ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੱਚੇ ਨੂੰ ਇਕ ਵਿਅਕਤੀ ਬੈਗ ਵਿਚ ਪਾ ਕੇ ਕਿਡਨੈਪ ਕਰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਵਿੱਚ ਵਿਅਕਤੀ ਇਕ ਬੱਚੇ ਨੂੰ ਬੈਗ ਸੂਟਕੇਸ ਵਿਚ ਲੈ ਕੇ ਜਾ ਰਿਹਾ ਹੁੰਦਾ ਹੈ ਉੱਥੇ ਮੌਕੇ ਤੇ ਮੌਜੂਦ ਕੁਝ ਲੋਕ ਉਸ ਵਿਅਕਤੀ ਨੂੰ ਫੜ ਲੈਂਦੇ ਹਨ।
ਵਾਇਰਲ ਵੀਡੀਓ ਦੇ ਵਿੱਚ ਔਰਤ ਕਹਿੰਦੀ ਹੈ ਕਿ ਉਸ ਨੇ ਸੂਟਕੇਸ ਦੇ ਵਿਚੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਥੇ ਮੌਜੂਦ ਲੋਕ ਸੂਟਕੇਸ ਨੂੰ ਖੁਲ੍ਹਵਾਉਂਦੇ ਹਨ ਜਿਸ ਵਿਚ ਇਕ ਬੱਚੇ ਨੂੰ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਅਸਲ ਦੱਸਦਿਆਂ ਹੋਇਆਂ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ ‘ਸਮਾਰਟ ਫਾਰਮਿੰਗ’ ਦੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਪਿੰਡਾਂ ਵਿੱਚੋਂ ਬੱਚੇ ਚੁੱਕ ਕੇ ਕਿਵੇਂ ਲੈ ਜਾਂਦੇ ਹਨ। ਇਸ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਆਪਣੇ ਬੱਚਿਆਂ ਨੂੰ ਬਚਾਓ ਇਸ ਵੀਡੀਓ ਨੂੰ ਜ਼ਿਆਦਾ ਸ਼ੇਅਰ ਕਰੋ।’
ਸਾਦੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

ਪੰਜਾਬੀ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਵਿੱਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਵੀਡੀਓ ਦੀ ਜਾਂਚ ਦੇ ਲਈ Newschecker ਨੇ ਫੇਸਬੁੱਕ ਤੇ ਕੁਝ ਕੀ ਵਰਡ ਦੀ ਮੱਦਦ ਦੇ ਨਾਲ ਖੰਗਾਲਿਆ। ਸਸਤੇ ਦੌਰਾਨ ਸਾਨੂੰ ਫੇਸਬੁੱਕ ਤੇ ਪਿਛਲੀ 24 ਘੰਟੇ ਵਿੱਚ ਅਪਲੋਡ ਕੀਤੀਆਂ ਗਈਆਂ ਕਈ ਵੀਡੀਓ ਮਿਲੀਆਂ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਵੀਡਿਓ ਨੂੰ ਕੀ ਫਰੇਮ ਦੇ ਵਿਚ ਵੰਡਿਆ ਅਤੇ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ। ਸਰਚ ਦੇ ਦੋਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਯੂਟਿਊਬ ਚੈਨਲ ਤਾਹਲਾ ਕੁਰੈਸ਼ੀ ਦੁਆਰਾ ਅਪਲੋਡ ਮਿਲੀ।
ਅਸੀਂ ਅਪਲੋਡ ਕੀਤੀ ਗਈ ਵੀਡੀਓ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਇਕ ਯੂਜ਼ਰ ਦੁਆਰਾ ਕਮੈਂਟ ਮਿਲਿਆ ਜਿਸ ਮੁਤਾਬਕ ਵਾਇਰਲ ਹੋਈ ਵੀਡਿਓ ਸਕ੍ਰਿਪਟਡ ਹੈ। ਸੂਫ਼ੀ ਮੀਡੀਆ ਯੂਜ਼ਰ ਨੇ ਦੱਸਿਆ ਕਿ ਵੀਡੀਓ ਫੇਸਬੁੱਕ ਪੇਜ ਭਾਰਤੀ ਪਰੈਂਕ ਦੁਆਰਾ ਪੋਸਟ ਕੀਤੀ ਗਈ ਹੈ ਅਤੇ ਵੀਡੀਓ ਵਿਚ ਲਾਲ ਟੋਪੀ ਪਹਿਨੇ ਦਿਖਾਈ ਦੇ ਰਿਹਾ ਵਿਅਕਤੀ ਇਸ ਪੇਜ ਨੂੰ ਚਲਾਉਂਦਾ ਹੈ।

ਅਸੀਂ ਯੂ ਟਿਊਬ ਤੇ ਭਾਰਤੀ ਪਰੈਂਕ ਦੇ ਚੈਨਲ ਨੂੰ ਖੰਗਾਲਿਆ ਅਤੇ ਕਮਿਊਨਿਟੀ ਸੈਕਸ਼ਨ ਦੇ ਵਿੱਚ ਸਾਨੂੰ ਰਾਜੂ ਭਾਰਤੀ ਦਾ ਫੇਸਬੁੱਕ ਪੇਜ ਮਿਲਿਆ। ਫੇਸਬੁੱਕ ਤੇ ਸਰਚ ਕਰਨ ਤੇ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਮਿਲੀ। ਅਸੀਂ ਪਾਇਆ ਕਿ ਰਾਜੂ ਭਾਰਤੀ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਵੀਡੀਓ ਸਕ੍ਰਿਪਟਡ ਹਨ।

ਅਸੀਂ ਸ਼ੋਸਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਅਤੇ ਰਾਜੂ ਭਾਰਤੀ ਦੀ ਤਸਵੀਰ ਦੀ ਤੁਲਨਾ ਕੀਤੀ ਅਤੇ ਪਾਇਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਰਾਜੂ ਭਾਰਤੀ ਹੀ ਹੈ।

Conclusion
ਸਾਡੀ ਜਾਤੂ ਸਪਸ਼ਟ ਹੁੰਦਾ ਹੈ ਕਿ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਅਸਲ ਦੱਸਦਿਆਂ ਹੋਇਆਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Our Sources
Facebook/RajuBharti: https://www.facebook.com/rajubharti80/
YouTube/TalhaQureshi: https://www.youtube.com/watch?v=s1hzxP13QCk
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ