ਐਤਵਾਰ, ਨਵੰਬਰ 3, 2024
ਐਤਵਾਰ, ਨਵੰਬਰ 3, 2024

HomeFact Checkਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਨੂੰ BJP Punjab ਨੇ ਬੀਜੇਪੀ ਰੈਲੀ...

ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਨੂੰ BJP Punjab ਨੇ ਬੀਜੇਪੀ ਰੈਲੀ ਦੱਸਕੇ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਪੱਛਮੀ ਬੰਗਾਲ ਦੀਆਂ ਆਮ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ BJP ਉਮੀਦਵਾਰਾਂ ਦੇ ਲਈ ਐਤਵਾਰ ਨੂੰ ਬ੍ਰਿਗੇਡ ਗਰਾਊਂਡ ਵਿੱਚ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਤੇ ਬੰਗਾਲ ਦੇ ਲੋਕਾਂ ਦਾ ਭਰੋਸਾ ਤੋੜਨ ਦਾ ਇਲਜ਼ਾਮ ਵੀ ਲਾਇਆ। ਬੰਗਾਲ ਦੇ ਵਿੱਚ ਆਮ ਵਿਧਾਨ ਸਭਾ ਚੋਣਾਂ 27 ਮਾਰਚ ਤੋਂ ਲੈ ਕੇ 29 ਅਪ੍ਰੈਲ ਤੱਕ ਅੱਠ ਚਰਨਾਂ ਵਿੱਚ ਹੋਣਗੀਆਂ।

ਇਸ ਦੌਰਾਨ ਸ਼ੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਗਰਾਊਂਡ ਦੇ ਅੰਦਰ ਹਜ਼ਾਰਾਂ ਹੀ ਲੋਕਾਂ ਦੇ ਇਕੱਠ ਨੂੰ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬੀਜੇਪੀ ਦੀ ਰੈਲੀ ਦੀ ਤਸਵੀਰ ਹੈ।

ਬੀਜੇਪੀ ਪੰਜਾਬ ਨੇ ਆਪਣੀ ਅਧਿਕਾਰਿਕ ਫੇਸਬੁੱਕ ਹੈਂਡਲ ਤੇ ਇਸ ਤਸਵੀਰ ਨੂੰ ਅਪਲੋਡ ਕਰਦਿਆਂ ਦਾਅਵਾ ਕੀਤਾ ਕਿ ਇਹ ਤਸਵੀਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਬੋਧਨ ਕੀਤੀ ਹਾਲੀਆ ਰੈਲੀ ਦੀ ਹੈ।

BJP

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

BJP

Crowdtangle ਦੇ ਡਾਟਾ ਦੇ ਮੁਤਾਬਕ ਇਸ ਤਸਵੀਰ ਨੂੰ ਲੈ ਕੇ 2 ਲੱਖ ਤੋਂ ਵੱਧ ਲੋਕ ਇਸ ਤਸਵੀਰ ਦੇ ਬਾਰੇ ਵਿੱਚ ਚਰਚਾ ਕਰ ਰਹੇ ਹਨ।

BJP

Fact Checking/Verification 

ਅਸੀਂ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ peoplesdispatch ਵਲੋਂ 4 ਫਰਵਰੀ 2019 ਨੂੰ ਪ੍ਰਕਾਸ਼ਿਤ ਕੀਤੀ ਰਿਪੋਰਟ ਮਿਲੀ ਜਿਸ ਵਿਚ ਵਾਇਰਲ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪਰੋਟ ਦੀ ਹੈੱਡਲਾਈਨ ਸੀ, ”Million-strong ‘People’s Brigade’ in India pledges to oust right wing forces”

BJP

ਰਿਪੋਰਟ ਦੇ ਮੁਤਾਬਕ, 3 ਫਰਵਰੀ 2019 ਨੂੰ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ ਵਿਚ ਖੱਬੇ ਮੋਰਚੇ ਦੀ ਅਗਵਾਈ ਵਾਲੀ ਰੈਲੀ ਵਿਚ ਹਜ਼ਾਰਾਂ ਖੱਬੇ ਪੱਖੀ ਦਲਾਂ ਦੇ ਕਾਰਕੁਨਾਂ ਨੇ ਹਿੱਸਾ ਲਿਆ ਰਿਪੋਰਟ ਦੇ ਮੁਤਾਬਕ ਕੇਂਦਰ ਵਿਚ ਭਾਜਪਾ ਦੀ ਸਰਕਾਰ ਅਤੇ ਪੱਛਮ ਬੰਗਾਲ ਵਿਚ ਟੀਐਮਸੀ ਦੀ ਸਰਕਾਰ ਵਿਰੁੱਧ ਰੈਲੀ ਕੀਤੀ ਗਈ ਸੀ।

Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ socialnews ਦੁਆਰਾ ਵੀ ਪ੍ਰਕਾਸ਼ਿਤ ਮਿਲੀ ਜਿਸ ਦਾ ਕੈਪਸ਼ਨ, ”Kolkata: Workers of leftist parties participate in a Left Front rally at the Brigade Parade ground in Kolkata on Feb 3, 2019.

BJP

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ peoplesdemocracy ਦੁਆਰਾ ਵੀ ਪ੍ਰਕਾਸ਼ਿਤ ਮਿਲੀ।

BJP

Conclusion 

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਬੀਜੇਪੀ ਦੀ ਰੈਲੀ ਦੀ ਨਹੀਂ ਸਗੋਂ ਸਾਲ 2019 ਵਿੱਚ ਹੋਈ ਲੈਫਟ ਫਰੰਟ ਦੀ ਰੈਲੀ ਦੀ ਹੈ। ਵਾਇਰਲ ਤਸਵੀਰ ਨੂੰ ਗੁਮਰਾਹਕੁਨ ਦਾਅਵੇ ਦਲਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading

Sources

https://peoplesdispatch.org/2019/02/04/million-strong-peoples-brigade-in-india-pledges-to-oust-right-wing-forces/

https://peoplesdemocracy.in/2019/0210_pd/west-bengal-brigade-turns-red-sea

https://www.socialnews.xyz/2019/02/03/kolkata-left-front-rally-gallery/

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular