Claim
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਸਾਨਾਂ ਅਤੇ ਲੋਕਾਂ ਦੁਆਰਾ ਭਾਜਪਾ ਦੇ ਝੰਡਿਆਂ ਨੂੰ ਅੱਗ ਲਗਾਉਂਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਅਤੇ ਹਰਿਆਣਾ ਦੀ ਹੈ ਜਿਥੇ ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘ਦ ਚਿਰਾਗ ਨਿਊਜ਼’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਕਿਸਾਨਾਂ ਨੇ ਬੀਜੇਪੀ ਦਾ ਕਾਫਲਾ ਰੋਕ ਝੰਡੇ ਸੁੱਟੇ ਜਮੀਨ ਤ। ਹਰਿਆਣਾ ਚ ਕਿਸਾਨਾਂ ਨੇ ਬੀਜੇਪੀ ਦੀ ਐਂਟਰੀ ਤੇ ਲਿਆ ਵੱਡਾ ਐਕਸ਼ਨ’
Fact Check/Verification
2024 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਤਸਵੀਰਾਂ ਵੀਡੀਓ ਅਤੇ ਸੰਦੇਸ਼ ਖੂਬ ਸ਼ੇਅਰ ਕੀਤੇ ਜਾ ਰਹੇ ਹਨ। ਹਾਲਾਂਕਿ, ਇਸ ਦੌਰਾਨ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਤਸਵੀਰਾਂ ਅਤੇ ਵੀਡੀਓ ਨੂੰ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਫਰਜ਼ੀ ਬਿਆਨ, ਸੰਦੇਸ਼, ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਚੁੱਕੇ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਦਾਅਵੇ ਦੀ ਅਸੀਂ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਅਸੀਂ ਇਸ ਵੀਡੀਓ ਦੇ INVID ਟੂਲ ਰਾਹੀਂ ਕੁਝ ਕੀਫ੍ਰੇਮ ਕੱਢੇ। ਇਸ ਤੋਂ ਬਾਅਦ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਰਚ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ, ਸਾਨੂੰ ਇਸ ਘਟਨਾ ਨਾਲ ਸਬੰਧਤ ਕਈ ਵੀਡੀਓ ਮਿਲੀਆਂ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ 12 ਅਕਤੂਬਰ, 2021 ਨੂੰ ਫੇਸਬੁੱਕ ਯੂਜ਼ਰ ਮੋਹਿਤ ਗੁਪਤਾ ਦੁਆਰਾ ਸ਼ੇਅਰ ਕੀਤਾ ਗਿਆ ਵੀਡੀਓ ਮਿਲਿਆ। ਫੇਸਬੁੱਕ ਯੂਜ਼ਰ ਮੋਹਿਤ ਗੁਪਤਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਕਿਸਾਨਾਂ ਦਾ ਗੁੱਸਾ, ਜ਼ਿਮਨੀ ਚੋਣ (ਏਲਨਾਬਾਦ, ਹਰਿਆਣਾ) ਤੋਂ ਪਹਿਲਾਂ ਬੀਜੇਪੀ ਦੇ ਝੰਡਿਆਂ ਨੂੰ ਲਗਾਈ ਅੱਗ”
ਵਾਇਰਲ ਵੀਡੀਓ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ ਆਪਣੀ ਜਾਂਚ ਜਾਰੀ ਰੱਖੀ। ਅਸੀਂ ਕੁਝ ਕੀਵਰਡਸ ਦੀ ਵਰਤੋਂ ਕਰ ਗੂਗਲ ‘ਤੇ ਖੋਜ ਕੀਤੀ। ਸਾਨੂੰ ਇਸ ਮਾਮਲੇ ਰਿਪੋਰਟ You Tube ਅਕਾਊਂਟ खास हरियाणा Khas Haryana ਦੁਆਰਾ 7 ਅਕਤੂਬਰ 2021 ਦੀ ਸਾਂਝੀ ਮਿਲੀ। ਗੌਰਤਲਬ ਹੈ ਕਿ ਏਲਨਾਬਾਦ ‘ਚ ਸਾਲ 2021 ਵਿੱਚ ਹੋਈ ਜਿਮਨੀ ਚੋਣਾਂ ਦੋਰਾਨ ਕਿਸਾਨਾਂ ਨੇ ਬੀਜੇਪੀ ਦੇ ਝੰਡਿਆਂ ਨੂੰ ਅੱਗ ਲਗਾ ਦਿੱਤੀ ਸੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2021 ਵਿੱਚ ਏਲਨਾਬਾਦ ‘ਚ ਹੋਈ ਜਿਮਨੀ ਚੋਣਾਂ ਦੀ ਹੈ ਜਿਥੇ ਕਿਸਾਨਾਂ ਨੇ ਬੀਜੇਪੀ ਦੇ ਝੰਡਿਆਂ ਨੂੰ ਅੱਗ ਲਗਾ ਦਿੱਤੀ ਸੀ।
Result: Missing Context
Our Sources
Media report by Khas Haryana, Dated 7 October 2021
Facebook video uploaded by Mohit Gupta, Dated 7 October 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।