Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਮਿਤ ਸ਼ਾਹ ਦੇ ਪੈਰਾਂ ਨੂੰ ਮੱਥਾ ਟੇਕ ਰਹੇ ਹਨ
ਵਾਇਰਲ ਹੋ ਰਹੀ ਵੀਡੀਓ ਏਆਈ ਦੁਆਰਾ ਬਣਾਈ ਗਈ ਹੈ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ (Gyanesh Kumar) ਦਾ ਅਮਿਤ ਸ਼ਾਹ ਦੇ ਪੈਰਾਂ ‘ਤੇ ਮੱਥਾ ਟੇਕਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰ ਚੋਣ ਕਮਿਸ਼ਨ ਦੀ ਨਿਰਪੱਖਤਾ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਕਲਿੱਪ ਵਿੱਚ ਗਿਆਨੇਸ਼ ਕੁਮਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸ਼ਾਲ ਪਾਉਂਦੇ ਹੋਏ ਅਤੇ ਉਨ੍ਹਾਂ ਦੇ ਪੈਰਾਂ ਨੂੰ ਮੱਥਾ ਟੇਕਦੇ ਹੋਏ ਦਿਖਾਈ ਦੇ ਰਹੇ ਹਨ। ਵਾਇਰਲ ਵੀਡੀਓ ‘ਤੇ ਕੈਪਸ਼ਨ ਲਿਖਿਆ ਹੈ,”ਅਸੀਂ ਇੱਕ ਅਜਿਹੇ ਦੇਸ਼ ਵਿੱਚ ਨਿਰਪੱਖ ਚੋਣਾਂ ਦੀ ਉਮੀਦ ਕਰਦੇ ਹਾਂ ਜਿੱਥੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਗੁਪਤਾ ਭਾਜਪਾ ਦੇ ਪੈਰਾਂ ‘ਤੇ ਮੱਥਾ ਟੇਕ ਰਹੇ ਹਨ।”
ਗੌਰਤਲਬ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਦੀ ਭਾਰੀ ਜਿੱਤ ਤੋਂ ਬਾਅਦ ਕਈ ਵਿਰੋਧੀ ਪਾਰਟੀ ਦੇ ਨੇਤਾ ਚੋਣ ਕਮਿਸ਼ਨ ਦੀ ਨਿਰਪੱਖਤਾ ‘ਤੇ ਸਵਾਲ ਚੁੱਕ ਰਹੇ ਹਨ। ਇਹ ਵੀਡੀਓ ਇਸ ਸੰਦਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ। ਪੋਸਟ ਦਾ ਆਰਕਾਈਵ ਇੱਥੇ ਵੇਖੋ। ਮਿਲਦੀਆਂ-ਜੁਲਦੀਆਂ ਪੋਸਟਾਂ ਇੱਥੇ ਅਤੇ ਇੱਥੇ ਵੇਖੋ।

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਗੂਗਲ ਲੈਂਸ ਦੀ ਵਰਤੋਂ ਕਰਕੇ ਵੀਡੀਓ ਦੇ ਕੀਫ੍ਰੇਮ ਦੀ ਖੋਜ ਕੀਤੀ। ਕੰਟੈਂਟ ਗਾਰਡਨ ਵੈਬਸਾਈਟ ‘ਤੇ, ਸਾਨੂੰ ਵੀਡੀਓ ਦੀ ਤਸਵੀਰ ਮਿਲੀ, ਜਿਸ ਵਿੱਚ ਗਿਆਨੇਸ਼ ਕੁਮਾਰ ਅਮਿਤ ਸ਼ਾਹ ‘ਤੇ ਸ਼ਾਲ ਪਹਿਨ ਰਹੇ ਹਨ।
ਤਸਵੀਰ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ 8 ਨਵੰਬਰ, 2023 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਗਿਆਨੇਸ਼ ਕੁਮਾਰ ਨੇ ਨਵੀਂ ਦਿੱਲੀ ਵਿੱਚ ਨੈਸ਼ਨਲ ਕੋਆਪਰੇਟਿਵ ਆਰਗੈਨਿਕਸ ਲਿਮਟਿਡ ਦੁਆਰਾ ਆਯੋਜਿਤ ਜੈਵਿਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਰੱਖੇ ਗਏ ਇੱਕ ਸਮਾਗਮ ਵਿੱਚ ਸਨਮਾਨਿਤ ਕੀਤਾ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵੀਡੀਓ ਵਿੱਚ ਤਸਵੀਰ ਉਸ ਸਮੇਂ ਦੀ ਹੈ ਜਦੋਂ ਗਿਆਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਨਹੀਂ ਸਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸੰਬੰਧਿਤ ਕੀਵਰਡਸ ਨਾਲ ਖੋਜ ਕਰਨ ਤੇ ਸਾਨੂੰ ਇਸ ਪ੍ਰੋਗਰਾਮ ਦਾ ਪੂਰਾ ਵੀਡੀਓ ਮਿਲਿਆ ਜੋ 9 ਨਵੰਬਰ, 2023 ਨੂੰ ਕ੍ਰਿਸ਼ੀ ਜਾਗਰਣ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ। ਜੈਵਿਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਇਸ ਕਾਨਫਰੰਸ ਵਿੱਚ ਅਮਿਤ ਸ਼ਾਹ ਮੁੱਖ ਮਹਿਮਾਨ ਸਨ। ਵੀਡੀਓ ਦੀ ਸ਼ੁਰੂਆਤ ਵਿੱਚ 48 ਸੈਕਿੰਡ ਦੇ ਟਾਈਮ ਸਟੈਂਪ ‘ਤੇ ਗਿਆਨੇਸ਼ ਕੁਮਾਰ ਨੂੰ ਅਮਿਤ ਸ਼ਾਹ ਨੂੰ ਸ਼ਾਲ ਭੇਟ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਪਰ ਇਸ ਵੀਡੀਓ ਵਿੱਚ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਹੇ ਦ੍ਰਿਸ਼ ਵਰਗਾ ਕੋਈ ਦ੍ਰਿਸ਼ ਨਹੀਂ ਹੈ। ਇਸ ਨਾਲ ਸਾਨੂੰ ਸ਼ੱਕ ਹੋਇਆ ਕਿ ਵੀਡੀਓ AI ਦੀ ਵਰਤੋਂ ਕਰਕੇ ਬਣਾਈ ਗਈ ਹੈ।
ਅਸੀਂ ਵੀਡੀਓ ਵਿੱਚ ਦ੍ਰਿਸ਼ ਦੀ ਜਾਂਚ AI ਖੋਜ ਟੂਲ Decopy ‘ਤੇ ਕੀਤੀ। ਟੂਲ ਮੁਤਾਬਕ ਵੀਡੀਓ ਦੇ ਦ੍ਰਿਸ਼ AI ਜਨਰੇਟਡ ਜਾਂ ਡੀਪਫੇਕ ਹੋਣ ਦੀ 99% ਸੰਭਾਵਨਾ ਹੈ।

WasitAI ਟੂਲ ਮੁਤਾਬਕ ਵੀ ਵੀਡੀਓ ਵਿੱਚਲਾ ਦ੍ਰਿਸ਼ ਸੰਭਾਵਤ ਤੌਰ ‘ਤੇ AI ਦੁਆਰਾ ਬਣਾਏ ਗਏ ਹਨ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਏਆਈ ਦੁਆਰਾ ਬਣਾਈ ਗਈ ਹੈ।
Our Sources
YouTube Video uploaded by Krishi Jagran, Dated Novembver 9, 2023
WasitAI
Decopy AI
Shaminder Singh
November 7, 2025
Vasudha Beri
November 4, 2025
Salman
November 4, 2025