Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਇੰਡੀਗੋ ਫਲਾਈਟ ਰੱਦ ਹੋਣ ਤੋਂ ਬਾਅਦ ਯਾਤਰੀਆਂ ਨੇ ਗੋਆ ਹਵਾਈ ਅੱਡੇ 'ਤੇ ਗਰਬਾ ਕੀਤਾ
ਗੋਆ ਹਵਾਈ ਅੱਡੇ 'ਤੇ ਯਾਤਰੀਆਂ ਦੁਆਰਾ ਗਰਬਾ ਕਰਦਿਆਂ ਦੀ ਵਾਇਰਲ ਹੋ ਰਹੀ ਵੀਡੀਓ ਪੁਰਾਣਾ ਹੈ
ਇੰਡੀਗੋ ਏਅਰਲਾਈਨਜ਼ ਦੀਆਂ ਉਡਾਣਾਂ ਦੇ ਵਾਰ-ਵਾਰ ਰੱਦ ਹੋਣ ਕਾਰਨ ਦੇਸ਼ ਭਰ ਦੇ ਕਈ ਹਵਾਈ ਅੱਡਿਆਂ ‘ਤੇ ਭਾਰੀ ਭੀੜ ਅਤੇ ਹਫੜਾ-ਦਫੜੀ ਦੇਖਣ ਨੂੰ ਮਿਲੀ।
ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਲੋਕਾਂ ਦਾ ਇੱਕ ਸਮੂਹ ਹਵਾਈ ਅੱਡੇ ‘ਤੇ ਗਰਬਾ ਕਰਦਾ ਦਿਖਾਈ ਦੇ ਰਿਹਾ ਹੈ। ਵਾਇਰਲ ਵੀਡੀਓ ਨੂੰ ਇਸ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿ ਇੰਡੀਗੋ ਉਡਾਣਾਂ ਦੇ ਰੱਦ ਹੋਣ ਤੋਂ ਬਾਅਦ ਯਾਤਰੀਆਂ ਅਤੇ ਹਵਾਈ ਅੱਡੇ ਦੇ ਸਟਾਫ ਨੇ ਗੋਆ ਹਵਾਈ ਅੱਡੇ ‘ਤੇ ਗਰਬਾ ਕੀਤਾ। ਇਸ ਵੀਡੀਓ ਨੂੰ ਹਾਲ ਹੀ ਵਿੱਚ ਇੰਡੀਗੋ ਵਿਵਾਦ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਕੀ ਫਰੇਮ ਵਿੱਚ ਵੰਡਕੇ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਇਹ ਵੀਡੀਓ 1 ਅਕਤੂਬਰ, 2025 ਨੂੰ ਜ਼ੀ ਨਿਊਜ਼ ਦੇ ਅਧਿਕਾਰਕ ਫੇਸਬੁੱਕ ਪੇਜ ‘ਤੇ ਪੋਸਟ ਮਿਲਿਆ।

ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ,“ਜਦੋਂ ਸੂਰਤ ਜਾਣ ਵਾਲੀ ਇੱਕ ਉਡਾਣ ਦੇਰ ਹੋਈ ਤਾਂ ਯਾਤਰੀਆਂ ਨੇ ਗੋਆ ਹਵਾਈ ਅੱਡੇ ‘ਤੇ ਏਅਰ ਹੋਸਟੇਸ ਨਾਲ ਗਰਬਾ ਕਰਨਾ ਸ਼ੁਰੂ ਕਰ ਦਿੱਤਾ। ਸੂਰਤ ਜਾਣ ਵਾਲੀ ਇੱਕ ਉਡਾਣ ਗੋਆ ਹਵਾਈ ਅੱਡੇ ‘ਤੇ ਪੰਜ ਘੰਟੇ ਲੇਟ ਹੋ ਗਈ, ਜਿਸ ਨਾਲ ਯਾਤਰੀਆਂ ਨੂੰ ਕੁਝ ਸਮੇਂ ਲਈ ਨਿਰਾਸ਼ਾ ਹੋਈ। ਯਾਤਰੀਆਂ ਨੇ ਹਵਾਈ ਅੱਡੇ ‘ਤੇ ਗਰਬਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਸਾਰਿਆਂ ਵਿੱਚ ਤਿਉਹਾਰ ਦਾ ਮਾਹੌਲ ਅਤੇ ਉਤਸ਼ਾਹ ਪੈਦਾ ਹੋ ਗਿਆ। ਫਲਾਈਟ ਅਟੈਂਡੈਂਟ ਨੇ ਇੱਕ ਸਪੀਕਰ ਦਾ ਪ੍ਰਬੰਧ ਕੀਤਾ ਅਤੇ ਯਾਤਰੀਆਂ ਨੇ ਏਅਰਲਾਈਨ ਸਟਾਫ ਦੇ ਨਾਲ ਲੋਕ ਗੀਤਾਂ ‘ਤੇ ਗਰਬਾ ਪੇਸ਼ ਕਰਕੇ ਜਸ਼ਨ ਮਨਾਇਆ।”
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵਾਇਰਲ ਵੀਡੀਓ ਦੇ ਇੱਕ ਫਰੇਮ ਦੀ ਤੁਲਨਾ ਜ਼ੀ ਨਿਊਜ਼ ਵੀਡੀਓ ਨਾਲ ਕੀਤੀ। ਤੁਸੀਂ ਨਤੀਜਾ ਹੇਠਾਂ ਦੇਖ ਸਕਦੇ ਹੋ।

ਇੰਟਰਨੈੱਟ ‘ਤੇ ਹੋਰ ਸਰਚ ਕਰਨ ‘ਤੇ ਸਾਨੂੰ 30 ਸਤੰਬਰ, 2025 ਨੂੰ NDTV ਅਤੇ ਇੰਡੀਆ ਟੀਵੀ ਦੁਆਰਾ ਪ੍ਰਕਾਸ਼ਿਤ ਰਿਪੋਰਟਾਂ ਮਿਲੀਆਂ। ਰਿਪੋਰਟਾਂ ਦੇ ਅਨੁਸਾਰ, ਗੋਆ ਹਵਾਈ ਅੱਡੇ ‘ਤੇ ਸੂਰਤ ਜਾਣ ਵਾਲੀ ਇੱਕ ਉਡਾਣ ਪੰਜ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ, ਜਿਸ ਕਾਰਨ ਯਾਤਰੀ ਥੋੜ੍ਹੇ ਸਮੇਂ ਲਈ ਨਿਰਾਸ਼ ਹੋ ਗਏ। ਇਸ ਤੋਂ ਬਾਅਦ ਯਾਤਰੀਆਂ ਨੇ ਹਵਾਈ ਅੱਡੇ ‘ਤੇ ਗਰਬਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਤਿਉਹਾਰ ਵਾਲਾ ਮਾਹੌਲ ਬਣ ਗਿਆ। ਇਹ ਵਾਇਰਲ ਵੀਡੀਓ ਉਸ ਸਮੇਂ ਦਾ ਹੈ।
ਕਈ ਵੱਡੇ ਚੈਨਲਾਂ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲਾਂ ‘ਤੇ ਹਵਾਈ ਅੱਡੇ ‘ਤੇ ਗਰਬਾ ਡਾਂਸ ਕਰਨ ਦੇ ਇਸ ਵੀਡੀਓ ਨੂੰ ਸ਼ਾਰਟਸ ਦੇ ਰੂਪ ਵਿੱਚ ਅਪਲੋਡ ਕੀਤਾ ਹੈ। ਤੁਸੀਂ ਉਨ੍ਹਾਂ ਨੂੰ ਇੱਥੇ ਅਤੇ ਇੱਥੇ ਦੇਖ ਸਕਦੇ ਹੋ ।
ਹਾਲ ਹੀ ਦੇ ਸਾਲਾਂ ਵਿੱਚ ਯਾਤਰੀਆਂ ਨੂੰ ਨਵਰਾਤਰੀ ਤਿਉਹਾਰ ਦੌਰਾਨ ਹਵਾਈ ਅੱਡਿਆਂ ‘ਤੇ ਗਰਬਾ ਕਰਦੇ ਦੇਖਿਆ ਗਿਆ ਹੈ। ਉਦਾਹਰਣ ਵਜੋਂ, ਇਸ ਸਾਲ ਸਤੰਬਰ-ਅਕਤੂਬਰ ਵਿੱਚ ਨਵਰਾਤਰੀ ਦੌਰਾਨ, ਮੁੰਬਈ, ਗੋਆ ਅਤੇ ਹੋਰ ਹਵਾਈ ਅੱਡਿਆਂ ‘ਤੇ ਯਾਤਰੀਆਂ ਅਤੇ ਸਟਾਫ ਨੇ ਗਰਬਾ ਕੀਤਾ, ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ। ਇਸੇ ਤਰ੍ਹਾਂ, ਸਾਲ 2024 ਵਿੱਚ ਨਵਰਾਤਰੀ ਦੌਰਾਨ, ਯਾਤਰੀਆਂ ਅਤੇ ਏਅਰਪੋਰਟ ਸਟਾਫ ਨੇ ਮੁੰਬਈ ਹਵਾਈ ਅੱਡੇ ‘ਤੇ ਗਰਬਾ ਕੀਤਾ। 2022 ਵਿੱਚ ਬੰਗਲੁਰੂ ਵਿੱਚ ਵੀ ਅਜਿਹਾ ਹੀ ਦ੍ਰਿਸ਼ ਦੇਖਣ ਨੂੰ ਮਿਲਿਆ।
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਗੋਆ ਹਵਾਈ ਅੱਡੇ ‘ਤੇ ਯਾਤਰੀਆਂ ਦੁਆਰਾ ਗਰਬਾ ਕਰਦਿਆਂ ਦੀ ਵਾਇਰਲ ਹੋ ਰਹੀ ਵੀਡੀਓ ਪੁਰਾਣਾ ਹੈ ਅਤੇ ਇਸ ਦਾ ਹਾਲ ਹੀ ਵਿੱਚ ਹੋਏ ਇੰਡੀਗੋ ਵਿਵਾਦ ਨਾਲ ਕੋਈ ਸਬੰਧ ਨਹੀਂ ਹੈ।
Sources
Facebook Reel by Zee News on 1st October 2025
Media Report & YouTube video by NDTV on 30 September 2025
Media Report by India TV on 30 September 2025
YouTube Video by Business Today on 30 September 2025
Media Report by Mid-Day on 8 October 2024
Media Report by News18 on 1 October 2022