Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਉਤਰਾਖੰਡ ਵਿੱਚ 'ਅਰਾਵਲੀ ਬਚਾਓ' ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਹੋਈ ਹਿੰਸਕ ਝੜਪ
ਇਹ ਵੀਡੀਓ ਛੱਤੀਸਗੜ੍ਹ ਦੇ ਅਮਰਾ ਕੋਲਾ ਖਾਨ 'ਤੇ ਪਿੰਡ ਵਾਸੀਆਂ ਅਤੇ ਪੁਲਿਸ ਵਿਚਕਾਰ ਹੋਈ ਹਿੰਸਕ ਝੜਪ ਦੀ ਹੈ।
ਸੋਸ਼ਲ ਮੀਡੀਆ ‘ਤੇ “ਅਰਾਵਲੀ ਬਚਾਓ ਅੰਦੋਲਨ” ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰਾਖੰਡ ਦਾ ਹੈ, ਜਿੱਥੇ ਪ੍ਰਦਰਸ਼ਨ ਕਰ ਰਹੇ ਆਦਿਵਾਸੀਆਂ ਅਤੇ ਪੁਲਿਸ ਵਿਚਕਾਰ ਹਿੰਸਕ ਝੜਪ ਹੋਈ।
ਵਾਇਰਲ ਵੀਡੀਓ ਵਿੱਚ ਪੁਲਿਸ ਭੀੜ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕਰਦੀ ਦਿਖਾਈ ਦੇ ਰਹੀ ਹੈ, ਜਿਸ ਨਾਲ ਹਫੜਾ-ਦਫੜੀ ਮਚ ਗਈ। ਭੀੜ ਵਿੱਚ ਸ਼ਾਮਲ ਲੋਕਾਂ ਨੇ ਫਿਰ ਪੁਲਿਸ ‘ਤੇ ਪੱਥਰ ਸੁੱਟੇ, ਅਤੇ ਪੁਲਿਸ ਜਵਾਬ ਵਿੱਚ ਅੱਥਰੂ ਗੈਸ ਦੇ ਗੋਲੇ ਛੱਡਦੀ ਦਿਖਾਈ ਦੇ ਰਹੀ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ,”ਉੱਤਰਾਖੰਡ ਰਾਜ ਦੇ ਆਦਿਵਾਸੀ ਵੀਰ ਅਰਾਵਲੀ ਲਈ ਲੜ ਰਹੇ ਹਨ।” ਪੋਸਟ ਦਾ ਆਰਕਾਈਵ ਇੱਥੇ ਦੇਖੋ। ਇਸੇ ਤਰ੍ਹਾਂ ਦੀਆਂ ਹੋਰ ਪੋਸਟਾਂ ਇੱਥੇ ਅਤੇ ਇੱਥੇ ਦੇਖੋ।
ਗੋਰਤਲਬ ਹੈ ਕਿ ਨਵੰਬਰ 2025 ਵਿੱਚ ਸੁਪਰੀਮ ਕੋਰਟ ਵੱਲੋਂ ਅਰਾਵਲੀ ਰੇਂਜ ਦੀ ਨਵੀਂ ਪਰਿਭਾਸ਼ਾ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਸੰਦਰਭ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਕੀ ਫ੍ਰੇਮਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ 3 ਦਸੰਬਰ, 2025 ਨੂੰ ਨਿਊਜ਼18 ਹਿੰਦੀ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ , ਜਿਸ ਵਿੱਚ ਵਾਇਰਲ ਵੀਡੀਓ ਦੀ ਫੁਟੇਜ ਵੀ ਮੌਜੂਦ ਹੈ। ਰਿਪੋਰਟ ਵਿੱਚ ਪਿੰਡ ਵਾਸੀਆਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਦੇ ਵੀਡੀਓ ਨੂੰ ਵੀਡੀਓ ਨੂੰ ਛੱਤੀਸਗੜ੍ਹ ਦੇ ਸੁਰਗੁਜਾ ਜ਼ਿਲ੍ਹੇ ਦੇ ਅੰਬਿਕਾਪੁਰ ਵਿੱਚ ਅਮਰਾ ਕੋਲਾ ਖਾਨ ਨਾਲ ਜੁੜੇ ਇੱਕ ਵਿਵਾਦ ਦਾ ਦੱਸਿਆ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਊਥ ਈਸਟਰਨ ਕੋਲਫੀਲਡਜ਼ ਲਿਮਟਿਡ ਦੀ ਅਮੇਰਾ ਕੋਲਾ ਖਾਨ ਵਿੱਚ ਤਣਾਅ ਉਦੋਂ ਪੈਦਾ ਹੋ ਗਿਆ ਜਦੋਂ ਖੁਦਾਈ ਦੇ ਕੰਮ ਦੌਰਾਨ ਪਰਸੋਢੀ ਕਲਾ ਪਿੰਡ ਦੇ ਲਗਭਗ 300 ਪਿੰਡ ਵਾਸੀ, ਡੰਡਿਆਂ, ਰਾਡਾਂ ਅਤੇ ਗੁਲੇਲਾਂ ਨਾਲ ਪਹੁੰਚ ਗਏ ਅਤੇ ਮੌਜੂਦ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਲਗਭਗ 40 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ। ਝੜਪ ਦੌਰਾਨ ਪਿੰਡ ਵਾਸੀਆਂ ਵੱਲੋਂ ਪੱਥਰਬਾਜ਼ੀ ਨੂੰ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਅਤੇ ਹਲਕੇ ਬਲ ਦੀ ਵਰਤੋਂ ਕੀਤੀ।

ਰਿਪੋਰਟ ਦੇ ਮੁਤਾਬਕ, ਇਹ ਵਿਵਾਦ ਅਮਰਾ ਕੋਲਾ ਖਾਨ ਦੇ ਵਿਸਥਾਰ ਨਾਲ ਸਬੰਧਤ ਹੈ। ਖਾਨ ਦਾ ਵਿਸਥਾਰ ਕਰਨ ਲਈ, ਕੇਂਦਰ ਸਰਕਾਰ ਨੇ ਪਰਸੋਢੀ ਕਲਾ ਪਿੰਡ ਦੇ ਪਿੰਡ ਵਾਸੀਆਂ ਤੋਂ ਲਗਭਗ 100 ਏਕੜ ਜ਼ਮੀਨ ਐਕੁਆਇਰ ਕੀਤੀ। ਹਾਲਾਂਕਿ, ਸਰਵੇਖਣ ਪੂਰਾ ਹੋਣ ਦੇ ਬਾਵਜੂਦ, ਬਹੁਤ ਸਾਰੇ ਕਿਸਾਨ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਰਹੇ ਸਨ ਅਤੇ ਆਪਣੀ ਜ਼ਮੀਨ ਛੱਡਣ ਲਈ ਤਿਆਰ ਨਹੀਂ ਸਨ।
ਜਾਂਚ ਦੌਰਾਨ ਸਾਨੂੰ 3 ਦਸੰਬਰ ਨੂੰ ਨਿਊਜ਼ ਏਜੰਸੀ ANI ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਸ ਵੀਡੀਓ ਵਿੱਚ ਵਾਇਰਲ ਵੀਡੀਓ ਦੇ ਦ੍ਰਿਸ਼ ਵੀ ਹਨ। ਪੋਸਟ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਸਾਊਥ ਈਸਟਰਨ ਕੋਲਫੀਲਡਜ਼ ਲਿਮਟਿਡ ਦੀ ਅਮੇਰਾ ਕੋਲਾ ਖਾਨ ਦੇ ਵਿਸਥਾਰ ਦਾ ਵਿਰੋਧ ਕਰਨ ਤੋਂ ਬਾਅਦ ਪੁਲਿਸ ਅਤੇ ਪਿੰਡ ਵਾਸੀਆਂ ਵਿਚਕਾਰ ਝੜਪ ਹੋ ਗਈ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਹਲਕੇ ਬਲ ਦੀ ਵਰਤੋਂ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ।
ਜਾਂਚ ਦੌਰਾਨ, ਵਾਇਰਲ ਵੀਡੀਓ 3 ਦਸੰਬਰ ਨੂੰ ਅਮਰ ਉਜਾਲਾ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਵੀ ਮਿਲਿਆ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਘਟਨਾ ਛੱਤੀਸਗੜ੍ਹ ਦੇ ਸੁਰਗੁਜਾ ਵਿੱਚ ਅਮਰਾ ਕੋਲਾ ਖਾਨ ਵਿੱਚ ਵਾਪਰੀ ਜਿੱਥੇ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਅਤੇ ਪੁਲਿਸ ਵਿਚਕਾਰ ਹਿੰਸਕ ਝੜਪ ਹੋਈ ਸੀ ਜਿਸ ਵਿੱਚ ਲਗਭਗ 40 ਪੁਲਿਸ ਕਰਮਚਾਰੀ ਅਤੇ ਕਈ ਪਿੰਡ ਵਾਸੀ ਜ਼ਖਮੀ ਹੋ ਗਏ ਸਨ।
ਉੱਤਰਾਖੰਡ ਵਿੱਚ “ਸੇਵ ਅਰਾਵਲੀ ਵਿਰੋਧ ਪ੍ਰਦਰਸ਼ਨ” ਕੀਵਰਡ ਸਰਚ ਕਰਨ ‘ਤੇ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ। ਇਸ ਤੋਂ ਇਲਾਵਾ, ਜਾਂਚ ਦੌਰਾਨ ਪਤਾ ਲੱਗਾ ਕਿ ਛੱਤੀਸਗੜ੍ਹ ਵਿੱਚ ਅਰਾਵਲੀ ਰੇਂਜ ਮੌਜੂਦ ਨਹੀਂ ਹੈ। ਇਹ ਰੇਂਜ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਦਿੱਲੀ ਰਾਜਾਂ ਵਿੱਚ ਫੈਲੀ ਹੋਈ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਅਰਾਵਲੀ ਬਚਾਓ ਪ੍ਰਦਰਸ਼ਨਾਂ ਦਾ ਹਿੱਸਾ ਨਹੀਂ ਹੈ, ਸਗੋਂ ਛੱਤੀਸਗੜ੍ਹ ਦੇ ਅਮਰਾ ਕੋਲਾ ਖਾਨ ‘ਤੇ ਪਿੰਡ ਵਾਸੀਆਂ ਅਤੇ ਪੁਲਿਸ ਵਿਚਕਾਰ ਹੋਈ ਹਿੰਸਕ ਝੜਪ ਦੀ ਹੈ।
Sources
Report News18 Hindi on Dec 3, 2025
Report Amar Ujala on Dec 3, 2025
X Post ANI on Dec 3, 2025
Report ABP on Dec 3, 2025