Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਜਹਾਜ਼ 'ਤੇ ਚੜ੍ਹਨ ਦੀ ਉਡੀਕ ਕਰ ਰਹੇ ਕੰਗਾਰੂ ਦਾ ਵੀਡੀਓ
ਇਹ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।
ਜਹਾਜ਼ ‘ਤੇ ਚੜ੍ਹਨ ਦੀ ਉਡੀਕ ਕਰ ਰਹੇ ਕੰਗਾਰੂ ਦਾ ਵੀਡੀਓ।
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਸਾਨੂੰ ਕਈ ਖਾਮੀਆਂ ਦਿਖੀਆਂ। ਵੀਡੀਓ ਦੇ ਵਿੱਚ ਬੋਲੀ ਜਾ ਰਹੀ ਭਾਸ਼ਾ ਅਸਪਸ਼ਟ ਹੈ ਅਤੇ ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਦੇ ਹੱਥ ਹਿੱਲਦੇ-ਜੁਲਦੇ ਧੁੰਦਲੇ ਹੋ ਜਾਂਦੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ Hive ਮਾਡਰੇਸ਼ਨ ਟੂਲ ਰਾਹੀਂ ਵਾਇਰਲ ਵੀਡੀਓ ਦੀ ਜਾਂਚ ਕੀਤੀ । ਜਾਂਚ ਤੋਂ ਪਤਾ ਲੱਗਾ ਕਿ ਇਹ ਵੀਡੀਓ 99.9% AI ਦੁਆਰਾ ਤਿਆਰ ਕੀਤਾ ਗਿਆ ਹੈ।
ਕੁਝ ਕੀਵਰਡ ਦੀ ਖੋਜ ਕਰਕੇ ਹੋਰ ਜਾਂਚ ਕਰਨ ਨਾਲ ਸਾਨੂੰ ਕਈ ਰਿਪੋਰਟਾਂ ਮਿਲੀਆਂ ਜੋ ਦੱਸਦੀਆਂ ਹਨ ਕਿ ਕਿਵੇਂ AI ਦੁਆਰਾ ਤਿਆਰ ਕੀਤੀ ਗਈ ਇਹ ਵੀਡੀਓ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰ ਰਹੀ ਹੈ।
ਇਸ ਵੀਡੀਓ ਤੇ ਰਿਪੋਰਟ ਇਕਨਾਮਿਕ ਟਾਈਮਜ਼ , ਇੰਡੀਅਨ ਐਕਸਪ੍ਰੈਸ ਅਤੇ ਫੋਰਬਸ ਨੇ ਪ੍ਰਕਾਸ਼ਿਤ ਕੀਤੀ ਸੀ।
ਰਿਪੋਰਟਾਂ ਦੇ ਅਨੁਸਾਰ ਇਹ ਵੀਡੀਓ ਸਭ ਤੋਂ ਪਹਿਲਾਂ 26 ਮਈ, 2025 ਨੂੰ ਇਨਫਿਨਿਟੀ ਅਨਰਿਐਲਿਟੀ ਦੁਆਰਾ ਸ਼ੇਅਰ ਕੀਤੀ ਗਈ ਸੀ।


ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਏਆਈ ਦੁਆਰਾ ਤਿਆਰ ਕੀਤਾ ਗਿਆ ਹੈ।
Sources
HiveModeration tool
Infinite Unreality post, Instagram, May 26, 2025