Fact Check
ਕੀ ਬੰਗਾਲ ਚੋਣਾਂ ਤੋਂ ਪਹਿਲਾਂ ਭਾਜਪਾ ਨੇਤਾ ਦੇ ਘਰ ਤੋਂ ਬਰਾਮਦ ਹੋਈਆਂ 66 ਨਕਲੀ ਈਵੀਐਮ?
ਸੋਸ਼ਲ ਮੀਡੀਆ ਤੇ ਇਕ ਅਖ਼ਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ ਜਿਸ ਦੀ ਹੈੱਡਲਾਈਨ ਹੈ ਬੰਗਾਲ ਚੋਣਾਂ ਤੋਂ ਪਹਿਲਾਂ,’ਭਾਜਪਾ ਨੇਤਾ ਦੇ ਘਰ ਤੋਂ 66 ਨਕਲੀ ਈਵੀਐਮ ਜ਼ਬਤ।’ ਅਸੀਂ ਪਾਇਆ ਕਿ ਸੋਸ਼ਲ ਮੀਡੀਆ ਯੂਜ਼ਰ ਇਸ ਖ਼ਬਰ ਨੂੰ ਪੱਛਮ ਬੰਗਾਲ ਨਾਲ ਜੋੜਕੇ ਸ਼ੇਅਰ ਕਰ ਰਹੇ ਹਨ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਇਸ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ,”ਬੰਗਾਲ ਵਿੱਚ ਮਮਤਾ ਦੇ ਨਾਲ ਸਰਕਾਰ ਬਣਾਉਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ।”

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਖ਼ਬਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸਾਮ ਕੇਰਲਾ ਬੰਗਾਲ ਸਮੇਤ ਪੰਜ ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਰਾਜਨੀਤਿਕ ਪੱਖ ਤੋਂ ਦੇਖੀਏ ਤਾਂ ਸਭ ਤੋਂ ਵੱਧ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਬੰਗਾਲ ਦੇ ਵਿੱਚ ਇਸ ਵਾਰ ਬੀਜੇਪੀ ਅਤੇ ਟੀਐਮਸੀ ਦੇ ਵਿੱਚ ਮੁਕਾਬਲਾ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ।
ਚੋਣ ਜਿੱਤਣ ਦੇ ਲਈ ਬੀਜੇਪੀ ਦੇ ਕੱਦਾਵਰ ਨੇਤਾ ਵੱਡੀਆਂ ਰੈਲੀਆਂ ਕਰ ਰਹੇ ਹਨ ਅਤੇ ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਦੀ ਪ੍ਰਮੁੱਖ ਮਮਤਾ ਬੈਨਰਜੀ ਵੀ ਲਗਾਤਾਰ ਬੀਜੇਪੀ ਉੱਤੇ ਹਮਲੇ ਕਰ ਰਹੀ ਹੈ। ਕੁਲ ਮਿਲਾ ਕੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਦਿਲਚਸਪ ਮੁਕਾਬਲਾ ਦੇਖਿਆ ਜਾ ਸਕਦਾ ਹੈ।
Also read:ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਨੂੰ BJP Punjab ਨੇ ਬੀਜੇਪੀ ਰੈਲੀ ਦੱਸਕੇ ਕੀਤਾ ਸ਼ੇਅਰ
ਸੜਕ ਤੋਂ ਲੈ ਕੇ ਸੋਸ਼ਲ ਮੀਡੀਆ ਤਕ ਬੰਗਾਲ ਵਿਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਅਖ਼ਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ ਜਿਸ ਦੀ ਹੈੱਡਲਾਈਨ ਹੈ,’ਭਾਜਪਾ ਨੇਤਾ ਦੇ ਘਰ ਤੋਂ 66 ਨਕਲੀ ਈਵੀਐਮ ਜ਼ਬਤ।’
ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ, ਵਟਸਐਪ, ਟਵਿੱਟਰ ਤੇ ਇਸ ਅਖ਼ਬਾਰ ਦੀ ਕਟਿੰਗ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਦੇ ਮਾਧਿਅਮ ਰਾਹੀਂ ਤਸਵੀਰ ਨੂੰ ਗੂਗਲ ਤੇ ਖੁੱਲ੍ਹਿਆ ਪਰ ਖੋਜ ਦੇ ਦੌਰਾਨ ਸਾਨੂੰ ਕੋਈ ਠੋਸ ਜਾਣਕਾਰੀ ਨਹੀਂ ਮਿਲੀ।

ਵਾਇਰਲ ਖ਼ਬਰ ਦੀ ਸੱਚਾਈ ਜਾਣਨ ਦੇ ਲਈ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਖੋਜਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਟਵਿੱਟਰ ਤੇ 21 ਨਵੰਬਰ ਸਾਲ 2020 ਨੂੰ ਕੀਤੇ ਗਏ ਇਕ ਪੋਸਟ ਵਿਚ ਮਿਲੀ। ਪੋਸਟ ਵਿੱਚ ਖ਼ਬਰ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਨਹੀਂ ਸੀ ਪਰ ਖ਼ਬਰ ਪੁਰਾਣੀ ਸੀ ਜਿਸ ਤੋਂ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਖ਼ਬਰ ਦਾ ਮੌਜੂਦਾ ਵਿਧਾਨ ਸਭਾ ਚੋਣਾਂ ਦੇ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਖ਼ਬਰ ਦੇ ਬਾਰੇ ਵਿਚ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਸੀਂ ਆਪਣੀ ਪਡ਼ਤਾਲ ਜਾਰੀ ਰੱਖੀ। ਇਸ ਦੌਰਾਨ ਸਾਨੂੰ ਅਮਿਤ ਮਿਸ਼ਰਾ ਨਾਮਕ ਟਵਿੱਟਰ ਦੀ ਵੈਰੀਫਾਈਡ ਹੈਂਡਲ ਦੁਆਰਾ 9 ਦਸੰਬਰ ਸਾਲ 2018 ਨੂੰ ਕੀਤਾ ਗਿਆ ਇੱਕ ਪੋਸਟ ਮਿਲਿਆ ਪਰ ਇੱਥੇ ਵੀ ਇੱਕ ਵਾਇਰਲ ਖ਼ਬਰ ਦੇ ਬਾਰੇ ਵਿਚ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਵਾਇਰਲ ਅਖ਼ਬਾਰ ਦੀ ਕਟਿੰਗ ਦਾ ਮੁੱਖ ਸਰੋਤ ਜਾਨਣ ਦਿਲੀ ਅਸੀਂ ਆਪਣੀ ਪਡ਼ਤਾਲ ਜਾਰੀ ਰੱਖੀ ਜਿਸ ਤੋਂ ਬਾਅਦ ਸਾਨੂੰ ਪੱਤ੍ਰਿਕਾ ਨਾਮਕ ਵੈੱਬਸਾਈਟ ਤੇ 4 ਦਸੰਬਰ ਸਾਲ 2018 ਨੂੰ ਛਪੀ ਇਕ ਰਿਪੋਰਟ ਦੇ ਵਿਚ ਵਾਇਰਲ ਖ਼ਬਰ ਮਿਲੀ।

ਰਿਪੋਰਟ ਦੇ ਮੁਤਾਬਕ ਇਹ ਖ਼ਬਰ ਰਾਜਸਥਾਨ ਦੀ ਅਜਮੇਰ ਜ਼ਿਲ੍ਹੇ ਦੀ ਹੈ ਜਿੱਥੇ ਸਾਲ 2018 ਦੇ ਵਿਚ ਇਕ ਹਾਊਸਿੰਗ ਬੋਰਡ ਦੇ ਮਕਾਨ ਤੋਂ 66 ਪ੍ਰਤੀਕਾਤਮਕ ਈਵੀਐਮ ਮਸ਼ੀਨਾਂ ਨੂੰ ਜ਼ਬਤ ਕੀਤਾ ਗਿਆ ਸੀ। ਇਹ ਮਸ਼ੀਨਾਂ ਰਾਜਸਥਾਨ ਦੇ ਜੈਤਰਾਮ ਵਿਧਾਨਸਭਾ ਤੂੰ ਆਜ਼ਾਦ ਉਮੀਦਵਾਰ ਸੁਰਿੰਦਰ ਗੋਇਲ ਦੇ ਨਾਮ ਤੇ ਅੰਕਿਤ ਸਨ।
ਇਸ ਤੋਂ ਬਾਅਦ ਅਸੀਂ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਤੇ ਵਿੱਚ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਸੂਚੀ ਦੇਖੀ। ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਦੇ ਮੁਤਾਬਕ ਜੈਤਰਣ ਵਿਧਾਨਸਭਾ ਤੋਂ ਵਿਧਾਨ ਸਭਾ ਚੋਣਾਂ ਦੇ ਵਿਚ ਸੁਰਿੰਦਰ ਗੋਇਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਖਿਲਾਫ ਲੜੇ ਸਨ। ਬੀਜੇਪੀ ਦੀ ਤਰਫ ਤੋਂ ਅਵਿਨਾਸ਼ ਨੇ ਵਿਧਾਨ ਸਭਾ ਚੋਣਾਂ ਲੜੀਆਂ ਸਨ।

ਇਕ ਮੀਡੀਆ ਰਿਪੋਰਟ ਦੇ ਮੁਤਾਬਕ ਸੁਰਿੰਦਰ ਗੋਇਲ ਇਸ ਤੋਂ ਪਹਿਲਾਂ ਬੀਜੇਪੀ ਦੇ ਵਿਚ ਸੰਤ ਅਤੇ ਵਸੁੰਧਰਾ ਰਾਜੇ ਸਰਕਾਰ ਤੇ ਵਿੱਚ ਮੰਤਰੀ ਵੀ ਰਹਿ ਚੁੱਕੇ ਸਨ ਵਿਧਾਨ ਸਭਾ ਚੋਣਾਂ ਦੀ ਟਿਕਟ ਨਾ ਮਿਲਣ ਤੇ ਉਨ੍ਹਾਂ ਦੀ ਪਾਰਟੀ ਤੋਂ ਅਸਤੀਫਾ ਦੇ ਕੇ ਆਜ਼ਾਦ ਚੋਣਾਂ ਲੜਨ ਦਾ ਐਲਾਨ ਕੀਤਾ ਸੀ।

Conclusion
ਸਾਡੀ ਜਾਨ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਲ 2018 ਦੇ ਵਿੱਚ ਰਾਜਸਥਾਨ ਤੋਂ ਫੜੀ ਗਈ 66 ਨਕਲੀ ਈਵੀਐਮ ਦੀ ਖ਼ਬਰ ਹਾਲੀਆ ਨਹੀਂ ਹੈ। ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Sources
https://www.patrika.com/ajmer-news/police-caught-66-symbolic-evm-promotion-material-3797007/
https://twitter.com/Kamlesh81072307/status/1330140060864417795
https://twitter.com/Amitjanhit/status/1071607516696592385
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044