Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਸੁਰੱਖਿਆ ਲਈ ਗੁਹਾਰ ਲਗਾ ਰਿਹਾ ਹੈ ਨੌਜਵਾਨ
ਵਾਇਰਲ ਹੋ ਰਹੀ ਇਹ ਵੀਡੀਓ ਏਆਈ ਜਨਰੇਟਡ ਹੈ।
ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਸੁਰੱਖਿਆ ਲਈ ਗੁਹਾਰ ਕਰ ਰਹੇ ਇੱਕ ਨੌਜਵਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਨੌਜਵਾਨ ਦੇ ਪਿੱਛੇ ਕਈ ਘਰਾਂ ਨੂੰ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ। ਨੌਜਵਾਨ ਦਾਅਵਾ ਕਰਦਾ ਹੈ ਕਿ ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਤ ਨੂੰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਭੀੜ ਦੁਆਰਾ ਕੀਤੀ ਗਈ ਹੱਤਿਆ ਦਾ ਸ਼ਿਕਾਰ ਹੋਏ ਹਿੰਦੂ ਦੀਪੂ ਚੰਦਰ ਦਾਸ ਦਾ ਹਵਾਲਾ ਦਿੰਦਿਆਂ ਹਿੰਦੂ ਭਾਈਚਾਰੇ ਦੀ ਸੁਰੱਖਿਆ ਲਈ ਅਪੀਲ ਕਰਦਾ ਹੈ।
ਨੌਜਵਾਨ ਵੀਡੀਓ ਨੂੰ ਸ਼ੇਅਰ ਕਰਨ ਦੀ ਵੀ ਅਪੀਲ ਕਰਦਾ ਹੈ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ,”ਬੰਗਲਾਦੇਸ਼ ਵਿੱਚ ਰੋਜ਼ਾਨਾ ਹਿੰਦੂ ਮਾਰੇ ਜਾ ਰਹੇ ਹਨ। ਹੁਣ ਉੱਥੇ ਦੇ ਹਿੰਦੂ ਵੀ ਪੁੱਛ ਰਹੇ ਹਨ, ‘ਸਾਨੂੰ ਕੌਣ ਬਚਾਏਗਾ?'” ਪੋਸਟ ਦਾ ਆਰਕਾਈਵ ਇਥੇ ਦੇਖੋ। ਅਜਿਹੀਆਂ ਹੋਰ ਪੋਸਟਾਂ ਇਥੇ ਅਤੇ ਇਥੇ ਦੇਖੋ।

ਹਾਲ ਹੀ ਵਿੱਚ, ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਵਿੱਚ ਭੀੜ ਨੇ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਈਸ਼ਨਿੰਦਾ ਦੇ ਦੋਸ਼ ਵਿੱਚ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ, ਭੀੜ ਨੇ ਉਸਦੀ ਲਾਸ਼ ਨੂੰ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਸਾੜ ਦਿੱਤਾ। ਰਿਪੋਰਟਾਂ ਦੇ ਅਨੁਸਾਰ, ਪੁਲਿਸ ਜਾਂਚ ਵਿੱਚ ਦੀਪੂ ਦਾਸ ਵਿਰੁੱਧ ਈਸ਼ਨਿੰਦਾ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਸੰਦਰਭ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਅੱਤਿਆਚਾਰਾਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਰਿਪੋਰਟਾਂ ਦੇ ਅਨੁਸਾਰ , ਕੱਟੜਪੰਥੀਆਂ ਨੇ ਬੰਗਲਾਦੇਸ਼ ਦੇ ਕਈ ਖੇਤਰਾਂ ਵਿੱਚ ਹਿੰਦੂ ਘਰਾਂ ਅਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ।
ਅਸੀਂ ਵਾਇਰਲ ਵੀਡੀਓ ਦੀ ਜਾਂਚ ਕਰਦੇ ਸਮੇਂ ਕੀਵਰਡਸ ਦੀ ਵਰਤੋਂ ਕਰਕੇ ਗੂਗਲ ਤੇ ਸਰਚ ਕੀਤੀ। ਇਸ ਪ੍ਰਕਿਰਿਆ ਵਿੱਚ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ। ਕੀਫ੍ਰੇਮ ਦੀ ਰਿਵਰਸ ਸਰਚ ਕਰਨ ‘ਤੇ ਸਾਨੂੰ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਮਿਲੀਆਂ, ਪਰ ਕਿਸੀ ਵੀ ਰਿਪੋਰਟ ਵਿੱਚ ਭਰੋਸੇਯੋਗ ਸਰੋਤ ਨਹੀਂ ਸੀ।
ਸਾਨੂੰ ਕੁਲਦੀਪ ਮੀਨਾ ਨਾਮ ਦਾ ਇੱਕ ਇੰਸਟਾਗ੍ਰਾਮ ਅਕਾਊਂਟ ਮਿਲਿਆ ਜਿੱਥੇ ਬੰਗਲਾਦੇਸ਼ ਵਿੱਚ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਦਰਸਾਉਣ ਦਾ ਦਾਅਵਾ ਕਰਨ ਵਾਲੇ ਕਈ ਸਮਾਨ ਵੀਡੀਓ ਸ਼ੇਅਰ ਕੀਤੇ ਗਏ ਸਨ। ਇਹਨਾਂ ਵੀਡੀਓਜ਼ ਦੇ ਕੁਮੈਂਟ ਸੈਕਸ਼ਨ ਵਿੱਚ ਯੂਜ਼ਰਾਂ ਨੇ ਉਹਨਾਂ ਨੂੰ AI ਜਨਰੇਟਡ ਦੱਸਿਆ। ਅਕਾਊਂਟ ਦੀ ਜਾਂਚ ਕਰਨ ‘ਤੇ, ਸਪੱਸ਼ਟ ਹੋ ਗਿਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਇੰਸਟਾਗ੍ਰਾਮ ਯੂਜ਼ਰ ਕੁਲਦੀਪ ਮੀਨਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਨੂੰ ਧਿਆਨ ਨਾਲ ਦੇਖਣ ‘ਤੇ ਕਈ ਖਾਮੀਆਂ ਨਜ਼ਰ ਆਈਆਂ। ਉਦਾਹਰਣ ਵਜੋਂ, ਨੌਜਵਾਨ “ਦੀਪੂ ਚੰਦਰ” ਦੀ ਬਜਾਏ “ਦੀਪੂ ਚਾਦਰ” ਕਹਿੰਦਾ ਹੈ। ਇਸ ਤੋਂ ਇਲਾਵਾ, ਇੱਕ ਘਰ ਵਿੱਚ ਅੱਗ ਪੂਰੀ ਤਰ੍ਹਾਂ ਸਥਿਰ, ਗੈਰ-ਕੁਦਰਤੀ ਜਾਪਦੀ ਹੈ। ਨੌਜਵਾਨ ਦੇ ਪਿੱਛੇ ਇੱਕ ਕਾਰ ਦਿਖਾਈ ਦੇ ਰਹੀ ਹੈ, ਜਿਸਦਾ ਗੇਟ ਕਾਰ ਦੇ ਗੇਟ ਤੋਂ ਵੱਖਰਾ ਹੈ।

ਅਸੀਂ ਇਸ ਵੀਡੀਓ ਨੂੰ AI ਟੂਲ Hive Moderation ‘ਤੇ ਚੈਕ ਕੀਤਾ। ਟੂਲ ਦੇ ਮੁਤਾਬਕ ਇਹ ਵੀਡੀਓ AI-ਜਨਰੇਟਡ ਹੈ।

AI ਸਰਚ ਟੂਲ aurigin ਨੇ ਵੀ ਵੀਡੀਓ ਵਿੱਚ ਆਡੀਓ ਨੂੰ 99 ਪ੍ਰਤੀਸ਼ਤ AI ਦੁਆਰਾ ਤਿਆਰ ਕੀਤਾ ਗਿਆ ਦੱਸਿਆ।

ਵੀਡੀਓ ਵਿਚਲੀ ਆਡੀਓ ਨੂੰ AI ਡਿਟੈਕਸ਼ਨ ਟੂਲ Resemble AI ਨੇ ਵੀ ਫਰਜ਼ੀ ਦੱਸਿਆ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਏਆਈ ਜਨਰੇਟਡ ਹੈ।
Sources
Hive Moderation Tool
Resemble AI
Aurigin AI
Self Analysis
Salman
December 27, 2025
Neelam Chauhan
December 27, 2025
Salman
December 23, 2025