Claim
ਸੋਸ਼ਲ ਮੀਡੀਆ ‘ਤੇ ਪੰਛੀ ਦੀ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜੀਵ ਅਸਲੀ ਹੈ। ਵੀਡੀਓ ਨੂੰ ਅਸਲ ਮਨਦਿਆਂ ਕਈ ਸੋਸ਼ਲ ਮੀਡਿਆ ਯੂਜ਼ਰ ਕਮੈਂਟ ਵੀ ਕਰ ਰਹੇ ਹਨ।
ਫੇਸਬੁੱਕ ਯੂਜ਼ਰ ‘ਟੀ ਐਸ ਭੱਟੀ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਵਾਹਿਗੁਰੂ ਜੀ ਸਭ ਤੇਰੇ ਰੰਗ ਨਿਆਰੇ ਜੀ। ਕੁਦਰਤ ਦੇ ਰੰਗ”

Fact Check / Verification
ਅਸੀਂ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੌਰਾਨ ਸਾਨੂ ਹੁਬੂਹੁ ਵੀਡੀਓ ਯੂ ਟਿਊਬ ਅਕਾਊਂਟ ‘Happy Learning Worldwide” ਦੁਆਰਾ ਜੁਲਾਈ 16, 2024 ਨੂੰ ਅਪਲੋਡ ਮਿਲੀ। ਵੀਡੀਓ ਦੇ ਕੈਪਸ਼ਨ ਮੁਤਾਬਕ ਇਹ ਵੀਡੀਓ ਆਰਟੀਫੇਸ਼ੀਅਲ ਇੰਟੇਲਿਜੇੰਸ ਦੀ ਮਦਦ ਦੇ ਨਾਲ ਵਬਣਾਈ ਗਈ ਹੈ। ਇਹ ਵੀਡੀਓ ਸਾਨੂੰ ਇੱਕ ਇੰਸਟਾਗ੍ਰਾਮ ਅਕਾਊਂਟ ਤੇ ਵੀ ਅਪਲੋਡ ਮਿਲੀ।
ਅਸੀਂ ਵਾਇਰਲ ਹੋ ਰਹੀ ਇਸ ਵੀਡੀਓ ਨੂੰ hive moderation ਟੂਲ ‘ਤੇ ਅਪਲੋਡ ਕੀਤਾ ਅਤੇ ਪਾਇਆ ਕਿ ਇਸ ਵੀਡੀਓ ਦੇ ਆਰਟੀਫੇਸ਼ੀਅਲ ਇੰਟੇਲਿਜੇੰਸ ਤੋਂ ਬਣਾਏ ਜਾਣ ਦੀ ਸੰਭਾਵਨਾ 100 ਫੀਸਦੀ ਨਿਕਲੀ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ AI ਦੁਆਰਾ ਬਣਾਇਆ ਗਿਆ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਪੰਛੀ ਅਸਲ ਨਹੀਂ ਹੈ।
Result: False
Our Sources
Hive Moderation Tool
Video uploaded on YouTube account Happy Learning Worldwide , Dated July 16, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।