Fact Check
ਬਾਈਕ ਸਵਾਰ ਨੇ ਮੁਸਲਿਮ ਵਿਅਕਤੀ ਨਾਲ ਕੀਤੀ ਕੁੱਟਮਾਰ?
Claim
ਬਾਈਕ ਸਵਾਰ ਨੇ ਮੁਸਲਿਮ ਵਿਅਕਤੀ ਨਾਲ ਕੀਤੀ ਕੁੱਟਮਾਰ
Fact
ਵਾਇਰਲ ਹੋ ਰਹੀ ਵੀਡੀਓ ਸਕਰਿਪਟਡ ਹੈ। ਇਹ ਅਸਲ ਘਟਨਾ ਨਹੀਂ ਹੈ।
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਇੱਕ ਬਾਈਕ ਸਵਾਰ ਵੀਲ ਚੇਅਰ ਤੇ ਬੈਠੇ ਮੁਸਲਿਮ ਵਿਅਕਤੀ ਨੂੰ ਪਰੇਸ਼ਾਨ ਕਰਦਾ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਵਿੱਚ ਬਾਈਕ ਸਵਾਰ ਨੂੰ ਮੁਸਲਿਮ ਵਿਅਕਤੀ ਦੀ ਟੋਪੀ ਖਿੱਚਦੇ ਅਤੇ ਉਸ ਦੀ ਵੀਲ ਚੇਅਰ ਨੂੰ ਲੱਤ ਮਾਰਦੇ ਵੀ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਅਸਲ ਦੱਸਦੇ ਆਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁਕ ਪੇਜ ਕਲੇਸ਼ੀ ਕਿਡ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਮਾਹੌਲ ਇਸ ਤੋਂ ਵੱਧ ਖਰਾਬ ਹੋਣ ਵਾਲਾ।”
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸੀ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਲੰਬਾ ਵਰਜ਼ਨ “ਮੁਖਲੇਸੁਰ ਭਾਈਜਾਨ” ਨਾਮ ਦੇ ਇੱਕ ਯੂਟੀਊਬ ਅਕਾਊਂਟ ਦੁਆਰਾ 24 ਜਨਵਰੀ 2025 ਨੂੰ ਅਪਲੋਡ ਮਿਲਿਆ।
ਅਸੀਂ ਇਸ ਚੈਨਲ ਦੇ ਡਿਸਕ੍ਰਿਪਸ਼ਨ ਨੂੰ ਦੇਖਿਆ ਅਤੇ ਪਾਇਆ ਕੀ ਡਿਸਕ੍ਰਿਪਸ਼ਨ ਵਿੱਚ ਦੱਸਿਆ ਗਿਆ ਹੈ ਕਿ ਇਹ ਚੈਨਲ ਸਕ੍ਰਿਪਟਡ ਵੀਡੀਓ ਵੀ ਬਣਾਉਂਦਾ ਹੈ।

ਅਸੀਂ ਇਸ ਚੈਨਲ ਨੂੰ ਖੰਗਾਲਿਆ ਤੇ ਪਾਇਆ ਕਿ ਇਸ ਚੈਨਲ ਤੇ ਕਈ ਹੋਰ ਸਕ੍ਰਿਪਟਡ ਵੀਡੀਓ ਵੀ ਅਪਲੋਡ ਕੀਤੀਆਂ ਗਈਆਂ ਸਨ। ਆਪਣੀ ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਵੀਡੀਓ ਮਿਲੀ। ਇਸ ਵੀਡੀਓ ਦੇ ਵਿੱਚ ਵਾਇਰਲ ਵੀਡੀਓ ‘ਚ ਨਜ਼ਰ ਆ ਰਹੇ ਬਜ਼ੁਰਗ ਵਿਅਕਤੀ ਨੂੰ ਵੀ ਦੇਖਿਆ ਜਾ ਸਕਦਾ ਹੈ।

ਅਸੀਂ ਵਾਇਰਲ ਵੀਡੀਓ ਨੂੰ ਲੈ ਕੇ ਇਸ ਚੈਨਲ ਦੇ ਐਡਮਿਨ ਨੂੰ ਸੰਪਰਕ ਕੀਤਾ। ਸੰਪਰਕ ਹੋਣ ਤੇ ਅਸੀਂ ਆਪਣੀ ਆਰਟੀਕਲ ਨੂੰ ਅਪਡੇਟ ਕਰਾਂਗੇ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕਰਿਪਟਡ ਹੈ। ਇਹ ਅਸਲ ਘਟਨਾ ਨਹੀਂ ਹੈ।
Our Sources
Video uploaded by YouTube account Muklesur bhaijaan, Dated 24 January 2025
Video uploaded by YouTube account Muklesur bhaijaan, Dated 3 February 2025