ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਹੱਥ ਵਿੱਚ ਕੱਟਿਆ ਹੋਇਆ ਸਿਰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਭੈਣ ਦੇ ਨਾਲ ਬਲਾਤਕਾਰ ਹੋਇਆ ਸੀ ਜਿਸ ਤੋਂ ਬਾਅਦ ਉਸ ਨੇ ਬਲਾਤਕਾਰੀ ਦਾ ਸਿਰ ਵੱਢ ਦਿੱਤਾ।
ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ,”ਇਸ ਯੋਧੇ ਦੀ ਵੀਡੀਓ ਦਾਸ ਨੇ ਖ਼ੁਦ ਦੇਖੀ ਸੀ ਆਪਣੀ ਭੈਣ ਦੀ ਲੁੱਟੀ ਅਸਮਤ ਦੀ ਸਜ਼ਾ ਆਰੋਪੀ ਦਾ ਸਿਰ ਧੜ ਨਾਲੋਂ ਅਲੱਗ ਕਰ ਕੇ ਖੁਦ ਪਹੁੰਚਣਾ ਸੀ ਥਾਣੇ ਦਿਲੋਂ ਸਲੂਟ ਯੋਧੇ ਨੂੰ”
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਿਆ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਦੇ ਦੌਰਾਨ ਅਸੀਂ ਪਾਇਆ ਕਿ ਇਹ ਘਟਨਾ 29 ਸਤੰਬਰ 2018 ਦੀ ਹੈ। thenewsminute ਦੀ ਰਿਪੋਰਟ ਦੇ ਮੁਤਾਬਕ ਮੰਡਯਾ ਜ਼ਿਲ੍ਹੇ ਵਿੱਚ ਰਹਿਣ ਵਾਲੇ ਪਸ਼ੂਪਤੀ ਨਾਮ ਦੇ ਵਿਅਕਤੀ ਨੇ ਆਪਣੇ ਦੋਸਤ ਗਿਰੀਸ਼ ਦੀ ਹੱਤਿਆ ਕਰਕੇ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਕੱਟੇ ਹੋਏ ਸਿਰ ਲੈ ਕੇ ਮਲਾਵਾਲੀ ਸਰਕਲ ਇੰਸਪੈਕਟਰ ਦੇ ਦਫ਼ਤਰ ਪਹੁੰਚਿਆ। ਰਿਪੋਰਟ ਦੇ ਮੁਤਾਬਕ ਆਰੋਪੀ ਨੇ ਦੱਸਿਆ ਕਿ ਗਿਰੀਸ਼ ਨੇ ਉਸਦੀ ਮਾਂ ਨੂੰ ਅਪਸ਼ਬਦ ਕਹੇ ਸਨ।

ਸਰਚ ਦੌਰਾਨ ਸਾਨੂੰ ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਇੱਕ ਰਿਪੋਰਟ ਮਿਲੀ ਇਸ ਖਬਰ ਦੇ ਅਨੁਸਾਰ ਪੁਲਿਸ ਨੇ ਆਰੋਪੀ ਦੇ ਖਿਲਾਫ ਹੱਤਿਆ ਦੀ ਧਾਰਾ ਅਧੀਨ ਮਾਮਲਾ ਦਰਜ ਕੀਤਾ ਸੀ। ਰਿਪੋਰਟ ਦੇ ਮੁਤਾਬਕ ਆਰੋਪੀ ਅਤੇ ਪੀੜਤ ਦੋਵੇਂ ਬਚਪਨ ਦੇ ਦੋਸਤ ਸਨ।
ਪੁਲਿਸ ਦੇ ਬਿਆਨਾਂ ਦੇ ਮੁਤਾਬਕ ਤਿੰਨ ਸਾਲ ਪਹਿਲਾਂ ਗਿਰੀਸ਼ ਨੇ ਕਥਿਤ ਰੂਪ ਤੋਂ ਪਸ਼ੂਪਤੀ ਦੀ ਮਾਂ ਦੇ ਨਾਲ ਗਲਤ ਹੱਥ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਦੋਵਾਂ ਦੇ ਵਿਚਕਾਰ ਲੜਾਈ ਹੋ ਗਈ ਸੀ।

ਸਰਚ ਦੇ ਦੌਰਾਨ ਸਾਨੂੰ ਇਹ ਖ਼ਬਰ ਨਿਊਜ਼ 18 ਤੇ ਵੀ ਪ੍ਰਕਾਸ਼ਿਤ ਮਿਲੀ ਜਿਸ ਦੇ ਮੁਤਾਬਕ ਵੀ ਪੀੜਤ ਨੇ ਆਰੋਪੀ ਦੀ ਮਾਂ ਨੂੰ ਅਪਸ਼ਬਦ ਕਹੇ ਸਨ ਜਿਸ ਤੋਂ ਬਾਅਦ ਨੇ ਆਰੋਪੀ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪੀੜਤ ਨੇ ਆਰੋਪੀ ਦੀ ਮਾਂ ਨੂੰ ਗਲਤ ਸ਼ਬਦ ਕਹੇ ਸਨ ਅਤੇ ਕੁਝ ਸਾਲ ਪਹਿਲਾਂ ਉਸ ਦੀ ਮਾਂ ਦੇ ਨਾਲ ਛੇੜਛਾੜ ਵੀ ਕੀਤੀ ਸੀ ਜਿਸ ਤੋਂ ਬਾਅਦ ਆਰੋਪੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
Result: Misleading
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044