Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪੁਤਿਨ ਨੂੰ ਅਸਮਾਨ 'ਚ ਭਾਰਤੀ ਫਾਇਟਰ ਜੈਟ ਨੇ ਕੀਤਾ ਐਸਕਾਰਟ
ਵਾਇਰਲ ਵੀਡੀਓ ਪੁਰਾਣਾ ਹੈ ਅਤੇ ਭਾਰਤ ਦਾ ਨਹੀਂ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਸਮੇਂ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਐਸਕਾਰਟ ਕੀਤਾ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀਰਵਾਰ 4 ਦਸੰਬਰ ਨੂੰ ਭਾਰਤ ਦੇ ਸਰਕਾਰੀ ਦੌਰੇ ਲਈ ਨਵੀਂ ਦਿੱਲੀ ਪਹੁੰਚੇ। ਇਹ ਪੁਤਿਨ ਦਾ ਚਾਰ ਸਾਲਾਂ ਵਿੱਚ ਭਾਰਤ ਦਾ ਪਹਿਲਾ ਦੌਰਾ ਹੈ। ਰਾਸ਼ਟਰਪਤੀ ਪੁਤਿਨ ਦੇ ਦਿੱਲੀ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿੱਜੀ ਤੌਰ ‘ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ‘ਤੇ ਗਏ। ਅਗਲੇ ਦਿਨ, 5 ਦਸੰਬਰ ਨੂੰ, ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਦਾ ਸਰਕਾਰੀ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ, ਪੁਤਿਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਗਏ। ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਗੱਲਬਾਤ ਵੀ ਕੀਤੀ।

ਵਾਇਰਲ ਵੀਡੀਓ ਦੀ ਜਾਂਚ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਸਾਨੂੰ “ਕ੍ਰਿਸ਼ਨਨ ਕਵੀਰਾਜਨ” ਨਾਮ ਦਾ ਇੱਕ ਵਾਟਰਮਾਰਕ ਦਿਖਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਉੱਪਰ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਕੀ ਵਰਡਸ ਨਾਲ ਖੋਜ ਕਰਨ ‘ਤੇ ਸਾਨੂੰ ਇਹ ਵੀਡੀਓ ਕ੍ਰਿਸ਼ਨਨ ਕਵੀਰਾਜਨ ਦੇ ਯੂਟਿਊਬ ਅਕਾਊਂਟ ‘ਤੇ 28 ਜਨਵਰੀ, 2023 ਨੂੰ ਅਪਲੋਡ ਕੀਤਾ ਗਿਆ ਮਿਲਿਆ।

ਵੀਡੀਓ ਵਿੱਚ ਫੁਟੇਜ ਦੀ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ 24 ਸੈਕਿੰਡ ਤਕ ਦੇ ਦ੍ਰਿਸ਼ ਰੂਸ ਇਨ ਯੂਨਾਈਟਿਡ ਕਿੰਗਡਮ ਨਾਮ ਦੇ ਇੱਕ ਫੇਸਬੁੱਕ ਅਕਾਊਂਟ ਦੁਆਰਾ 13 ਦਸੰਬਰ, 2017 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ ਮਿਲੇ। ਵੀਡੀਓ ਵਿੱਚ ਰੂਸੀ ਮੀਡੀਆ ਆਉਟਲੈਟ ਰਸ਼ੀਆ ਟੂਡੇ ਦਾ ਲੋਗੋ ਸੀ।

ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ,”ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਵਾਗਤ ਲੜਾਕੂ ਜਹਾਜ਼ਾਂ ਦੁਆਰਾ ਕੀਤਾ ਗਿਆ ਜਦੋਂ ਉਹ ਪੱਛਮੀ ਸੀਰੀਆ ਦੇ ਖਮੀਮਿਮ ਹਵਾਈ ਅੱਡੇ ਦੀ ਆਪਣੀ ਫੇਰੀ ਦੌਰਾਨ ਉਤਰਨ ਦੀ ਤਿਆਰੀ ਕਰ ਰਹੇ ਸਨ।”
ਸਾਨੂੰ ਇਹ ਵੀਡੀਓ ਰਸ਼ੀਆ ਟੂਡੇ ਵੈਬਸਾਈਟ ‘ਤੇ ਵੀ ਮਿਲਿਆ, ਜੋ 11 ਦਸੰਬਰ, 2017 ਨੂੰ ਪ੍ਰਕਾਸ਼ਿਤ ਹੋਈ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਲਾਦੀਮੀਰ ਪੁਤਿਨ ਦਾ ਸਵਾਗਤ ਸੁਖੋਈ-30 ਲੜਾਕੂ ਜਹਾਜ਼ਾਂ ਦੇ ਇੱਕ ਐਸਕਾਰਟ ਦੁਆਰਾ ਕੀਤਾ ਗਿਆ ਜਦੋਂ ਉਹ ਪੱਛਮੀ ਸੀਰੀਆ ਦੇ ਖਮੀਮਿਮ ਏਅਰ ਬੇਸ ‘ਤੇ ਉਤਰਨ ਦੀ ਤਿਆਰੀ ਕਰ ਰਹੇ ਸਨ। ਉਹਨਾਂ ਨੇ ਇਹ ਦ੍ਰਿਸ਼ ਆਪਣੇ ਜਹਾਜ਼ ਦੇ ਅੰਦਰੋਂ ਦੇਖੇ।

ਜਾਂਚ ਦੌਰਾਨ ਸਾਨੂੰ 11 ਦਸੰਬਰ, 2017 ਨੂੰ ਰੂਸੀ ਨਿਊਜ਼ ਏਜੰਸੀ ਸਪੁਤਨਿਕ ਦੀ ਵੈਬਸਾਈਟ ‘ਤੇ ਅਪਲੋਡ ਕੀਤੀਆਂ ਗਈਆਂ ਕਈ ਸੰਬੰਧਿਤ ਤਸਵੀਰਾਂ ਮਿਲੀਆਂ ।

ਇਸ ਤੋਂ ਬਾਅਦ ਅਸੀਂ ਵੀਡੀਓ ਦੇ ਵਿਚਕਾਰਲੇ ਹਿੱਸੇ ਵਿੱਚ ਦਿਖਾਏ ਗਏ ਦ੍ਰਿਸ਼ਾਂ ਦੀ ਜਾਂਚ ਕੀਤੀ।

ਸਾਨੂੰ 15 ਮਈ, 2019 ਨੂੰ ਇੱਕ ਹੋਰ ਰੂਸੀ ਮੀਡੀਆ ਆਉਟਲੈਟ ਦੁਆਰਾ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ , ਜਿਸ ਵਿੱਚ ਇਹੀ ਵਿਜ਼ੂਅਲ ਸਨ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਜਹਾਜ਼ ਨੂੰ ਅਖਤੂਬਿੰਸਕ ਪਹੁੰਚਣ ਤੋਂ ਪਹਿਲਾਂ ਸੁਖੋਈ-57 ਲੜਾਕੂ ਜਹਾਜ਼ਾਂ ਦੁਆਰਾ ਐਸਕਾਰਟ ਰੱਖਿਆ ਗਿਆ ਸੀ। ਪੁਤਿਨ ਦੇ ਜਹਾਜ਼ ਦੇ ਅੰਦਰੋਂ ਫਿਲਮਾਇਆ ਗਿਆ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਇਸ ਤੋਂ ਇਲਾਵਾ 14 ਮਈ, 2019 ਨੂੰ ਰੂਸੀ ਸਰਕਾਰੀ ਮੀਡੀਆ ਜ਼ਵੇਜ਼ਦਾਨਿਊਜ਼ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਅਪਲੋਡ ਕੀਤੇ ਗਏ ਵੀਡੀਓ ਵਿੱਚ ਵੀ ਵਾਇਰਲ ਵੀਡੀਓ ਦੇ ਆਖਰੀ ਹਿੱਸੇ ਦੇ ਉਹੀ ਦ੍ਰਿਸ਼ ਸਨ।

ਵੀਡੀਓ ਵਿੱਚ ਅਸੀਂ ਵੀਡੀਓ ਵਿੱਚ ਮੌਜੂਦ ਅੰਤਮ ਦ੍ਰਿਸ਼ ਬਾਰੇ ਪਤਾ ਕਰਿਆ।

ਸਾਨੂੰ ਇਹ ਦ੍ਰਿਸ਼ 14 ਮਈ, 2019 ਨੂੰ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਸ਼ਾਮਲ ਇੱਕ ਵੀਡੀਓ ਵਿੱਚ ਮਿਲਿਆ। ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਹਨਾਂ ਦੇ ਜਹਾਜ਼ ਨੂੰ ਅਖਤੂਬਿੰਸਕ ਵਿੱਚ ਵੀ.ਪੀ. ਚੱਕਾਲੋਵ ਸਟੇਟ ਫਲਾਈਟ ਟੈਸਟ ਸੈਂਟਰ ਪਹੁੰਚਣ ਤੋਂ ਪਹਿਲਾਂ ਛੇ Su-57 ਲੜਾਕੂ ਜਹਾਜ਼ਾਂ ਦੁਆਰਾ ਐਸਕਾਰਟ ਕੀਤਾ ਗਿਆ ਸੀ।

ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਕਿ ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਵੇਲੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਦੁਆਰਾ ਐਸਕਾਰਟ ਕੀਤੇ ਜਾਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਪੁਰਾਣਾ ਹੈ ਅਤੇ ਭਾਰਤ ਦਾ ਨਹੀਂ ਹੈ।
Our Sources
Video uploaded by a facebook account on 13th December 2017
Video uploaded by RT on 11th December 2017
Image published on sputnik website on 11th December 2017
Video Published by tvc on 15th May 2019
Video Published by zvezdanews Instagram account on 14th May 2019
Video Published by Kremlin website on 14th May 2019
Neelam Chauhan
December 9, 2025
Raushan Thakur
December 1, 2025
Neelam Chauhan
November 16, 2025