Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਇਹ ਵੀਡੀਓ ਰਾਜਸਥਾਨ ਵਿੱਚ ਅਰਾਵਲੀ ਬਚਾਓ ਅੰਦੋਲਨ 'ਚ ਇਕੱਠੀ ਹੋਈ ਭੀੜ ਦਾ ਹੈ
ਇਹ ਵੀਡੀਓ ਅਗਸਤ 2025 ਵਿੱਚ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਕਰੀਰੀ ਪਿੰਡ ਵਿੱਚ ਹੋਏ ਇੱਕ ਕੁਸ਼ਤੀ ਮੁਕਾਬਲੇ ਦੌਰਾਨ ਇਕੱਠੀ ਹੋਈ ਭੀੜ ਦਾ ਹੈ
ਅਰਾਵਲੀ ਪਹਾੜੀਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪਹਾੜੀਆਂ ਤੇ ਲੋਕਾਂ ਦੀ ਵੱਡੀ ਭੀੜ ਦਿਖਾਈ ਦੇ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰਾਜਸਥਾਨ ਵਿੱਚ ਅਰਾਵਲੀ ਬਚਾਓ ਅੰਦੋਲਨ ਦਾ ਹੈ।
ਦਰਅਸਲ, ਅਰਾਵਲੀ ਪਹਾੜੀਆਂ ਦੀ ਪਰਿਭਾਸ਼ਾ ਨੂੰ ਲੈ ਕੇ ਹਾਲ ਹੀ ਵਿੱਚ ਇੱਕ ਵਿਵਾਦ ਖੜ੍ਹਾ ਹੋਇਆ ਹੈ। ਪ੍ਰਸਤਾਵਿਤ ਪਰਿਭਾਸ਼ਾ ਦੇ ਅਨੁਸਾਰ, ਅਰਾਵਲੀ ਪਹਾੜੀ ਉਹੀ ਮੰਨੀ ਜਾਵੇਗੀ ਜੋ ਇਸ ਦੇ ਆਲੇ ਦੁਆਲੇ ਦੇ ਖੇਤਰ ਤੋਂ ਘੱਟੋ ਘੱਟ 100 ਮੀਟਰ ਉੱਚੀ ਹੋਵੇ, ਜਦੋਂ ਕਿ ਅਰਾਵਲੀ ਰੇਂਜ ਲਈ 500-ਮੀਟਰ ਦੇ ਘੇਰੇ ਵਿੱਚ ਦੋ ਜਾਂ ਵੱਧ ਅਜਿਹੀਆਂ ਪਹਾੜੀਆਂ ਹੋਣੀਆਂ ਚਾਹੀਦੀਆਂ ਹਨ।
ਹਰਿਆਣਾ ਅਤੇ ਰਾਜਸਥਾਨ ਸਮੇਤ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋਏ ਜਿਥੇ ਵਾਤਾਵਰਣ ਕਾਰਕੁਨਾਂ ਅਤੇ ਵਕੀਲਾਂ ਨੇ ਪੂਰਣ ਸੁਰੱਖਿਆ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦਲੀਲ ਦਿੱਤੀ ਕਿ ਸੁਰੱਖਿਆ ਮਾਪਦੰਡਾਂ ਵਿੱਚ ਢਿੱਲ ਦੇਣ ਨਾਲ ਵਾਤਾਵਰਣ ਸੰਤੁਲਨ ਵਿੱਚ ਵਿਘਨ ਪਵੇਗਾ, ਪ੍ਰਦੂਸ਼ਣ ਵਧੇਗਾ, ਅਤੇ ਭੂਮੀਗਤ ਪਾਣੀ ਦੇ ਰੀਚਾਰਜ ਅਤੇ ਮਾਰੂਥਲੀਕਰਨ ਨੂੰ ਰੋਕਣ ਦੀ ਸਮਰੱਥਾ ‘ਤੇ ਅਸਰ ਪਵੇਗਾ, ਜਿਸ ਨਾਲ ਦਿੱਲੀ-ਐਨਸੀਆਰ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਦੇ ਖੇਤਰ ਪ੍ਰਭਾਵਿਤ ਹੋਣਗੇ।

ਵਾਇਰਲ ਵੀਡੀਓ ਦੇ ਕੀਫ੍ਰੇਮਾਂ ਦੀ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ 31 ਅਗਸਤ, 2025 ਦੀ ਇੱਕ ਇੰਸਟਾਗ੍ਰਾਮ ਪੋਸਟ ਮਿਲੀ ਜਿਸ ਵਿੱਚ ਇਹ ਵੀਡੀਓ ਸੀ ਜੋ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਇਹ ਵੀਡੀਓ ਅਰਾਵਲੀ ਪਹਾੜੀਆਂ ਦੇ ਵਿਵਾਦ ਤੋਂ ਪਹਿਲਾਂ ਦਾ ਹੈ, ਜੋ ਕਿ ਨਵੰਬਰ 2025 ਵਿੱਚ ਸ਼ੁਰੂ ਹੋਇਆ ਸੀ। ਪੋਸਟ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਰਾਜਸਥਾਨ ਦੇ ਸਭ ਤੋਂ ਵੱਡੇ ਕੁਸ਼ਤੀ ਟੂਰਨਾਮੈਂਟ ਦਾ ਹੈ, ਜੋ ਕਿ ਕਰੌਲੀ ਜ਼ਿਲ੍ਹੇ ਦੇ ਕਰੀਰੀ ਪਿੰਡ ਵਿੱਚ ਆਯੋਜਿਤ ਕੀਤਾ ਗਿਆ ਸੀ।

ਇਸ ਜਾਣਕਾਰੀ ਦੇ ਆਧਾਰ ‘ਤੇ ਅਸੀਂ ਸੰਬੰਧਿਤ ਕੀ ਵਰਡਸ ਦੀ ਵਰਤੋਂ ਕਰਕੇ ਯੂ ਟਿਊਬ ‘ਤੇ ਖੋਜ ਕੀਤੀ। ਸਾਨੂੰ 31 ਅਗਸਤ, 2025 ਨੂੰ ‘ਜਗਤ ਤੱਕ ਨਿਊਜ਼’ ਅਤੇ ‘ਰਾਜਸਥਾਨ ਟੀਵੀ ਨਿਊਜ਼’ ਦੇ ਯੂ ਟਿਊਬ ਚੈਨਲਾਂ ‘ਤੇ ਅਪਲੋਡ ਕੀਤੇ ਗਏ ਵੀਡੀਓ ਮਿਲੇ। ਇਨ੍ਹਾਂ ਵੀਡੀਓਜ਼ ਵਿੱਚ ਪਹਿਲਵਾਨਾਂ ਨੂੰ ਕੁਸ਼ਤੀ ਕਰਦੇ ਦੇਖਿਆ ਜਾ ਸਕਦਾ ਹੈ ਜਦੋਂ ਕਿ ਉਨ੍ਹਾਂ ਨੂੰ ਦੇਖਣ ਵਾਲੀ ਭੀੜ, ਮੈਦਾਨ ਅਤੇ ਆਲੇ ਦੁਆਲੇ ਦੀਆਂ ਇਮਾਰਤਾਂ ‘ਤੇ ਪੋਸਟਰ, ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਇਲਾਵਾ ਦੈਨਿਕ ਭਾਸਕਰ ਦੀ ਅਗਸਤ ਦੀ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਕੁਸ਼ਤੀ ਮੁਕਾਬਲਾ ਹਰ ਸਾਲ ਭੈਰਵ ਬਾਬਾ ਲੱਖੀ ਮੇਲੇ ਦੌਰਾਨ ਕਰੀਰੀ ਪਿੰਡ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਪ੍ਰਸਿੱਧ ਪਹਿਲਵਾਨ ਹਿੱਸਾ ਲੈਂਦੇ ਹਨ। ਟੋਡਾਭੀਮ ਸਬ-ਡਿਵੀਜ਼ਨ ਹੈਡਕੁਆਰਟਰ ਦੇ ਨੇੜੇ ਸਥਿਤ, ਇਸ ਪ੍ਰੋਗਰਾਮ ਨੂੰ ਨਾ ਸਿਰਫ਼ ਟੋਡਾਭੀਮ ਖੇਤਰ ਵਿੱਚ ਸਗੋਂ ਰਾਜਸਥਾਨ ਵਿੱਚ ਵੀ ਸਭ ਤੋਂ ਵੱਡਾ ਕੁਸ਼ਤੀ ਮੁਕਾਬਲਾ ਮੰਨਿਆ ਜਾਂਦਾ ਹੈ। ਇਹ ਮੁਕਾਬਲਾ ਪਹਾੜੀਆਂ ਨਾਲ ਘਿਰੇ ਮੈਦਾਨ ਵਿੱਚ ਹੁੰਦਾ ਹੈ।
ਇਸ ਤੋਂ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਅਗਸਤ 2025 ਵਿੱਚ ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਕਰੀਰੀ ਪਿੰਡ ਵਿੱਚ ਹੋਏ ਇੱਕ ਕੁਸ਼ਤੀ ਮੁਕਾਬਲੇ ਦੌਰਾਨ ਇਕੱਠੀ ਹੋਈ ਭੀੜ ਦਾ ਹੈ ਨਾ ਕਿ ਅਰਾਵਲੀ ਪਹਾੜੀਆਂ ਦੇ ਸੰਬੰਧ ਵਿੱਚ ਕਿਸੇ ਵਿਰੋਧ ਪ੍ਰਦਰਸ਼ਨ ਦਾ।
Sources
Patrika report, Dec 22, 2025
ABP Live report, Dec 21, 2025
Hindustan Times report, Dec 21, 2025
Navbharat Times report, Dec 21, 2025
Instagram post dated August 31, 2025
YouTube videos from Jagat Tak News and Rajasthan TV News, August 31, 2025
Dainik Bhaskar report, Aug 31, 2025