ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੀੜ ਨੂੰ ਪੁਲਿਸ ਦੇ ਸਾਹਮਣੇ ਇੱਕ ਵਿਅਕਤੀ ਨੂੰ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਭਾਜਪਾ ਵਿਧਾਇਕ ਨੰਦ ਕਿਸੋਰ ਗੁਜ਼ਰ ਹੈ ਜਿਸ ਨਾਲ ਗਾਜ਼ੀਪੁਰ ਬਾਰਡਰ ਨੇੜੇ ਕਿਸਾਨਾਂ ਨੇ ਕੁੱਟਮਾਰ ਕੀਤੀ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਹ ਹੈ ਬੀਜੇਪੀ ਦਾ ਵਿਧਾਇਕ ਨੰਦ ਕਿਸ਼ੋਰ ਗੁਰਜਰ , ਜਿਸਨੇ ਬਿਆਨ ਦਿੱਤਾ ਸੀ ਕਿ ਸਰਕਾਰ ਇਜ਼ਾਜ਼ਤ ਦੇਵੇ ਅਸੀਂ ਕਿਸਾਨਾਂ ਨੂੰ ਬਾਰਡਰ ਤੋਂ ਭਜਾਵਾਂਗੇ ਤੇ ਅੱਜ ਫੇਰ ਆ ਗਿਆ ਗਾਜੀਪੁਰ ਬਾਰਡਰ ਤੇ ਕਿਸਾਨਾਂ ਦੇ ਹੱਥ ਵੇਖੋ ਫੇਰ ਬਣਾਤੀ ਵਿਧਾਇਕ ਦੀ ਰੇਲ, ਹੁਣ ਨਹੀਂ ਕੰਨ ਚ ਪਾਇਆ ਰੜਕਦਾ”।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Crowd tangle ਦੇ ਡਾਟਾ ਮੁਤਾਬਕ ਇਸ ਵੀਡੀਓ ਦੇ ਬਾਰੇ ਵਿੱਚ 3,600 ਤੋਂ ਵੱਧ ਲੋਕ ਚਰਚਾ ਕਰ ਰਹੇ ਹਨ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ।ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ Invid ਟੂਲ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਿਆ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ANI ਦੀ ਵੀਡੀਓ ਰਿਪੋਰਟ ਮਿਲੀ। ANI ਦੀ ਇਸ ਵੀਡੀਓ ਰਿਪੋਰਟ ਦੇ ਵਿੱਚ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਨੂੰ ਦੇਖਿਆ ਜਾ ਸਕਦਾ ਹੈ।
ਸਰਚ ਦੇ ਦੌਰਾਨ ਸਾਨੂੰ ANI ਵੱਲੋਂ 19 ਅਕਤੂਬਰ 2016 ਨੂੰ ਕੀਤਾ ਗਿਆ ਟਵੀਟ ਮਿਲਿਆ। ਇਸ ਟਵੀਟ ਵਿੱਚ ਵੀ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਨੂੰ ਦੇਖਿਆ ਜਾ ਸਕਦਾ ਹੈ।
ਸਰਚ ਦੇ ਦੌਰਾਨ ਅਸੀਂ ਪਾਇਆ ਕਿ ਇਹ ਘਟਨਾ ਅਕਤੂਬਰ, ਸਾਲ 2016 ਦੀ ਹੈ ਅਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਭਾਰਤੀ ਜਨਤਾ ਪਾਰਟੀ , ਵੈਸਟ ਬੰਗਾਲ ਤੋਂ ਲੀਡਰ ਸੁਬਰਤਾ ਮਿਸ਼ਰਾ ਹਨ ਜਿਹਨਾਂ ਨੂੰ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨੇ ਕੁੱਟਿਆ ਸੀ।
ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਜ਼ਰ ਨਾਲ ਨਹੀਂ ਕੀਤੀ ਗਈ ਕੁੱਟਮਾਰ
ਐਨਡੀਟੀਵੀ ਦੀ ਰਿਪੋਰਟ ਦੇ ਮੁਤਾਬਕ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਆਪਣੇ ਸੰਸਦ ਹਲਕੇ ਦੇ ਵਿੱਚ ਗਏ ਸਨ ਜਿੱਥੇ ਉਨ੍ਹਾਂ ਦੇ ਸੀਨੀਅਰ ਪਾਰਟੀ ਲੀਡਰ ਸੁਬਰਤਾ ਮਿਸ਼ਰਾ ਦੇ ਨਾਲ ਕੁੱਟਮਾਰ ਕੀਤੀ ਗਈ।

ਅਸੀਂ ਪਾਇਆ ਕਿ ਸਾਲ 2016 ਵਿੱਚ ਵੀ ਨੋਟਬੰਦੀ ਤੋਂ ਬਾਅਦ ਵੀ ਇਹ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਚ ਬੈਂਕ ਦੇ ਬਾਹਰ ਗੁੱਸਾਈ ਭੀੜ ਨੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨਾਲ ਕੁੱਟਮਾਰ ਕੀਤੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਚਾਰ ਸਾਲ ਪੁਰਾਣੀ ਹੈ ਅਤੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ
Result: Misleading
Sources
https://twitter.com/ANI/status/788718439732961280
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044