ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਕੀ ਕੈਮਰੇ ਦੇ ਲੈਂਸ ਤੋਂ ਬਿਨਾਂ ਢੱਕਣ ਹਟਾਏ ਨਰਿੰਦਰ ਮੋਦੀ ਨੇ ਖਿੱਚੀ...

ਕੀ ਕੈਮਰੇ ਦੇ ਲੈਂਸ ਤੋਂ ਬਿਨਾਂ ਢੱਕਣ ਹਟਾਏ ਨਰਿੰਦਰ ਮੋਦੀ ਨੇ ਖਿੱਚੀ ਚੀਤਿਆਂ ਦੀ ਤਸਵੀਰ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਮੱਧ ਪ੍ਰਦੇਸ਼ ਦੇ ਕਰੂ ਨੂੰ ਨੈਸ਼ਨਲ ਪਾਰਕ ਵਿਚ ਚੀਤੇ ਛੱਡਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਉਹ ਖੁਦ ਫੋਟੋਗ੍ਰਾਫੀ ਕਰਦੇ ਹੋਏ ਨਜ਼ਰ ਆਏ ਰਹੇ ਹਨ। ਸੋਸ਼ਲ ਮੀਡੀਆ ਤੇ ਇਸੀ ਮੱਦੇਨਜ਼ਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਦੀ ਕੈਮਰੇ ਦੇ ਲੈਂਸ ਤੋਂ ਬਿਨਾਂ ਢੱਕਣ ਹਟਾਏ ਹੀ ਚੀਤਿਆਂ ਦੀ ਫੋਟੋ ਖਿੱਚ ਰਹੇ ਹਨ।

ਇਹ ਦਾਅਵਾ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਦੇ ਜ਼ਰੀਏ ਕੀਤਾ ਜਾ ਰਿਹਾ ਹੈ। ਤਸਵੀਰ ਵਿਚ ਮੋਦੀ ਨੂੰ ਕੈਮਰੇ ਤੋਂ ਫੋਟੋ ਖਿੱਚਦੇ ਦੇਖਿਆ ਜਾ ਸਕਦਾ ਹੈ ਪਰ ਇਸ ਕੈਮਰੇ ਦੇ ਲੈਂਸ ਤੇ ਕਵਰ ਲੱਗਿਆ ਹੋਇਆ ਹੈ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

ਕੈਮਰੇ ਦੇ ਲੈਂਸ ਤੋਂ ਬਿਨਾਂ ਢੱਕਣ ਹਟਾਏ ਨਰਿੰਦਰ ਮੋਦੀ ਨੇ ਖਿੱਚੀ ਚੀਤਿਆਂ ਦੀ ਤਸਵੀਰ
Courtesy: Twitter@vssnathupur

ਤਸਵੀਰ ਨੂੰ ਸੱਚ ਮੰਨਦੇ ਹੋਏ ਪ੍ਰਧਾਨ ਮੰਤਰੀ ਮੋਦੀ ਤੇ ਤੰਜ ਕੱਸੇ ਜਾ ਰਹੇ ਹਨ। ਅਸੀਂ ਪਾਇਆ ਕਿ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਕੈਮਰੇ ਦੇ ਲੈਂਸ ਤੋਂ ਬਿਨਾਂ ਢੱਕਣ ਹਟਾਏ ਨਰਿੰਦਰ ਮੋਦੀ ਨੇ ਖਿੱਚੀ ਚੀਤਿਆਂ ਦੀ ਤਸਵੀਰ
Courtesy: Twitter@RituchoudhryINC

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਕਰੁਣੋ ਨੈਸ਼ਨਲ ਪਾਰਕ ‘ਚ ਪ੍ਰਧਾਨ ਮੰਤਰੀ ਦੁਆਰਾ ਚੀਤਿਆਂ ਦੀਆਂ ਤਸਵੀਰਾਂ ਖਿੱਚਣ ਦੀਆਂ ਕਈ ਤਸਵੀਰਾਂ ਇੰਟਰਨੈੱਟ ‘ਤੇ ਮੌਜੂਦ ਹਨ। ਕੁਝ ਕੀ ਵਰਡ ਦੀ ਮਦਦ ਨਾਲ ਸਰਚ ਕਰਨ ‘ਤੇ ਸਾਨੂੰ ਫਸਟਪੋਸਟ ਦੁਆਰਾ ਪ੍ਰਕਾਸ਼ਿਤ ਇੱਕ ਖਬਰ ਮਿਲੀ। ਇਸ ਖਬਰ ਵਿੱਚ ਵਾਇਰਲ ਤਸਵੀਰ ਨਾਲ ਮਿਲਦੀ-ਜੁਲਦੀ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਤਸਵੀਰ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਫਸਟਪੋਸਟ ਦੀ ਖਬਰ ‘ਚ ਮੌਜੂਦ ਤਸਵੀਰ ਨੂੰ ਧਿਆਨ ਨਾਲ ਦੇਖਣ ‘ਤੇ ਅਸੀਂ ਪਾਇਆ ਕਿ ਵਾਇਰਲ ਤਸਵੀਰ ਇਸ ਤਸਵੀਰ ਨਾਲ ਛੇੜਛਾੜ ਕਰਕੇ ਬਣਾਈ ਗਈ ਹੈ। ਅਸਲੀ ਫੋਟੋ ਨੂੰ ਫਲਿੱਪ ਕੀਤਾ ਗਿਆ ਹੈ ਅਤੇ ਕੈਮਰੇ ਦਾ ਲੈਂਜ਼ ਐਡੀਟਿੰਗ ਸੌਫਟਵੇਅਰ ਨਾਲ ਢਕਿਆ ਗਿਆ ਹੈ।

ਕੈਮਰੇ ਦੇ ਲੈਂਸ ਤੋਂ ਬਿਨਾਂ ਢੱਕਣ ਹਟਾਏ ਨਰਿੰਦਰ ਮੋਦੀ ਨੇ ਖਿੱਚੀ ਚੀਤਿਆਂ ਦੀ ਤਸਵੀਰ

ਫਸਟਪੋਸਟ ਦੁਆਰਾ ਪ੍ਰਕਾਸ਼ਿਤ ਖ਼ਬਰ ਵਿੱਚ ਤਸਵੀਰ ਲਈ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਨੂੰ ਕ੍ਰੈਡਿਟ ਕੀਤਾ ਗਿਆ ਹੈ। ਪੀਐਮ ਮੋਦੀ ਦੀ ਇਹ ਤਸਵੀਰ ਪੀਆਈਬੀ ਦੇ ਇੰਸਟਾਗ੍ਰਾਮ ਹੈਂਡਲ ‘ਤੇ ਦੇਖੀ ਜਾ ਸਕਦੀ ਹੈ।

Instagram will load in the frontend.

ਇਸ ਤੋਂ ਇਲਾਵਾ ਡੀਡੀ ਨਿਊਜ਼ ਦੇ ਯੂਟਿਊਬ ਚੈਨਲ ‘ਤੇ ਅਪਲੋਡ ਵੀਡੀਓ ਵਿੱਚ ਪੀਐਮ ਮੋਦੀ ਕੈਮਰੇ ਨਾਲ ਚੀਤਿਆਂ ਦੀਆਂ ਤਸਵੀਰਾਂ ਲੈਂਦੇ ਨਜ਼ਰ ਆ ਰਹੇ ਹਨ।

Conclusion

ਸਾਡੀ ਜਾਂਚ ਵਿਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਾਇਰਲ ਤਸਵੀਰ ਫਰਜ਼ੀ ਹੈ। ਐਡੀਟਿੰਗ ਸੌਫਟਵੇਅਰ ਦੀ ਮਦਦ ਨਾਲ, ਪੀਐਮ ਮੋਦੀ ਦੇ ਹੱਥ ਵਿੱਚ ਦਿਖਾਈ ਦੇ ਰਹੇ ਕੈਮਰੇ ਦੇ ਲੈਂਸ ‘ਤੇ ਵੱਖਰੇ ਤੌਰ ‘ਤੇ ਕਵਰ ਜੋੜਿਆ ਗਿਆ ਹੈ।

Result: Altered Photo/Video

Our Sources

Report of Firstpost, published on September 17, 2022
Instagram photos of PIB, posted on September 17, 2022

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular