Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
400 ਏਕੜ ਵਿੱਚ ਫੈਲੇ ਤੇਲੰਗਾਨਾ ਦੇ ਕਾਂਚਾ ਗਚੀਬਾਵਲੀ ਜੰਗਲ ਦੇ ਕੱਟੇ ਜਾਣ ਦਾ ਮਾਮਲਾ ਇਹਨਾਂ ਦਿਨਾਂ ਦੇ ਵਿੱਚ ਸੁਰਖਿਆਂ ਦੇ ਵਿੱਚ ਹੈ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖੂਬ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਮਾਮਲੇ ‘ਚ ਵਿਰੋਧ ਦੇ ਬਾਅਦ, ਤੇਲੰਗਾਨਾ ਹਾਈਕੋਰਟ ਨੇ 400 ਏਕੜ ਜੰਗਲ ਵਿੱਚ ਵਿਕਾਸ ਕਾਰਜਾਂ ‘ਤੇ ਅਸਥਾਈ ਰੋਕ ਲਾ ਦਿੱਤੀ ਹੈ। ਅਗਲੀ ਸੁਣਵਾਈ ਤੱਕ ਇਹ ਆਦੇਸ਼ ਲਾਗੂ ਰਹੇਗਾ।
ਕਈ ਵਾਇਰਲ ਦਾਅਵਿਆਂ ਨੂੰ ਲੈ ਕੇ ਨਿਊਜ਼ਚੈਕਰ ਪੰਜਾਬੀ ਪਹਿਲਾਂ ਹੀ ਪੜਤਾਲ ਕਰ ਚੁੱਕੀ ਹੈ ਜਿਹਨਾਂ ਨੂੰ ਇਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਕਾਂਚਾ ਗਚੀਬਾਵਲੀ ਜੰਗਲ ਦੀ ਕਟਾਈ ਦੇ ਮਾਮਲੇ ਦੇ ਸੰਬੰਧ ਵਿੱਚ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਹਿਰਨ ਨੂੰ ਰੋਂਦਿਆਂ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੈਦਰਾਬਾਦ ਵਿੱਚ ਜਾਨਵਰ ਬੇਘਰ ਹੋ ਗਏ ਹਨ ਅਤੇ ਵਿਰਲਾਪ ਕਰ ਰਹੇ ਹਨ।
ਅਸੀਂ ਆਪਣੀ ਪੜਤਾਲ ਦੀ ਸ਼ੁਰੂਆਤ ਤਸਵੀਰ ਦੀ ਰਿਵਰਸ ਇਮੇਜ ਸਰਚ ਕੀਤੀ। ਹਾਲਾਂਕਿ, ਸਾਨੂੰ ਅਜਿਹੀ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅਸੀਂ Hive Moderation ਟੂਲ ਦੀ ਮਦਦ ਨਾਲ ਤਸਵੀਰ ਦੀ ਤੁਲਨਾ ਕੀਤੀ ਹੈ। ਇਸ ਟੂਲ ਦੇ ਮੁਤਾਬਕ ਤਸਵੀਰ ਦਾ AI ਦੁਆਰਾ ਤਿਆਰ ਕੀਤੇ ਜਾਨ ਦੀ ਸੰਭਾਵਨਾ 99.5% ਹੈ।
ਅਸੀਂ Is it AI ਨਾਲ ਇਸ ਤਸਵੀਰ ਦੀ ਜਾਂਚ ਕੀਤੀ। Is It AI ਨੂੰ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਤਸਵੀਰ ਏਆਈ ਦੁਆਰਾ ਤਿਆਰ ਕੀਤੀ ਗਈ ਹੈ।
Sightengine ਤੇ ਵੀ ਇਸ ਗੱਲ ਦੇ ਪੁਖਤਾ ਸਬੂਤ ਮਿਲੇ ਕਿ ਇਹ ਤਸਵੀਰ 99% ਸੰਭਾਵਿਤ ਤੌਰ ਤੇ ਏਆਈ ਦੀ ਮਦਦ ਨਾਲ ਬਣਾਈ ਗਈ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਤਸਵੀਰ AI ਜਨਰਟੇਡ ਹੈ।
Shaminder Singh
May 13, 2025
Shaminder Singh
May 11, 2025
Shaminder Singh
May 10, 2025