ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਗੈਂਗਸਟਰ ਗੋਲਡੀ ਬਰਾੜ ਦੇ ਕਤਲ ਦੀ ਹੈ ਇਹ ਵੀਡੀਓ?

ਗੈਂਗਸਟਰ ਗੋਲਡੀ ਬਰਾੜ ਦੇ ਕਤਲ ਦੀ ਹੈ ਇਹ ਵੀਡੀਓ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਅਮਰੀਕਾ ਵਿੱਚ ਗੋਲਡੀ ਬਰਾੜ ਦੇ ਕਤਲ ਦੀ ਵੀਡੀਓ।

Fact
ਇਹ ਵੀਡੀਓ ਨਿਊ ਓਰਲੀਨਜ਼ ਵਿੱਚ ਸਾਲ 2023 ‘ਚ ਹੋਈ ਗੋਲੀਬਾਰੀ ਦੀ ਹੈ। ਅਮਰੀਕੀ ਪੁਲਿਸ ਨੇ ਗੋਲਡੀ ਬਰਾੜ ਦੀ ਮੌਤ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ।

ਬੀਤੇ ਦਿਨੀਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਖਬਰ ਵਾਇਰਲ ਹੋਣ ਲੱਗੀ ਜਿਸ ਮੁਤਾਬਕ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਸ ਖਬਰ ਤੋਂ ਤੁਰੰਤ ਬਾਅਦ ਕਈ ਐਕਸ ਅਤੇ ਫੇਸਬੁੱਕ ਯੂਜ਼ਰਾਂ ਨੇ ਗੋਲਡੀ ਬਰਾੜ ਦੀ ਮੌਤ ਦੇ ਦਾਅਵੇ ਨਾਲ ਇੱਕ ਗੋਲੀਬਾਰੀ ਦੀ ਵੀਡੀਓ ਸ਼ੇਅਰ ਕੀਤੀ।

ਵੀਡੀਓ ਵਿੱਚ ਇੱਕ ਹਥਿਆਰਬੰਦ ਵਿਅਕਤੀ ਨੂੰ ਕਾਰ ਤੋਂ ਬਾਹਰ ਨਿਕਲਦੇ ਹੋਏ ਘਰ ਵਿੱਚ ਗੋਲੀਬਾਰੀ ਕਰਦਿਆਂ ਭੱਜਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਕਿ ਘਰ ਦੇ ਅੰਦਰੋਂ ਜਵਾਬੀ ਗੋਲੀਬਾਰੀ ਵੀ ਕੀਤੀ ਜਾ ਰਹੀ ਹੈ।

ਬਰਾੜ ਨੂੰ 2022 ਵਿੱਚ ਹੋਏ ਸਿੱਧੂ ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਗੈਂਗਸਟਰ ਗੋਲਡੀ ਬਰਾੜ ਤੇ ਯੂਆਪਾ ਐਕਟ ਦੇ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ।

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਖੰਗਾਲਿਆ।ਸਾਨੂੰ WDSU ਨਿਊਜ਼ ਨਾਮ ਦੇ ਅਧਿਕਾਰਤ YouTube ਚੈਨਲ ਤੇ ਅਪਲੋਡ ਵੀਡੀਓ ਮਿਲੀ। ਵਾਇਰਲ ਫੁਟੇਜ ਨੂੰ 31 ਜੁਲਾਈ, 2023 ਨੂੰ ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ ਜਿਸ ਮੁਤਾਬਕ ਦੋ ਔਰਤਾਂ ਨੂੰ ਬੰਦੂਕਧਾਰੀਆਂ ਨੇ ਇੰਡਸਟਰੀ ਸਟ੍ਰੀਟ ‘ਤੇ ਗੋਲੀ ਮਾਰ ਦਿੱਤੀ।

ਸਾਨੂੰ 1 ਜੁਲਾਈ, 2023 ਨੂੰ WWLTV ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵੀ ਮਿਲੀ। ਇਸ ਵਿੱਚ ਦੱਸਿਆ ਗਿਆ, “ਗੋਲੀਬਾਰੀ ਦੇ ਇਕ ਵੀਡੀਓ ਵਿੱਚ ਐਤਵਾਰ ਨੂੰ ਦੋ ਔਰਤਾਂ ਨੂੰ ਜ਼ਖਮੀ ਕਰ ਦਿੱਤਾ ਗਿਆ।

WVUE FOX 8 New Orleans ਦੁਆਰਾ ਪ੍ਰਕਾਸ਼ਿਤ ਵੀਡੀਓ ਰਿਪੋਰਟ ਵਿੱਚ ਵੀ ਵਾਇਰਲ ਫੁਟੇਜ ਦੇਖੀ ਜਾ ਸਕਦੀ ਹੈ।

ਅਮਰੀਕੀ ਪੁਲਿਸ ਨੇ ਗੋਲਡੀ ਬਰਾੜ ਦੇ ਕਤਲ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ

ਰਿਪੋਰਟ ਮੁਤਾਬਕਫਰਿਜ਼ਨੋ, ਕੈਲੀਫੋਰਨੀਆ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਗੋਲਡੀ ਬਰਾੜ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਈਆਂ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਫਰਿਜ਼ਨੋ ਪੁਲਿਸ ਨੇ ਹਾਲਾਂਕਿ ਬਰਾੜ ਦੇ ਕਤਲ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ। ਆਈਏਐਨਐਸ ਦੇ ਇੱਕ ਸਵਾਲ ਦੇ ਜਵਾਬ ਵਿੱਚ, ਲੈਫਟੀਨੈਂਟ ਵਿਲੀਅਮ ਜੇ ਡੂਲੀ ਨੇ ਕਿਹਾ, “ਜੇਕਰ ਤੁਸੀਂ ਆਨਲਾਈਨ ਹੋ ਰਹੇ ਦਾਅਵੇ ਨੂੰ ਲੈ ਪੁੱਛ ਰਹੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ ਗੋਲਡੀ ਬਰਾੜ ਹੈ ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ।”

ਗੈਂਗਸਟਰ ਗੋਲਡੀ ਬਰਾੜ ਦੇ ਕਤਲ ਦੀ ਹੈ ਇਹ ਵੀਡੀਓ

ਸਾਨੂੰ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿਖੇ ਹਾਲ ਹੀ ਵਿੱਚ ਹੋਈ ਗੋਲੀਬਾਰੀ ਬਾਰੇ ਫਰਿਜ਼ਨੋ ਪੁਲਿਸ ਤੋਂ ਇੱਕ ਅਪਡੇਟ ਵੀ ਮਿਲਿਆ। ਪੁਲਿਸ ਨੇ ਗੋਲੀਬਾਰੀ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ 37 ਸਾਲਾ ਜ਼ੇਵੀਅਰ ਗਲੈਡਨੀ ਵਜੋਂ ਕੀਤੀ ਹੈ।

ਹਾਲਾਂਕਿ, ਨਿਊਜ਼ਚੈਕਰ ਸੁਤੰਤਰ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ ਕਿ ਗੋਲਡੀ ਬਰਾੜ ਮਾਰਿਆ ਗਿਆ ਹੈ ਜਾਂ ਨਹੀਂ।

Conclusion

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਨਿਊ ਓਰਲੀਨਜ਼ ਵਿੱਚ ਸਾਲ 2023 ‘ਚ ਹੋਈ ਗੋਲੀਬਾਰੀ ਦੀ ਹੈ। ਅਮਰੀਕੀ ਪੁਲਿਸ ਨੇ ਗੋਲਡੀ ਬਰਾੜ ਦੀ ਮੌਤ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ।

Result: False

Sources
YouTube Video By WDSU News, Dated July 31, 2023
Report By WWLTV, Dated July 31, 2023
YouTube Video By WVUE FOX 8 New Orleans, Dated August 1, 2023
Report By NDTV, Dated May 2, 2024


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular