚ ਰਾਜਸਥਾਨ ਦੇ ਸੀਕਰ ਵਿਖੇ ਹੋਈ ਕਿਸਾਨਾਂ ਦੀ ਰੈਲੀ ਨੂੰ ਦੇਖਿਆ ਜਾ ਸਕਦਾ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਵਾਇਰਲ ਹੋ ਰਹੀ ਤਸਵੀਰ 2017 ਵਿੱਚ ਰਾਜਸਥਾਨ ਦੇ ਸੀਕਰ ਵਿਖੇ ਕਿਸਾਨਾਂ ਵੱਲੋਂ ਕੱਢੀ ਗਈ ਰੈਲੀ ਦੀ ਹੈ।
Result: Misleading
Sources
https://www.facebook.com/Mahipalk37625.48com/posts/843466205815292
https://thelogicalindian.com/exclusive/sikar-farmers-protests/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044