Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਇਕ ਵਿਅਕਤੀ ਨੂੰ ਜਹਾਜ਼ ਦੇ ਟਰਬਾਈਨ ਇੰਜਣ ਤੇ ਲੰਮੇ ਪਏ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਅਫ਼ਗ਼ਾਨਿਸਤਾਨ (Afghanistan) ਦੇ ਵਿਚ ਬਣੇ ਹਾਲਾਤਾਂ ਦੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਤਾਲਿਬਾਨ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਰਾਸ਼ਟਰਪਤੀ ਅਸ਼ਰਫ਼ ਗਨੀ ਮੁਲਕ ਛੱਡ ਕੇ ਚਲੇ ਗਏ ਹਨ। 2001 ਵਿਚ ਅਮਰੀਕੀ ਗਠਜੋੜ ਦੀਆਂ ਫੌਜਾਂ ਨੇ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕੀਤਾ ਸੀ, ਹੁਣ ਉਨ੍ਹਾਂ ਫੌਜਾਂ ਦੇ ਵਾਪਸ ਜਾਂਦਿਆਂ ਹੀ 2 ਦਹਾਕੇ ਬਾਅਦ ਤਾਲਿਬਾਨ ਨੇ ਅਫ਼ਗਾਨ ਸੱਤਾ ਉੱਤੇ ਮੁੜ ਕਬਜ਼ਾ ਕਰ ਲਿਆ ਹੈ। ਰਿਪੋਰਟਾਂ ਦੇ ਅਨੁਸਾਰ ਲੋਕ ਤੇਜ਼ੀ ਦੇ ਨਾਲ ਅਫ਼ਗ਼ਾਨਿਸਤਾਨ ਤੋਂ ਪਲਾਇਨ ਕਰ ਰਹੇ ਹਨ।
ਇਸ ਦੋਰਾਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿਚ ਇਕ ਵਿਅਕਤੀ ਨੂੰ ਜਹਾਜ਼ ਦੇ ਟਰਬਾਈਨ ਇੰਜਣ ਤੇ ਲੰਮੇ ਪਏ ਹੋਏ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰਦਿਆਂ ਇਕ ਫੇਸਬੁੱਕ ਪੇਜ ਨੇ ਲਿਖਿਆ,”ਜਿਹੜੇ ਕਹਿੰਦੇ ਅਫਗਾਨੀ ਜਹਾਜ ਤੇ ਬੈਠ ਕੇ ਅਮਰੀਕਾ ਨਹੀਂ ਗਿਆ ਉਹ ਇਹ ਵੀਡੀਓ ਦੇਖਣ , ਦੁਨੀਆ ਬਹੁਤ ਤਰੱਕੀ ਕਰ ਗਈ ਆ ਵੀਰੋ ਹੁਣ ਤਾਂ ਲੋਕ ਚੰਦ ਤੇ ਡਿਨਰ ਕਰਨ ਜਾਂਦੇ ਆ, ਤੁਸੀਂ ਪੱਠੇ ਵੱਢਣ ਗਏ ਕਮੈਂਟ ਕਰ ਦਿੰਦੇ ਆ ਵੀਡੀਓ ਐਡਿਟ ਆ”।
ਇਸ ਦੇ ਨਾਲ ਹੀ ਇੱਕ ਹੋਰ ਫੇਸਬੁੱਕ ਪੇਜ਼ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਜਿਹੜੇ ਅਫਗਾਨਿਸਤਾਨ ਤੋ ਜਾਂਦੇ ਜਹਾਜ ਤੋ ਬੰਦਾ ਡਿੱਗਾ ਸੀ ਓਹ ਕਿਧਰੇ ਇਹ ਤਾਂ ਨਹੀਂ ਸੀ। ਬਾਕੀ ਇਸਦੇ ਹੌਂਸਲੇ ਨੂੰ ਸਲਾਮ ਕਿੱਡਾ ਰਿਸਕ ਲਿਆ ਬੰਦੇ ਨੇ।”
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਉਹ ਵਾਇਰਲ ਹੋ ਰਹੀ ਵੀਡੀਓ ਨੂੰ Invid ਟੂਲ ਦੀ ਮਦਦ ਨਾਲ ਕੀ ਫ੍ਰੇਮਜ਼ ਕੱਢ ਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੱਕ ਟਵਿੱਟਰ ਯੂਜ਼ਰ ਦੁਆਰਾ ਅਗਸਤ 24,2020 ਨੂੰ ਅਪਲੋਡ ਮਿਲੀ ਜਿਸ ਤੋਂ ਇਹ ਤਾਂ ਸਪੱਸ਼ਟ ਸੀ ਕਿ ਇਹ ਵੀਡੀਓ ਦਾ ਅਫਗਾਨਿਸਤਾਨ ਵਿਚ ਬਣੇ ਹਾਲਾਤਾਂ ਦੇ ਨਾਲ ਕੋਈ ਸਬੰਧ ਨਹੀਂ ਹੈ। ਇਸ ਦੇ ਨਾਲ ਹੀ ਵੀਡਿਓ ਵਿੱਚ ਵਿਅਕਤੀ ਨੂੰ ਜਹਾਜ਼ ਟਰਬਾਈਨ ਇੰਜਣ ਤੇ ਆਰਾਮ ਨਾਲ ਬੈਠਿਆਂ ਦੇਖਿਆ ਜਾ ਸਕਦਾ ਹੈ ਜੋ ਕਿ ਸੰਭਵ ਨਹੀਂ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਟਵਿੱਟਰ ਯੂਜ਼ਰ ਦੁਆਰਾ ਟਵੀਟ ਕੀਤੀ ਗਈ ਵੀਡੀਓ ਨੂੰ ਗੌਰ ਨਾਲ ਦੇਖਿਆ। ਸਰਚ ਦੇ ਦੌਰਾਨ ਟਵੀਟ ਕੀਤੀ ਗਈ ਵੀਡਿਓ ਦੇ ਵਿਚ ਸਨ ਇਕ ਟਿਕਟੌਕ ਯੂਜ਼ਰ ਦੀ ਆਈਡੀ @huyquanhoa ਮਿਲੀ।
ਅਸੀਂ ਟਵੀਟ ਕੀਤੀ ਕਿ ਵੀਡਿਓ ਦੇ ਵਿਚ ਟਿਕਟੌਕ ਆਈਡੀ ਦੀ ਮਦਦ ਨਾਲ ਯੂ ਟਿਊਬ ਤੇ ਕੁਝ ਕੀ ਵਰਡ ਰਾਹੀਂ ਸਰਚ ਕੀਤਾ। ਸਰਜਰੀ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਨਾਮ ਦੇ ਇਕ ਯੂਟਿਊਬ ਚੈਨਲ ਤੇ ਦਸੰਬਰ 17,2020 ਨੂੰ ਅਪਲੋਡ ਮਿਲੀ। ਵੀਰੂ ਦੇ ਵਿੱਚ ਵਿਅਕਤੀ ਨੂੰ ਜਹਾਜ਼ ਦੇ ਟਰਬਾਈਨ ਇੰਜਣ ਤੇ ਬੈਠਦਿਆਂ ਲੇਟਦਿਆਂ ਕੰਪਿਊਟਰ ਤੇ ਕੰਮ ਕਰਦਿਆਂ ਅਤੇ ਖਾਣਾ ਬਣਾਉਂਦਿਆਂ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿਚ ਸਾਨੂੰ ਵਾਇਰਲ ਹੋਈ ਵੀਡੀਓ ਨੂੰ ਬਣਾਉਣ ਵਾਲੇ ਵਿਅਕਤੀ ‘Huy Xuan Mai’ ਦੀ ਫੇਸਬੁੱਕ ਪ੍ਰੋਫਾਈਲ ਮਿਲੀ। ਫੇਸਬੁੱਕ ਪ੍ਰੋਫਾਈਲ ਤੇ ਸਾਨੂੰ ਵਾਇਰਲ ਵੀਡੀਓ ਅਗਸਤ 17,2020 ਨੂੰ ਅਪਲੋਡ ਮਿਲੀ ਜਿਸ ਦੇ ਡਿਸਕ੍ਰਿਪਸ਼ਨ ਦੇ ਮੁਤਾਬਕ ਇਹ ਚੈਨਲ ਫੋਟੋਸ਼ਾਪ ਦੇ ਵਿਚ ਮਾਹਰ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਐਡੀਟਡ ਹੈ ਜਿਸ ਨੂੰ ਡਿਜੀਟਲ ਟੂਲ ਰਾਹੀਂ ਬਣਾਇਆ ਗਿਆ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Sources
https://twitter.com/Abdalhmedalfdel/status/1297647052046950400
https://www.facebook.com/huyquanhoa/videos/3333800896740402
https://www.youtube.com/channel/UCvX54uYidNn2uDpRTdUJ5MQ/about
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.