Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਵੀਡੀਓ
ਇਹ ਵੀਡੀਓ ਮੋਕ ਡ੍ਰਿਲ ਦਾ ਹੈ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਾਫੀ ਵਿਅਕਤੀ ਸੜਕ ‘ਤੇ ਇਕੱਠੇ ਹੋ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ। ਫਿਰ ਪੁਲਿਸ ਪ੍ਰਦਰਸ਼ਨਕਾਰੀਆਂ ਤੇ ਅੱਥਰੂ ਗੈਸ ਦੇ ਗੋਲੇ ਛੱਡਦੀ ਦੇਖੀ ਜਾ ਸਕਦੀ ਹੈ। ਇਸ ਵੀਡੀਓ ਨੂੰ ਭਾਰਤ ਵਿੱਚ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਇਸ ਦਾਅਵੇ ਨਾਲ ਸਾਂਝਾ ਕਰ ਰਹੇ ਹਨ ਕਿ ਨੇਪਾਲ ਦੇ ਜੈਨ ਜੀ ਵਿਰੋਧ ਪ੍ਰਦਰਸ਼ਨਾਂ ਤੋਂ ਪ੍ਰੇਰਿਤ ਹੋ ਕੇ ਕੁਝ ਲੋਕ ਭਾਰਤ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਅਤੇ ਇਸ ਦੌਰਾਨ ਪੁਲਿਸ ਨੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ।
ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ,”ਵਿਰੋਧੀ ਧਿਰ ਦੁਆਰਾ ਗੁੰਮਰਾਹ ਕੀਤੇ ਗਏ ਇਹ ਲੋਕ ਭਾਰਤ ਨੂੰ ਨੇਪਾਲ ਬਣਾਉਣ ਲਈ ਨਿਕਲੇ ਪਰ ਉਹ ਭੁੱਲ ਗਏ ਕਿ ਇੱਥੇ ਪ੍ਰਸ਼ਾਸਨ ਅਜਿਹਾ ਨਹੀਂ ਹੈ। ਪੁਲਿਸ ਦੇ ਇੱਕ ਪਟਾਕੇ ਨੇ ਇਨ੍ਹਾਂ ਚਾਪਲੂਸਾਂ ਨੂੰ ਉਡਾ ਦਿੱਤਾ ਅਤੇ ਉਹ ਸਾਰੇ ਭੱਜ ਗਏ।”
ਇਸ ਵੀਡੀਓ ਨੂੰ ਕਈ ਸੋਸ਼ਲ ਮੀਡੀਆ ਯੂਜ਼ਰਾਂ ਨੇ ਇਸੇ ਤਰ੍ਹਾਂ ਦੇ ਦਾਅਵਿਆਂ ਨਾਲ ਸਾਂਝਾ ਕੀਤਾ ਜਿਸਨੂੰ ਤੁਸੀਂ ਇੱਥੇ , ਇੱਥੇ ਅਤੇ ਇੱਥੇ ਦੇਖ ਸਕਦੇ ਹੋ।

ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਦੀ ਕਾਰਵਾਈ ਦੇ ਦਾਅਵੇ ਵਾਲੇ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਗੂਗਲ ਲੈਂਸ ਦੀ ਵਰਤੋਂ ਕਰਕੇ ਵੀਡੀਓ ਦੇ ਕੀ ਫ੍ਰੇਮਾਂ ਦੀ ਖੋਜ ਸ਼ੁਰੂ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ 27 ਸਤੰਬਰ, 2025 ਨੂੰ ਬੋਕਾਰੋ ਪੁਲਿਸ ਦੇ ਅਧਿਕਾਰਤ ਐਕਸ ਹੈਂਡਲ ਦੁਆਰਾ ਪੋਸਟ ਕੀਤੇ ਗਏ ਕਈ ਵੀਡੀਓ ਮਿਲੇ। ਇਨ੍ਹਾਂ ਵੀਡੀਓਜ਼ ਵਿੱਚ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਦ੍ਰਿਸ਼ ਹਨ।

ਬੋਕਾਰੋ ਪੁਲਿਸ ਵੱਲੋਂ ਇੱਕ ਐਕਸ-ਪੋਸਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਵੀਡੀਓ ਦੁਸਹਿਰੇ ਤੋਂ ਪਹਿਲਾਂ ਕੀਤੇ ਗਏ ਇੱਕ ਮੌਕ ਡ੍ਰਿਲ ਦਾ ਹੈ। ਇਸ ਮੌਕ ਡ੍ਰਿਲ ਦੌਰਾਨ ਪੁਲਿਸ ਕਰਮਚਾਰੀਆਂ ਨੂੰ ਐਮਰਜੈਂਸੀ ਸਥਿਤੀ ਨੂੰ ਸੰਭਾਲਣ ਅਤੇ ਦੰਗਿਆਂ ਨੂੰ ਕੰਟਰੋਲ ਕਰਨ ਲਈ ਸਿਖਲਾਈ ਦਿੱਤੀ ਗਈ ਸੀ। ਵਾਇਰਲ ਵੀਡੀਓ ਦੀ ਤੁਲਨਾ ਪੁਲਿਸ ਦੁਆਰਾ ਸਾਂਝੇ ਕੀਤੇ ਗਏ ਵੀਡੀਓ ਨਾਲ ਕਰਦੇ ਹੋਏ ਸਾਨੂੰ ਕਾਫ਼ੀ ਸਮਾਨਤਾਵਾਂ ਮਿਲੀਆਂ। ਵਾਇਰਲ ਅਤੇ ਅਸਲੀ ਦੋਵਾਂ ਵੀਡੀਓ ਵਿੱਚ ਇੱਕ ਟਰੱਕ, ਇੱਕ ਇਲੈਕਟ੍ਰਿਕ ਰਿਕਸ਼ਾ ਅਤੇ ਇੱਕ ਜਗ੍ਹਾ ਤੇ ਬੈਠੇ ਪੁਲਿਸ ਕਰਮਚਾਰੀ ਨੂੰ ਦੇਖਿਆ ਜਾ ਸਕਦਾ ਹੈ।

ਝਾਰਖੰਡ ਪੁਲਿਸ ਦੁਆਰਾ ਕੀਤੀ ਗਈ ਇਸ ਮੌਕ ਡ੍ਰਿਲ ਬਾਰੇ ਹੋਰ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ “ਬੋਕਾਰੋ ਪੁਲਿਸ ਮੌਕ ਡ੍ਰਿਲ” ਦੀ ਵਰਤੋਂ ਕਰਕੇ ਗੂਗਲ ‘ ਤੇ ਖੋਜ ਕੀਤੀ । ਸਾਨੂੰ ਪ੍ਰਭਾਤ ਖ਼ਬਰ , ਹਿੰਦੁਸਤਾਨ ਅਤੇ ਦੈਨਿਕ ਭਾਸਕਰ ਦੁਆਰਾ ਪ੍ਰਕਾਸ਼ਿਤ ਰਿਪੋਰਟਾਂ ਮਿਲੀਆਂ। ਰਿਪੋਰਟਾਂ ਦੇ ਮੁਤਾਬਕ 27 ਸਤੰਬਰ ਨੂੰ ਬੋਕਾਰੋ ਵਿੱਚ ਪੁਲਿਸ ਨੇ ਦੁਸਹਿਰੇ ਦੇ ਮਦੇਨਜ਼ਰ ਐਮਰਜੈਂਸੀ ਸਥਿਤੀ ਅਤੇ ਦੰਗਾ ਕੰਟਰੋਲ ਦਾ ਅਭਿਆਸ ਕਰਨ ਲਈ ਰਿਤੁਡੀਹ ਵਿੱਚ ਮੌਕ ਡ੍ਰਿਲ ਕੀਤੀ।
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਬੋਕਾਰੋ ਪੁਲਿਸ ਦੁਆਰਾ ਕੀਤੀ ਗਈ ਮੌਕ ਡ੍ਰਿਲ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
Sources
X Post by Bokaro Police, Jharkhand
Media Reports by Prabhat khabar, Hindustan& Dainik Bhakar
Neelam Chauhan
September 18, 2025
Shaminder Singh
August 6, 2025
Shaminder Singh
March 6, 2025