Wednesday, March 26, 2025

Coronavirus

Pakistan ਨੇ ਵਾਘਾ ਬਾਰਡਰ ਰਾਹੀਂ ਭਾਰਤ ਨੂੰ ਭੇਜੇ Oxygen Cylinder?

banner_image

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ (Pakistan) ਨੇ ਕੋਰੋਨਾ ਵਾਇਰਸ ਪੀੜਤਾਂ ਦੇ ਲਈ ਵਾਘਾ ਬਾਰਡਰ ਰਾਹੀਂ ਆਕਸੀਜਨ ਸਿਲੰਡਰ ਭੇਜੇ।

Pakistan

ਵਾਇਰਲ ਹੋ ਰਹੀ ਵੀਡੀਓ ਦੇ ਵਿਚ ਦੋ ਐਂਬੂਲੈਂਸ ਰਾਹੀਂ ਕੁਝ ਸਾਮਾਨ ਦੀ ਅਦਲਾ ਬਦਲੀ ਕਰਦਿਆਂ ਦੇਖਿਆ ਜਾ ਸਕਦਾ ਹੈ। 

ਸੋਸ਼ਲ ਮੀਡੀਆ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,’ਪਾਕਿਸਤਾਨ ਨੇ ਭਾਰਤ ਨੂੰ ਕੋਰੋਨਾ ਵਾਇਰਸ ਪੀੜਤਾਂ ਦੇ ਲਈ ਆਕਸੀਜਨ ਸਿਲੰਡਰ ਭੇਜੇ। ਇਹ ਪੂਰੀ ਦੁਨੀਆਂ ਤੇ ਲਈ ਇਕ ਵੱਡਾ ਉਦਾਹਰਣ ਹੈ ਕਿ ਅਸੀਂ ਇਕ ਹਾਂ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਖਾਸ ਤੌਰ ਤੋਂ ਫੇਸਬੁੱਕ ਅਤੇ ਵਟਸਐਪ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਯੂ ਟਿਊਬ ਤੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਯੂ ਟਿਊਬ ਤੇ ਇੱਕ ਚੈਨਲ ਦੁਆਰਾ ਅਪਲੋਡ ਇਸ ਵੀਡੀਓ ਦੇ ਮੁਤਾਬਕ ਪਾਕਿਸਤਾਨ ਨੇ ਭਾਰਤ ਨੂੰ ਆਕਸੀਜਨ ਸਿਲੰਡਰ ਭੇਜੇ।

https://www.youtube.com/watch?v=ouQ4ZYGa6XU

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਲਈ ਭੇਜਿਆ।

Fact Check/Verification 

ਭਾਰਤ ਵਿੱਚ ਲਗਾਤਾਰ 7ਵੇਂ ਦਿਨ ਸਾਢੇ ਤਿੰਨ ਲੱਖ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 357,229 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3449 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ਵਿੱਚ 368,060 ਨਵੇਂ ਕੇਸ ਸਾਹਮਣੇ ਆਏ ਸੀ। ਹਰ ਰੋਜ਼ ਵਿਸ਼ਵ ਭਰ ਵਿੱਚ 40 ਪ੍ਰਤੀਸ਼ਤ ਕੇਸ ਭਾਰਤ ਵਿੱਚ ਦਾਇਰ ਕੀਤੇ ਜਾ ਰਹੇ ਹਨ।

ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਵਿੱਚ ਹੀ ਭਾਰਤ ਆਕਸੀਜਨ ਸਿਲੰਡਰਾਂ ਦੀ ਕਮੀ ਵੀ ਝੱਲ ਰਿਹਾ ਹੈ। ਬੀਤੇ ਕੁਝ ਹਫ਼ਤਿਆਂ  ਦੇ ਦੌਰਾਨ ਹੀ ਕਈ ਕੋਰੋਨਾ ਵਾਇਰਸ ਪੀਡ਼ਿਤ ਆਕਸੀਜਨ ਦੀ ਕਮੀ ਦੇ ਕਾਰਨ ਦਮ ਤੋੜ ਚੁੱਕੇ ਹਨ। ਆਕਸੀਜਨ ਦੀ ਕਮੀ ਦੇ ਵਿੱਚ ਕਈ ਦੇਸ਼ ਭਾਰਤ ਨੂੰ ਮਦਦ ਕਰਨ ਦੇ ਲਈ ਅੱਗੇ ਆਏ ਹਨ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਦਰਸ਼ਕਾਂ ਵਿੱਚੋਂ ਕੋਈ ਵੀ ਕੋਰੋਨਾ ਵਾਇਰਸ ਦੇ ਅਹਿਤਆਤ ਦਾ ਪਾਲਣ ਨਹੀਂ ਕਰ ਰਿਹਾ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਹ ਸਰਚ ਕੀਤਾ ਕਿ ਵਾਘਾ ਬਾਰਡਰ ਦਰਸ਼ਕਾਂ ਦੇ ਲਈ ਖੁੱਲ੍ਹਾ ਹੈ ਜਾਂ ਨਹੀਂ? ਅਸੀਂ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਪੱਤਰਕਾਰ ਅਨਮੋਲ ਸਿੰਘ ਗੁਲਾਟੀ ਦੇ ਨਾਲ ਸੰਪਰਕ ਕੀਤਾ। ਅਨਮੋਲ ਸਿੰਘ ਗੁਲਾਟੀ ਨੇ ਦੱਸਿਆ ਕਿ ਵਾਹਗਾ ਬਾਰਡਰ ਕੋਰੋਨੋਵਾਇਰਸ ਮਹਾਂਮਾਰੀ ਦੇ ਕਾਰਨ ਦਰਸ਼ਕਾਂ ਦੇ ਲਈ ਬੰਦ ਹੈ। 

ਹਿੰਦੁਸਤਾਨ ਟਾਈਮਜ਼ ਦੁਆਰਾ ਫਰਵਰੀ 20,2021 ਨੂੰ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਵੀ ਅਟਾਰੀ ਵਾਘਾ ਰੀਟ੍ਰੀਟ ਸੈਰੇਮਨੀ ਤੇ ਦਰਸ਼ਕਾਂ ਨੂੰ ਲੈ ਕੇ ਹਾਲੇ ਤਕ ਕੋਈ ਫੈਸਲਾ ਨਹੀਂ ਹੋਇਆ ਹੈ।

ਅਸੀਂ ਇਸ ਮਾਮਲੇ ਨੂੰ ਲੈ ਕੇ ਵਾਘਾ ਬਾਰਡਰ ਦੇ ਪ੍ਰੋਟੋਕਾਲ ਅਫ਼ਰਸਰ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਵਾਘਾ ਸਰਹੱਦ ਆਮ ਜਨਤਾ ਦੇ ਲਈ ਬਿਲਕੁਲ ਬੰਦ ਹੈ। ਉਹਨਾਂ ਨੇ ਦੱਸਿਆ ਕਿ ਸਿਰਫ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਜਾਂ ਰਾਜਦੂਤ ਆ ਜਾ ਸਕਦੇ ਹਨ। 

Pakistan ਨੇ ਨਹੀਂ ਭੇਜੇ Oxygen Cylinder

ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਯੂ ਟਿਊਬ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੋਰਾਨ ਵਾਇਰਲ ਗਈ ਵੀਡੀਓ ਇੱਕ ਯੂ ਟਿਊਬ ਚੈਨਲ ਤੇ ਦਿਸੰਬਰ 30,2018 ਨੂੰ ਅਪਲੋਡ ਮਿਲੀ ਜਿਸ ਦਾ ਸਿਰਲੇਖ ਸੀ,‘Ambulance exchanges body at Wagah Border Pakistan’। ਡਿਸਕਰਪਸ਼ਨ ਦੇ ਮੁਤਾਬਿਕ,ਇਸ ਵੀਡੀਓ ਨੂੰ ਦਿਸੰਬਰ 27,2018 ਨੂੰ ਰਿਕਾਰਡ ਕੀਤਾ ਗਿਆ ਸੀ ਜਿਸ ਤੋਂ ਇਹ ਸਪਸ਼ਟ ਹੈ ਕਿ ਵਾਇਰਲ ਵੀਡੀਓ ਪੁਰਾਣੀ ਤੇ ਸਾਲ 2018 ਦੀ ਹੈ ਜਦੋਂ ਕੋਰੋਨਾ ਵਾਇਰਸ ਵਰਗੀ ਬਿਮਾਰੀ ਮੌਜੂਦ ਨਹੀਂ ਸੀ।

ਹੁਣ ਅਸੀਂ ਸਰਚ ਕੀਤਾ ਕਿ, Pakistan ਦੁਆਰਾ ਇਸ ਮਹਾਂਮਾਰੀ ਦੇ ਦੋਰਾਨ ਭਾਰਤ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਸੀ? ਸਰਚ ਦੇ ਦੌਰਾਨ ਕਈ ਨਾਮਵਰ ਮੀਡਿਆ ਏਜੇਂਸੀਆਂ ਦੁਆਰਾ ਪ੍ਰਕਾਸ਼ਿਤ ਲੇਖ ਮਿਲੇ ਜਿਹਨਾਂ ਦੇ ਮੁਤਾਬਕ, ਪਾਕਿਸਤਾਨ ਸਮੇਤ ਕਈ ਦੇਸ਼ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਦੀ ਮਦਦ ਦੇ ਲਈ ਅੱਗੇ ਆਏ ਹਨ।

Conclusion


ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਾਲ 2018 ਦੀ ਹੈ ਜਿਸ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading


Sources

https://www.youtube.com/watch?v=CcBW4mzAMG0

Direct Contact


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
Newchecker footer logo
Newchecker footer logo
Newchecker footer logo
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

17,571

Fact checks done

FOLLOW US
imageimageimageimageimageimageimage