Fact Check
ਕੀ ਖਾਣ ਦੇ ਪੈਸਿਆਂ ਨੂੰ ਲੈ ਕੇ ਪੁਲਿਸ ਅਤੇ ਢਾਬਾ ਮਾਲਿਕ ਵਿੱਚ ਹੋਈ ਲੜਾਈ?
Claim
ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਢਾਬੇ ‘ਤੇ ਪੁਲਿਸ ਅਧਿਕਾਰੀ ਅਤੇ ਢਾਬੇ ਵਾਲਿਆਂ ਵਿਚਾਲੇ ਖਾਣ ਦੇ ਪੈਸੇ ਨੂੰ ਲੈ ਕੇ ਲੜਾਈ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਣਾ ਖਾਣ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਸੋਸ਼ਲ ਮੀਡਿਆ ਯੂਜ਼ਰ ਵੀਡੀਓ ਨੂੰ ਅਸਲ ਦੱਸਦਿਆਂ ਸ਼ੇਅਰ ਕਰ ਰਹੇ ਹਨ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮਸ ਕੱਢ ਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ YouTube ਅਕਾਊਂਟ ਬੂਟਾ ਗਰਾਰੀ ਪ੍ਰੋਡਕਸ਼ਨ ‘ਤੇ 26 ਫਰਵਰੀ 2025 ਨੂੰ ਅਪਲੋਡ ਮਿਲੀ। ਵੀਡੀਓ ਦੇ ਡਿਸਕਰਪਸ਼ਨ ਵਿੱਚ ਲਿਖਿਆ ਹੈ,”ਇਹ ਵੀਡਿਓ ਮਨੋਰੰਜਨ ਲਈ ਬਣਾਈ ਗਈ ਹੈ ਜਿਸਦਾ ਕਿਸੇ ਵੀ ਵਿਆਕਤੀ ਨਾਲ ਕੋਈ ਸਬੰਧ ਕਿਸੇ ਨੂੰ ਠੇਸ ਲਈ ਨਹੀਂ ਬਣਾਈ ਗਈ ਸੁਨੇਹਾ ਦੇਣ ਲਈ ਬਣਾਈ ਗਈ ਹੈ ਜਿਸਦੇ ਵਿੱਚ ਸਾਰੇ ਪਾਤਰ ਕਾਲਪਨਿਕ ਹਨ।”
ਸਾਨੂੰ ਇਸ ਅਕਾਊਂਟ ਤੇ ਕਈ ਵੀਡੀਓ ਮਿਲੇ ਜਿਸ ਵਿੱਚ ਹੁਬੂਹੁ ਕਲਾਕਾਰਾਂ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦੱਸਿਆ ਗਿਆ ਹੈ ਕਿ ਹਨ ਇਹਨਾਂ ਵੀਡੀਓ ਨੂੰ ਜਾਗਰੂਕਤਾ ਲਈ ਬਣਾਇਆ ਗਿਆ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਜਾਗਰੂਕਤਾ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਵੀਡੀਓ ਨੂੰ ਅਸਲ ਦੱਸਦਿਆਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
Video uploaded by Buta Garari Productions, Dated February 26, 2025
Self Analysis