Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਵਲਾਦੀਮੀਰ ਪੁਤਿਨ ਨੇ ਜਹਾਜ਼ ਵਿੱਚ ਪੜ੍ਹੀ ਭਗਵਦ ਗੀਤਾ
ਵਾਇਰਲ ਹੋ ਰਹੀ ਤਸਵੀਰ ਏਆਈ ਦੀ ਵਰਤੋਂ ਕਰਕੇ ਬਣਾਈ ਗਈ ਸੀ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਜਹਾਜ਼ ਵਿੱਚ ਭਗਵਦ ਗੀਤਾ ਪੜ੍ਹ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਤਿਨ ਜਹਾਜ਼ ਵਿੱਚ ਭਾਰਤ ਦੀ ਤਰਫ ਤੋਂ ਭੇਂਟ ਕੀਤੀ ਗਈ ਭਗਵਦ ਗੀਤਾ ਪੜ੍ਹ ਰਹੇ ਹਨ।

ਵਲਾਦੀਮੀਰ ਪੁਤਿਨ ਦੀ ਜਹਾਜ਼ ਵਿੱਚ ਭਗਵਦ ਗੀਤਾ ਪੜ੍ਹਦੇ ਦੀ ਵਾਇਰਲ ਹੋ ਰਹੀ ਤਸਵੀਰ ਦੀ ਰਿਵਰਸ ਸਰਚ ਕਰਨ ‘ਤੇ ਸਾਨੂੰ ਕੋਈ ਭਰੋਸੇਯੋਗ ਰਿਪੋਰਟਾਂ ਨਹੀਂ ਮਿਲੀਆਂ। ਤਸਵੀਰ ਨੂੰ ਨੇੜਿਓਂ ਦੇਖਣ ‘ਤੇ ਸਾਨੂੰ ਕਈ ਅੰਤਰ ਨਜ਼ਰ ਆਏ। ਉਦਾਹਰਣ ਵਜੋਂ, ਪੁਤਿਨ ਦੇ ਸਾਹਮਣੇ ਬੈਠੇ ਲੋਕਾਂ ਦੇ ਚਿਹਰੇ ਧੁੰਦਲੇ ਦਿਖਾਈ ਦਿੰਦੇ ਹਨ। ਤਸਵੀਰ ਦੀ ਬਣਤਰ ਬਨਾਵਟੀ ਲੱਗ ਰਹੀ ਹੈ ਜਿਸ ਕਾਰਨ ਸਾਨੂੰ ਸ਼ੱਕ ਹੋਇਆ ਕਿ ਇਹ ਤਸਵੀਰ AI ਦੁਆਰਾ ਬਣਾਈ ਗਈ ਹੋ ਸਕਦੀ ਹੈ।
ਤਸਵੀਰ ਦੀ ਜਾਂਚ ਕਰਦੇ ਸਮੇਂ, ਅਸੀਂ ਇਸ ਨੂੰ AI ਟੂਲ Hive Moderation ‘ਤੇ ਚੈਕ ਕੀਤਾ। ਟੂਲ ਦੇ ਮੁਤਾਬਕ ਪੁਤਿਨ ਦੀ ਇਹ ਤਸਵੀਰ 99.9 ਪ੍ਰਤੀਸ਼ਤ AI-ਜਨਰੇਟਡ ਹੈ।

ਸਾਈਟਇੰਜਣ ਦੇ ਮੁਤਾਬਕ ਵੀ ਇਹ ਤਸਵੀਰ 99 ਪ੍ਰਤੀਸ਼ਤ ਏਆਈ ਦੁਆਰਾ ਤਿਆਰ ਕੀਤੀ ਗਈ ਹੈ।

ਪੂਤਿਨ ਦੀ ਭਗਵਦ ਗੀਤਾ ਪੜ੍ਹਦਿਆਂ ਦੀ ਵਾਇਰਲ ਹੋ ਰਹੀ ਤਸਵੀਰ ਬਾਰੇ ਹੋਰ ਜਾਣਕਾਰੀ ਲਈ, ਅਸੀਂ ਟਰੱਸਟਡ ਇਨਫਰਮੇਸ਼ਨ ਅਲਾਇੰਸ ਦੇ ਡੀਪਫੇਕ ਵਿਸ਼ਲੇਸ਼ਣ ਯੂਨਿਟ (DAU) ਨਾਲ ਸੰਪਰਕ ਕੀਤਾ, ਜਿਸਦਾ ਨਿਊਜ਼ਚੈਕਰ ਇੱਕ ਹਿੱਸਾ ਹੈ। ਇਮੇਜ ਵਿਸਪਰਰ ਅਤੇ AIorNot ਨਾਲ ਤਸਵੀਰ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਹ ਤਸਵੀਰ AI ਦੀ ਵਰਤੋਂ ਕਰਕੇ ਬਣਾਈ ਗਈ ਸੀ।


ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਵਲਾਦੀਮੀਰ ਪੁਤਿਨ ਦੀ ਜਹਾਜ਼ ਵਿੱਚ ਭਗਵਦ ਗੀਤਾ ਪੜ੍ਹਦੇ ਹੋਏ ਦੀ ਵਾਇਰਲ ਹੋ ਰਹੀ ਤਸਵੀਰ ਏਆਈ ਦੀ ਵਰਤੋਂ ਕਰਕੇ ਬਣਾਈ ਗਈ ਸੀ।
Sources
Hive Moderation Website
Sightengine Website
DAU