Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪੱਛਮੀ ਬੰਗਾਲ ਵਿੱਚ ਮੁਸਲਮਾਨਾਂ ਨੇ ਹਿੰਦੂ ਪਿੰਡਾਂ 'ਤੇ ਕਬਜ਼ਾ ਕਰ ਲਿਆ।
ਪਿਛਲੇ ਸਾਲ ਬੰਗਲਾਦੇਸ਼ ਵਿੱਚ ਵਾਪਰੀ ਘਟਨਾ ਦੀ ਵੀਡੀਓ ਨੂੰ ਪੱਛਮੀ ਬੰਗਾਲ 'ਚ ਹੋਈ ਹਿੰਸਾ ਨਾਲ ਜੋੜਕੇ ਫਰਜ਼ੀ ਫਿਰਕੂ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸੰਸਦ ਵੱਲੋਂ ਪਾਸ ਕੀਤੇ ਗਏ ਨਵੇਂ ਵਕਫ਼ ਕਾਨੂੰਨ ਦੇ ਵਿਰੋਧ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ, ਦੱਖਣੀ 24 ਪਰਗਨਾ ਅਤੇ ਮਾਲਦਾ ਦੇ ਕੁਝ ਹਿੱਸਿਆਂ ਵਿੱਚ ਫਿਰਕੂ ਹਿੰਸਾ ਫੈਲ ਗਈ। ਇਸ ਹਿੰਸਾ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋਈ, ਕਈ ਵਾਹਨਾਂ ਅਤੇ ਘਰਾਂ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ।ਅਮਰ ਉਜਾਲਾ ਦੀ ਰਿਪੋਰਟ ਦੇ ਅਨੁਸਾਰ, ਬੰਗਾਲ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 210 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਹੁਣ ਸੋਸ਼ਲ ਮੀਡੀਆ ਪਲੇਟਫਾਰਮ X ‘ ਤੇ ਵਾਇਰਲ ਸੋਸ਼ਲ ਮੀਡੀਆ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ,” ਪੱਛਮੀ ਬੰਗਾਲ ਦੇ 12 ਪਿੰਡ ਖਾਲੀ ਕਰਵਾ ਦਿੱਤੇ ਗਏ ਹਨ ਅਤੇ 150 ਏਕੜ ਦੀ ਖੇਤੀ ਵਾਲੀ ਜ਼ਮੀਨ ਤਬਾਹ ਕਰ ਦਿੱਤੀ ਗਈ ਹੈ। ਜਾਨਵਰ, ਦਰੱਖਤ, ਵਾਹਨ, ਬੰਗਲੇ ਸਾੜ ਦਿੱਤੇ ਜਾ ਰਹੇ ਹਨ। ਨਮਾਜ਼ਵਾਦੀ ਅਤੇ ਭਾਰਤ ਦਾ ਧਰਮ ਨਿਰਪੱਖ ਅਤੇ ਬੁੱਧੀਜੀਵੀ ਮੀਡੀਆ ਤੇ ਪੂਰਾ ਵਿਰੋਧੀ ਧਿਰ ਚੁੱਪੀ ਧਾਰਨ ਕਰ ਬੈਠਾ ਹੈ। ਇਹ ਜੇਹਾਦੀ ਕੱਟੜਪੰਥੀ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਬਹੁਤ ਜ਼ਰੂਰੀ ਹੈ।”
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਪਹਿਲਾਂ ਇੰਟਰਨੈਟ ਤੇ ‘ਪੱਛਮੀ ਬੰਗਾਲ ਵਿੱਚ ਮੁਸਲਮਾਨਾਂ ਦਾ ਹਿੰਦੂ ਪਿੰਡਾਂ ‘ਤੇ ਕਬਜ਼ਾ’ ਕੀਵਰਡਸ ਨਾਲ ਖੋਜ ਕੀਤੀ ਪਰ ਸਾਨੂੰ ਆਪਣੀ ਜਾਂਚ ਵਿੱਚ ਅਜਿਹੀ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਗੂਗਲ ਲੈਂਸ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਇੱਕ ਮੁੱਖ ਫਰੇਮ ਦੀ ਖੋਜ ਕੀਤੀ। ਇਸ ਦੌਰਾਨ ਸਾਨੂੰ 30 ਨਵੰਬਰ, 2024 ਦੀ ਇੱਕ ਫੇਸਬੁੱਕ ਪੋਸਟ ਮਿਲੀ ਜਿਸ ਵਿੱਚ ਵਾਇਰਲ ਵੀਡੀਓ ਦਾ ਅੰਸ਼ ਮੌਜੂਦ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਪੁਰਾਣਾ ਹੈ ਅਤੇ ਇਹ ਹਾਲ ਹੀ ਵਿੱਚ ਹੋਈ ਹਿੰਸਾ ਤੋਂ ਪਹਿਲਾਂ ਹੀ ਇੰਟਰਨੈਟ ‘ਤੇ ਮੌਜੂਦ ਸੀ।
ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨਾਲ ਸਬੰਧਤ ਘਟਨਾ ਦਾ ਪਤਾ ਲਗਾਉਣਾ ਸ਼ੁਰੂ ਕੀਤਾ। ਆਪਣੀ ਜਾਂਚ ਦੌਰਾਨ ਸਾਨੂੰ ਇੱਕ ਪੁਰਾਣੀ ਫੇਸਬੁੱਕ ਪੋਸਟ ਮਿਲੀ , ਜਿਸਦਾ ਕੈਪਸ਼ਨ ਬੰਗਾਲੀ ਭਾਸ਼ਾ ਵਿੱਚ ਹੈ। ਇਸ ਦਾ ਹਿੰਦੀ ਵਿੱਚ ਅਨੁਵਾਦ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਯੂਜ਼ਰ ਕਹਿ ਰਹੇ ਹਨ ਕਿ ਇਹ ਵੀਡੀਓ ਸ਼ੇਰਪੁਰ ਮੁਰਸ਼ੀਦਪੁਰ, ਦਰਬਾਰ ਸ਼ਰੀਫ ਦਾ ਹੈ।
ਇਸ ਨੂੰ ਆਧਾਰ ਮੰਨਦੇ ਹੋਏ, ਅਸੀਂ ਫਿਰ ਗੂਗਲ ‘ਤੇ ‘ਸ਼ੇਰਪੁਰ ਮੁਰਸ਼ੀਦਪੁਰ ਦਰਬਾਰ ਸ਼ਰੀਫ ਘਟਨਾ’ ਕੀ ਵਰਡਸ ਨਾਲ ਖੋਜ ਕੀਤੀ । ਸਾਨੂੰ 28 ਨਵੰਬਰ, 2024 ਨੂੰ ਜਮੁਨਾ ਟੀਵੀ ਨਾਮਕ ਇੱਕ ਬੰਗਲਾਦੇਸ਼ੀ ਨਿਊਜ਼ ਚੈਨਲ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ।
ਇਸ ਵੀਡੀਓ ਦਾ ਵੇਰਵਾ ਅੰਗਰੇਜ਼ੀ ਅਤੇ ਬੰਗਾਲੀ ਭਾਸ਼ਾ ਵਿੱਚ ਲਿਖਿਆ ਗਿਆ ਹੈ, ਜਿਸਦਾ ਹਿੰਦੀ ਅਨੁਵਾਦ ਹੈ, “ਸ਼ੇਰਪੁਰ ਸਦਰ ਵਿੱਚ ਦੋਜਾ ਪੀਰ ਦੇ ਦਰਬਾਰ ‘ਤੇ ਹਮਲਾ, ਭੰਨਤੋੜ ਅਤੇ ਅੱਗਜ਼ਨੀ ਦੀ ਘਟਨਾ ਹੋਈ। ਪੁਲਿਸ ਨੇ ਦੱਸਿਆ ਕਿ ਮੁਰਸ਼ੀਦਪੁਰ ਦੇ ਪਿੰਡ ਵਾਸੀਆਂ ਨੇ ਸਥਾਨਕ ਕੌਮੀ ਮਦਰਸੇ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਦਰਬਾਰ ਸ਼ਰੀਫ ਵਿੱਚ ਅਨੈਤਿਕ ਗਤੀਵਿਧੀਆਂ ਦਾ ਦੋਸ਼ ਆਰੋਪ ਲਗਾਉਂਦਿਆਂ ਬੰਦ ਕਰਨ ਦੀ ਮੰਗ ਕੀਤੀ ਸੀ। 26 ਨਵੰਬਰ, 2024 ਨੂੰ ਇਸ ਮੁੱਦੇ ‘ਤੇ ਪਿੰਡ ਵਾਸੀਆਂ ਅਤੇ ਪੀਰ ਦੇ ਪੈਰੋਕਾਰਾਂ ਵਿਚਕਾਰ ਝੜਪ ਹੋ ਗਈ ਸੀ।”
ਇਸ ਘਟਨਾ ਬਾਰੇ ਹੋਰ ਜਾਂਚ ਕਰਨ ‘ਤੇ ਸਾਨੂੰ ਢਾਕਾ ਟ੍ਰਿਬਿਊਨ ਦੁਆਰਾ 27 ਨਵੰਬਰ, 2024 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟਾਂ ਅਨੁਸਾਰ, ਹਮਲਾਵਰਾਂ ਅਤੇ ਦਰਬਾਰ ਸ਼ਰੀਫ ਦੀ ਰੱਖਿਆ ਕਰਨ ਵਾਲਿਆਂ ਵਿਚਕਾਰ ਹੋਈ ਝੜਪ ਵਿੱਚ 13 ਲੋਕ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਧਾਰਮਿਕ ਸਥਾਨ ਮੁਰਸ਼ੀਦਪੁਰ ਦਰਬਾਰ ਸ਼ਰੀਫ ਵਿਖੇ ਹੋਈ ਭੰਨਤੋੜ ਅਤੇ ਲੁੱਟ ਦੇ ਮਾਮਲੇ ਵਿੱਚ ਸੱਤ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਿਛਲੇ ਸਾਲ ਬੰਗਲਾਦੇਸ਼ ਵਿੱਚ ਵਾਪਰੀ ਘਟਨਾ ਦੀ ਵੀਡੀਓ ਨੂੰ ਪੱਛਮੀ ਬੰਗਾਲ ‘ਚ ਹੋਈ ਹਿੰਸਾ ਨਾਲ ਜੋੜਕੇ ਫਰਜ਼ੀ ਫਿਰਕੂ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
Our Sources
Media Report by Jamuna TV
Media Report by Dhaka Tribune
Facebook Post From 2024
Own Analysis
Vasudha Beri
April 30, 2025
Komal Singh
March 28, 2025
Shaminder Singh
March 27, 2025