Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਉੱਚ ਜਾਤੀ ਦੇ ਲੋਕਾਂ ਨੇ ਇੱਕ ਦਲਿਤ ਲਾੜੇ ਨੂੰ ਘੋੜੇ ਤੋਂ ਉਤਾਰ ਦਿੱਤਾ
ਵੀਡੀਓ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਮੱਦੀਕੇਰਾ ਪਿੰਡ ਵਿੱਚ ਦੁਸਹਿਰੇ ਦੌਰਾਨ ਆਯੋਜਿਤ ਘੋੜ ਦੌੜ ਦਾ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਨੌਜਵਾਨ ਪੱਗ ਬੰਨ੍ਹ ਕੇ ਘੋੜੇ ‘ਤੇ ਸਵਾਰ ਦਿਖਾਈ ਦੇ ਰਿਹਾ ਹੈ। ਭੀੜ ਵਿੱਚ ਕੁਝ ਲੋਕ ਉਸਨੂੰ ਤੰਗ ਕਰਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਉਹ ਆਪਣੀ ਪੱਗ ਉਤਾਰ ਦਿੰਦਾ ਹੈ। ਲੜਾਈ ਹੁੰਦੀ ਹੈ। ਵੀਡੀਓ ਨੂੰ ਜਾਤੀਗਤ ਐਂਗਲ ਤੋਂ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉੱਚ ਜਾਤੀ ਦੇ ਲੋਕਾਂ ਦੁਆਰਾ ਦਲਿਤ ਲਾੜੇ ਨੂੰ ਘੋੜੇ ਤੋਂ ਉਤਾਰਨ ਦਾ ਹੈ।
ਹਾਲਾਂਕਿ, ਸਾਡੀ ਜਾਂਚ ਵਿੱਚ ਇਹ ਪਤਾ ਲੱਗਾ ਕਿ ਇਹ ਦਾਅਵਾ ਗਲਤ ਹੈ। ਇਹ ਵੀਡੀਓ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਮੱਦੀਕੇਰਾ ਪਿੰਡ ਦਾ ਹੈ, ਜਿੱਥੇ ਦੁਸਹਿਰੇ ਦੇ ਮੌਕੇ ਤੇ ਹੋਣ ਵਾਲੀ ਰਵਾਇਤੀ ਘੋੜ ਦੌੜ ਦੌਰਾਨ ਦੋ ਸਮੂਹਾਂ (ਗਰੁੱਪ) ਵਿਚਕਾਰ ਕਹਾਸੁਣੀ ਹੋ ਗਈ ਸੀ।

ਅਸੀਂ ਗੂਗਲ ਲੈਂਸ ਦੀ ਵਰਤੋਂ ਕਰਕੇ ਵਾਇਰਲ ਵੀਡੀਓ ਦੇ ਕੀਫ੍ਰੇਮ ਨੂੰ ਸਰਚ ਕੀਤਾ ਤਾਂ ਸਾਨੂੰ ਇਹ ਵੀਡੀਓ ਅਕਤੂਬਰ 2025 ਨੂੰ ਅਪਲੋਡ ਸੋਸ਼ਲ ਮੀਡੀਆ ਪੋਸਟਾਂ ਵਿੱਚ ਮਿਲੀ, ਜਿਥੇ ਇਸਨੂੰ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਇੱਕ ਪਿੰਡ ਮੱਦੀਕੇਰਾ ਵਿੱਚ ਘੋੜਿਆਂ ਦੀ ਦੌੜ ਦੌਰਾਨ ਹੋਏ ਝਗੜੇ ਦਾ ਦੱਸਿਆ ਗਿਆ ਸੀ।
ਸਾਨੂੰ @venufilmfactory1507 ਨਾਮਕ ਇੱਕ ਯੂਟਿਊਬ ਚੈਨਲ ‘ਤੇ ਵਾਇਰਲ ਵੀਡੀਓ ਦਾ ਇੱਕ ਬਿਹਤਰ ਕੁਆਲਿਟੀ ਵਾਲਾ ਵਰਜਨ ਮਿਲਿਆ, ਜਿਸਨੂੰ 3 ਅਕਤੂਬਰ ਨੂੰ ਇੱਕ ਸ਼ਾਰਟਸ ਵੀਡੀਓ ਦੇ ਰੂਪ ਵਿੱਚ ਅਪਲੋਡ ਕੀਤਾ ਗਿਆ ਸੀ। ਪੋਸਟ ਨੂੰ ‘ਫਾਈਟ’, ‘ਮੱਦੀਕੇਰਾ’, ‘ਘੋੜਾ ਦੌੜ’ ਅਤੇ ‘ਦੁਸਹਿਰਾ’ ਵਰਗੇ ਹੈਸ਼ਟੈਗਾਂ ਨਾਲ ਸ਼ੇਅਰ ਕੀਤਾ ਗਿਆ ਸੀ।

ਇਸ ਚੈਨਲ ‘ਤੇ ਸਾਨੂੰ 2 ਅਕਤੂਬਰ ਨੂੰ ਪੋਸਟ ਕੀਤਾ ਗਿਆ ਇੱਕ ਹੋਰ ਵੀਡੀਓ ਮਿਲਿਆ ਜਿਸ ਵਿੱਚ ਕਈ ਲੋਕ ਘੋੜਿਆਂ ‘ਤੇ ਸਵਾਰ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਗਲੇ ਵਿਚ ਹਾਰ ਦੀ ਮਾਲਾ ਮੌਜੂਦ ਹੈ ਅਤੇ ਢੋਲ ਵਜਾ ਕੇ ਸਵਾਗਤ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਉਹ ਨੌਜਵਾਨ ਵੀ ਦਿਖਾਈ ਦੇ ਰਿਹਾ ਹੈ, ਜਿਸ ਦੇ ਆਉਣ ‘ਤੇ ਲੋਕ ਉਸਦੇ ਘੋੜੇ ਨੂੰ ਰੋਕਦੇ ਹਨ ਅਤੇ ਬਹਿਸ ਕਰਦੇ ਹਨ। ਇਸ ਦੌਰਾਨ, ਉਹ ਆਪਣੀ ਪੱਗ ਅਤੇ ਹਾਰ ਉਤਾਰਦਾ ਹੈ ਅਤੇ ਅੱਗੇ ਵਧਦਾ ਹੈ। ਵੀਡੀਓ ਵਿੱਚ ਕਿਤੇ ਵੀ ਵਿਆਹ ਵਰਗਾ ਕੋਈ ਦ੍ਰਿਸ਼ ਦਿਖਾਈ ਨਹੀਂ ਦੇ ਰਿਹਾ। ਇਸ ਵੀਡੀਓ ਨੂੰ “ਲੜਾਈ,” “ਮਦੀਕੇਰਾ,” “ਘੋੜਾ ਦੌੜ,” ਅਤੇ “ਦੁਸਹਿਰਾ” ਵਰਗੇ ਹੈਸ਼ਟੈਗਾਂ ਨਾਲ ਪੋਸਟ ਕੀਤਾ ਗਿਆ ਸੀ।

ਜਾਂਚ ਦੌਰਾਨ, ਸਾਨੂੰ ਵੇਨੂ ਤਾ ਰਰਾਕ ਨਾਮ ਦੇ ਯੂਜ਼ਰ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇਹ ਵੀਡੀਓ ਮਿਲਿਆ, ਜਿਥੇ ਇਸਨੂੰ ਯੂਟਿਊਬ ਦੇ ਹੁਬੂਹੁ ਹੈਸ਼ਟੈਗ ਨਾਲ ਅਪਲੋਡ ਕੀਤਾ ਗਿਆ ਸੀ।
ਇਸ ਤੋਂ ਬਾਅਦ, ਅਸੀਂ ਵੇਣੂ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਕਿਸੇ ਵਿਆਹ ਦੀ ਵੀਡੀਓ ਨਹੀਂ ਹੈ, ਸਗੋਂ ਮੱਦੀਕੇਰਾ ਵਿੱਚ ਹਰ ਸਾਲ ਦੁਸਹਿਰੇ ਦੇ ਮੌਕੇ ‘ਤੇ ਹੋਣ ਵਾਲੀ ਘੋੜ ਦੌੜ ਦੀ ਵੀਡੀਓ ਹੈ ਜਿਸ ਵਿੱਚ ਪਹਿਲੇ ਅਤੇ ਦੂਜੇ ਸਥਾਨ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਲੜਾਈ ਹੋ ਗਈ ਸੀ।
ਵੇਣੂ ਨੇ ਦੱਸਿਆ ਕਿ ਇਹ ਵੀਡੀਓ ਮੱਦੀਕੇਰਾ ਪਿੰਡ ਦੇ ਮੇਨ ਬਾਜ਼ਾਰ ਦਾ ਹੈ ਜਿਸਨੂੰ ਉਸਨੇ ਖੁਦ ਸ਼ੂਟ ਕੀਤਾ ਸੀ। ਉਹਨਾਂ ਨੇ ਕਿਹਾ ਕਿ ਯੂਟਿਊਬ ਚੈਨਲ @venufilmfactory1507 ਵੀ ਉਸ ਦਾ ਹੈ ਜਿਥੇ ਇਹ ਵੀਡੀਓ ਪੋਸਟ ਕੀਤਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਇਹ ਦੌੜ ਪਿੰਡ ਵਿੱਚ ਹਰ ਸਾਲ ਆਯੋਜਿਤ ਕੀਤੀ ਜਾਂਦੀ ਹੈ, ਜਿਸ ਵਿੱਚ ਯਾਦਵ ਭਾਈਚਾਰੇ ਦੇ ਪਰਿਵਾਰ ਹਿੱਸਾ ਲੈਂਦੇ ਹਨ। ਇਹ ਦੌੜ ਲਗਭਗ ਤਿੰਨ ਕਿਲੋਮੀਟਰ ਦੀ ਹੁੰਦੀ ਹੈ। ਦੌੜ ਵਿੱਚ ਤਿੰਨ ਪਰਿਵਾਰਾਂ ਨੇ ਹਿੱਸਾ ਲਿਆ। ਪਹਿਲੇ ਅਤੇ ਦੂਜੇ ਸਥਾਨ ਨੂੰ ਲੈ ਕੇ ਦੋ ਪਰਿਵਾਰਾਂ ਵਿਚਕਾਰ ਵਿਵਾਦ ਪੈਦਾ ਹੋ ਗਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਵੇਣੂ ਦੇ ਯੂਟਿਊਬ ਚੈਨਲ, ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ‘ਤੇ ਮੱਦੀਕੇਰਾ ਪਿੰਡ ਦੀ ਦੌੜ ਦੇ ਕਈ ਵੀਡੀਓ ਵੀ ਮਿਲੇ। ਇਹ ਵੀਡੀਓ ਇੱਥੇ , ਇੱਥੇ , ਇੱਥੇ , ਅਤੇ ਇੱਥੇ ਦੇਖੇ ਜਾ ਸਕਦੇ ਹਨ ।
ਅਸੀਂ ਮੱਦੀਕੇਰਾ ਪੁਲਿਸ ਸਟੇਸ਼ਨ ਦੇ ਐਸਐਚਓ ਵਿਜੇ ਨਾਲ ਗੱਲ ਕੀਤੀ। ਉਨ੍ਹਾਂ ਨੇ ਵਾਇਰਲ ਵੀਡੀਓ ਨੂੰ ਲੈਕੇ ਕੀਤੇ ਜਾ ਰਹੇ ਦਾਅਵਿਆਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਹ ਵੀਡੀਓ ਹਰ ਸਾਲ ਦੁਸਹਿਰੇ ਦੌਰਾਨ ਮੱਦੀਕੇਰਾ ਵਿੱਚ ਹੋਣ ਵਾਲੇ ਰਵਾਇਤੀ ਘੋੜ ਦੌੜ ਮੁਕਾਬਲੇ ਦਾ ਹੈ।
ਐਸਐਚਓ ਵਿਜੇ ਨੇ ਕਿਹਾ ਕਿ ਇਹ ਘਟਨਾ ਸਿਰਫ਼ ਦੋ ਪਰਿਵਾਰਾਂ ਵਿਚਕਾਰ ਝਗੜਾ ਸੀ ਜੋ ਅਸਲ ਵਿੱਚ ਭਰਾ ਹਨ। ਦੋਵਾਂ ਪਾਸਿਆਂ ਦੇ ਬਜ਼ੁਰਗਾਂ ਦੇ ਦਖਲ ਨਾਲ ਮਾਮਲਾ ਸੁਲਝ ਗਿਆ ਸੀ ਅਤੇ ਇਸ ਵਿੱਚ ਕੋਈ ਜਾਤੀਗਤ ਪਹਿਲੂ ਸ਼ਾਮਲ ਨਹੀਂ ਸੀ। ਦੋਵੇਂ ਸਮੂਹ ਯਾਦਵ ਭਾਈਚਾਰੇ ਨਾਲ ਸਬੰਧਤ ਹਨ।
ਇਸ ਜਾਣਕਾਰੀ ਦੀ ਖੋਜ ਕਰਨ ‘ਤੇ ਸਾਨੂੰ ਕੁਝ ਤੇਲਗੂ ਭਾਸ਼ਾ ਦੀਆਂ ਵੀਡੀਓ ਰਿਪੋਰਟਾਂ ਵੀ ਮਿਲੀਆਂ। ਈਟੀਵੀ ਆਂਧਰਾ ਪ੍ਰਦੇਸ਼ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੁਰਨੂਲ ਜ਼ਿਲ੍ਹੇ ਦੇ ਮੱਦੀਕੇਰਾ ਵਿੱਚ ਦੁਸਹਿਰੇ ਦੇ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ ਘੋੜ ਦੌੜ ਮੁਕਾਬਲੇ ਬਹੁਤ ਧੂਮਧਾਮ ਨਾਲ ਆਯੋਜਿਤ ਕੀਤੇ ਗਏ।
29 ਸਤੰਬਰ, 2025 ਦੀ ਏਬੀਐਨ ਤੇਲਗੂ ਅਤੇ 13 ਅਕਤੂਬਰ, 2024 ਦੀ ਆਰਟੀਵੀ ਕੁਰਨੂਲ ਦੀ ਯੂ ਟਿਊਬ ਰਿਪੋਰਟ ਵਿੱਚ ਵੀ ਇਸ ਆਯੋਜਨ ਨਾਲ ਜੁੜੀ ਖਬਰਾਂ ਮੌਜੂਦ ਹਨ। ਇਸ ਤੋਂ ਇਲਾਵਾ 2023, 2022 और 2021 ਦੇ ਯੂਟਿਊਬ ਵੀਡੀਓਜ਼ ਅਤੇ ਫੇਸਬੁੱਕ ਪੋਸਟਾਂ ਵਿੱਚ ਵੀ ਦੁਸਹਿਰੇ ਦੌਰਾਨ ਮੱਦੀਕੇਰਾ ਵਿੱਚ ਘੋੜ ਦੌੜ ਬਾਰੇ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ ਹਨ।
ਹੰਸ ਇੰਡੀਆ ਨੇ 1 ਅਕਤੂਬਰ, 2025 ਨੂੰ ਮੱਦੀਕੇਰਾ ਵਿੱਚ ਹੋਣ ਵਾਲੀ ਇਸ ਘੋੜ ਦੌੜ ਦਾ ਵੇਰਵਾ ਦਿੰਦੇ ਹੋਏ ਰਿਪੋਰਟ ਪ੍ਰਕਾਸ਼ਿਤ ਕੀਤੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਜੇਦਸ਼ਮੀ (ਦਸਹਿਰਾ) ‘ਤੇ ਕੁਰਨੂਲ ਜ਼ਿਲ੍ਹੇ ਦੇ ਮੱਦੀਕੇਰਾ ਪਿੰਡ ਵਿੱਚ “ਪਰੁਵੇਤਾ” ਨਾਮਕ ਘੋੜਿਆਂ ਦੀ ਪਰੇਡ ਦੀ ਸਦੀਆਂ ਪੁਰਾਣੀ ਸ਼ਾਹੀ ਪਰੰਪਰਾ ਨਿਭਾਈ ਜਾਂਦੀ ਹੈ।
ਯਾਦਵ ਸ਼ਾਸਕਾਂ ਦੀ ਵਿਰਾਸਤ ਨਾਲ ਜੜ੍ਹੀ ਹੋਈ ਇਹ ਪਰੰਪਰਾ ਅਜੇ ਵੀ ਉਨ੍ਹਾਂ ਦੇ ਵੰਸ਼ਜਾਂ ਦੁਆਰਾ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਰਸਮ ਦੇ ਹਿੱਸੇ ਵਜੋਂ, ਤਿੰਨ ਸ਼ਾਹੀ ਪਰਿਵਾਰਾਂ ਪੇੱਡਾ ਨਗਰੀ, ਚੀਨਾ ਨਗਰੀ ਅਤੇ ਵੇਮਨਾ ਨਗਰੀ ਦੇ ਮੈਂਬਰ ਘੋੜੇ ‘ਤੇ ਸਵਾਰ ਹੋਣ ਤੋਂ ਪਹਿਲਾਂ ਬੋਜਜਨਯਨਪੇਟਾ ਦੇ ਭੋਗੇਸ਼ਵਰ ਮੰਦਰ ਵਿੱਚ ਵਿਸ਼ੇਸ਼ ਪ੍ਰਾਰਥਨਾ ਕਰਦੇ ਹਨ।
ਲਗਭਗ ਤਿੰਨ ਕਿਲੋਮੀਟਰ ਲੰਬੀ ਇਹ ਦੌੜ ਮੱਦੀਕੇਰਾ ਵਿੱਚ ਖਤਮ ਹੁੰਦੀ ਹੈ ਜਿੱਥੇ ਪਹੁੰਚਣ ਵਾਲੇ ਪਹਿਲੇ ਪਰਿਵਾਰ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ। ਰਵਾਇਤੀ ਪਹਿਰਾਵੇ ਵਿੱਚ ਸਜੇ ਹੋ ਸ਼ਾਹੀ ਵੰਸ਼ਜ ਆਪਣਾ ਰਾਜ-ਚਿੰਨ੍ਹ ਪ੍ਰਦਰਸ਼ਿਤ ਕਰਦੇ ਹਨ, ਜਦੋਂ ਕਿ ਮੱਦੀ ਭਾਈਚਾਰੇ ਦੇ ਹਥਿਆਰਬੰਦ ਮੈਂਬਰ ਰਵਾਇਤੀ ਤਰੀਕੇ ਦੇ ਨਾਲ ਉਹਨਾਂ ਨਾਲ ਚੱਲਕੇ ਸਹਾਇਕ ਦੀ ਭੂਮਿਕਾ ਨਿਭਾਉਂਦੇ ਹਨ।
ਘੋੜਿਆਂ ਦੀ ਪਰੇਡ ਇਸ ਖੇਤਰ ਦੀ ਸੱਭਿਆਚਾਰਕ ਵਿਰਾਸਤ ਦਾ ਇੱਕ ਪ੍ਰਮੁੱਖ ਪ੍ਰਤੀਕ ਹੈ। ਯਾਦਵ ਸ਼ਾਸਕਾਂ ਦੀ ਬਹਾਦਰੀ ਅਤੇ ਸ਼ਾਹੀ ਪਰੰਪਰਾਵਾਂ ਦਾ ਪ੍ਰਤੀਕ ਹੋਣ ਦੇ ਕਾਰਨ, ਇਸ ਨੂੰ ਕੁਰਨੂਲ ਜ਼ਿਲ੍ਹੇ ਵਿੱਚ ਦੁਸਹਿਰੇ ਦੇ ਤਿਉਹਾਰ ਦਾ ਸਭ ਤੋਂ ਵੱਧ ਆਕਰਸ਼ਣ ਮੰਨਿਆ ਜਾਂਦਾ ਹੈ।
ਇਹ ਸਪੱਸ਼ਟ ਹੈ ਕਿ ਦਲਿਤ ਲਾੜੇ ਨੂੰ ਘੋੜੇ ਤੋਂ ਉਤਾਰਨ ਦਾ ਜਾਤੀਗਤ ਦਾਅਵਾ ਗਲਤ ਹੈ। ਵੀਡੀਓ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਮੱਦੀਕੇਰਾ ਪਿੰਡ ਵਿੱਚ ਦੁਸਹਿਰੇ ਦੌਰਾਨ ਆਯੋਜਿਤ ਘੋੜ ਦੌੜ ਦਾ ਹੈ।
Sources
YouTube Shorts by VENU Film Factory, October 2, 2025
YouTube Shorts by VENU Film Factory, October 3, 2025
YouTube Shorts by VENU Film Factory, October 23, 2025
Facebook post by Venu Ta RRock, October 3, 2025
Facebook post by Venu Ta RRock, October 16, 2021
Instagram post by Venu Ta RRock, October 3, 2025
YouTube video by ETV Andhra Pradesh, October 3, 2025
YouTube video by ABN Telugu, September 29, 2025
YouTube video by RTV Kurnool, October 13, 2024
Report by The Hans India, October 1, 2025
YouTube videos by VENU Film Factory, dated 2023 and 2022
Telephonic conversation with Maddikera PS SHO Vijay
Telephonic conversation with Venu
Neelam Chauhan
November 27, 2025
Kushel Madhusoodan
November 26, 2025
Neelam Chauhan
November 25, 2025