Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਪਿਛਲੇ ਸਾਲ ਕੈਨੇਡਾ ਦੀ ਧਰਤੀ ਉੱਤੇ ਹੋਏ ਖ਼ਾਲਿਸਤਾਨ ਹਿਮਾਇਤੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਇੱਕ ਵਾਰ ਫਿਰ ਆਹਮੋ-ਸਾਹਮਣੇ ਹਨ। ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਭਾਜਪਾ ਵਰਕਰ ਕੇਨਰਾ ਬੈਂਕ ਦੀ ਇਕ ਸ਼ਾਖਾ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਇਸ ਦਾਅਵੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਕੈਨੇਡਾ-ਭਾਰਤ ਕੂਟਨੀਤਕ ਸੰਕਟ ਦਰਮਿਆਨ ਭਾਜਪਾ ਵਰਕਰਾਂ ਨੇ ਕੇਨਰਾ ਬੈਂਕ ਨੂੰ ਕਨੇਡਾ ਸਮਝ ਉਸ ਦੇ ਬਾਹਰ ਪ੍ਰਦਰਸ਼ਨ ਕੀਤਾ।
Fact Check/Verification
ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਰਿਵਰਸ ਇਮੇਜ ਦੀ ਮਦਦ ਦੇ ਨਾਲ ਸਰਚ ਕੀਤਾ। ਸਾਨੂੰ maalaimalar.com ਵੈਬਸਾਈਟ ‘ਤੇ 30 ਅਗਸਤ 2020 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਅਜਿਹੀ ਹੀ ਤਸਵੀਰ ਮਿਲੀ ਹੈ । ਹਾਲਾਂਕਿ ਇਸ ਤਸਵੀਰ ਵਿੱਚ ਕੇਨਰਾ ਬੈਂਕ ਦਾ ਬਿਲਬੋਰਡ ਮੌਜੂਦ ਨਹੀਂ ਹੈ।
ਤਾਮਿਲ ਭਾਸ਼ਾ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ਦੇ ਊਟੀ ਵਿੱਚ ਭਾਜਪਾ ਦੇ ਕੁਝ ਵਰਕਰਾਂ ਨੇ ਅਧਿਕਾਰੀਆਂ ਤੋਂ ਇਜਾਜ਼ਤ ਲਏ ਬਿਨਾਂ ਕਥਿਤ ਤੌਰ ‘ਤੇ ਨਗਰ ਨਿਗਮ ਦੀ ਜ਼ਮੀਨ ‘ਤੇ ਪਾਰਟੀ ਦਾ ਝੰਡਾ ਲਹਿਰਾਉਣ ਲਈ ਖੰਭਾ ਬਣਾਇਆ ਸੀ। ਬਾਅਦ ਵਿੱਚ ਇਸ ਝੰਡੇ ਨੂੰ ਨਗਰ ਪਾਲਿਕਾ ਮੁਲਾਜ਼ਮਾਂ ਅਤੇ ਪੁਲੀਸ ਵੱਲੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਊਟੀ ਸ਼ਹਿਰੀ ਪ੍ਰਧਾਨ ਪ੍ਰਵੀਨ ਦੀ ਅਗਵਾਈ ਹੇਠ ਏ.ਟੀ.ਸੀ. ਖੇਤਰ ਵਿੱਚ ਪ੍ਰਦਰਸ਼ਨ ਕੀਤਾ। ਰਿਪੋਰਟ ਵਿੱਚ ਭਾਜਪਾ ਆਗੂ ਪ੍ਰਵੀਨ ਦਾ ਬਿਆਨ ਵੀ ਮੌਜੂਦ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਤਸਵੀਰ ਅਤੇ ਰਿਪੋਰਟ ਵਿੱਚ ਮੌਜੂਦ ਤਸਵੀਰ ਨੂੰ ਮਿਲਾਇਆ। ਅਸੀਂ ਦੇਖਿਆ ਕਿ ਦੋਵਾਂ ਤਸਵੀਰਾਂ ਵਿੱਚ ਸਭ ਕੁਝ ਇੱਕੋ ਜਿਹਾ ਹੈ, ਪਰ ਪੁਰਾਣੀ ਤਸਵੀਰ ਵਿੱਚ ਕੇਨਰਾ ਬੈਂਕ ਦਾ ਬਿਲਬੋਰਡ ਮੌਜੂਦ ਨਹੀਂ ਹੈ। ਇਸ ਦੌਰਾਨ ਅਸੀਂ ਦੇਖਿਆ ਕਿ ਵਾਇਰਲ ਤਸਵੀਰ ਵਿੱਚ ਕੇਨਰਾ ਬੈਂਕ ਨੂੰ ਛੱਡ ਕੇ ਬਾਕੀ ਸਾਰੇ ਬਿਲਬੋਰਡ ਅਸਲ ਤਸਵੀਰ ਵਾਂਗ ਧੁੰਦਲੇ ਨਜ਼ਰ ਆ ਰਹੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਤਸਵੀਰ ਨੂੰ ਐਡਿਟ ਕੀਤਾ ਗਿਆ ਸੀ ਅਤੇ ਅਸਲ ਤਸਵੀਰ ਸਾਲ 2020 ‘ਚ ਊਟੀ ‘ਚ ਹੋਏ ਪ੍ਰਦਰਸ਼ਨ ਦੀ ਹੈ।
Result: Altered Media
Our Sources
Image from Tamil News Website
Self analysis
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.