Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਚਿੱਕੜ ‘ਚ ਸੋ ਰਹੇ ਬੱਚਿਆਂ ਦੀ ਤਸਵੀਰ
Fact
ਵਾਇਰਲ ਹੋ ਰਹੀ ਤਸਵੀਰ AI Generated ਹੈ। ਤਸਵੀਰ ਨੂੰ ਅਸਲ ਮੰਨਦਿਆਂ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਪੰਜਾਬ ਵਿੱਚ ਪਿਛਲੇ ਹਫਤੇ ਕਈ ਇਲਾਕਿਆਂ ‘ਚ ਗੜ੍ਹੇਮਾਰੀ ਦੇਖਣ ਨੂੰ ਮਿਲੀ। ਸੋਸ਼ਲ ਮੀਡਿਆ ਤੇ ਗੜ੍ਹੇਮਾਰੀ ਦੀ ਕਈ ਵੀਡੀਓ ਵਾਇਰਲ ਹੋਈਆਂ। ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿਚ 2 ਬੱਚਿਆਂ ਨੂੰ ਚਿੱਕੜ ਨਾਲ ਭਰੇ ਤੰਬੂ ਵਿੱਚ ਸੁੱਤੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਯੂਜ਼ਰ ਇਸ ਇਸ ਤਸਵੀਰ ਨੂੰ ਅਸਲ ਦੱਸਕੇ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਯੂਜ਼ਰ ਸਿਮਰਨ ਕੌਰ ਸਹੋਤਾ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,ਜੇਕਰ ਅਜੇ ਵੀ ਵਹਿਮ ਐ ਕਿ ਰੱਬ ਹੈਗਾ, ਫੇਰ ਆਪਣੇ ਦਿਮਾਗ ਦਾ ਇਲਾਜ ਕਰਾਓ, ਜੇ ਮਾਸਾ ਤੋਲ਼ਾ ਸਿਰ ਉੱਤੇ ਹੈਗਾ। ਧਾਹ ਨਿਕਲਦੀ ਫੋਟੋ ਦੇਖ ਕੇ, ਚੱਕਿਓ ਰੱਬ ਦੇ”
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਪੜਤਾਲ ਕਰਦਿਆਂ ਅਸੀਂ ਤਸਵੀਰ ਨੂੰ ਧਿਆਨ ਦੇ ਨਾਲ ਵੇਖਿਆ। ਅਸੀਂ ਪਾਇਆ ਕਿ ਤਸਵੀਰ ਦੇ ਵਿੱਚ ਬੱਚੇ ਦੇ ਪੈਰਾਂ ਦੀ ਬਣਾਵਟ ਪੈਰਾਂ ਵਾਂਗ ਨਹੀਂ ਹੈ। ਇਸ ਤਸਵੀਰ ਉੱਤੇ BingAI by LB ਲਿਖਿਆ ਹੋਇਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਇਸ ਤਸਵੀਰ ਨੂੰ ਏਆਈ ਤਸਵੀਰਾਂ ਦੀ ਜਾਂਚ ਕਰਨ ਵਾਲੀ ਵੈਬਸਾਈਟ hivemoderation.com ‘ਤੇ ਇਸ ਤਸਵੀਰ ਨੂੰ ਚੈਕ ਕੀਤਾ। ਇਸ ਵੈਬਸਾਈਟ ਮੁਤਾਬਕ ਇਹ ਤਸਵੀਰ 98% ਰੇਟਿੰਗ ਨਾਲ AI ਵੱਲੋਂ ਬਣਾਈ ਦੱਸੀ ਗਈ। ਜਿਸ ਤੋਂ ਸਪਸ਼ਟ ਹੈ ਕਿ ਇਹ ਤਸਵੀਰ AI Generated ਹੈ।
ਜਾਂਚ ਵਿੱਚ ਅਸੀਂ ਏਆਈ ਇਮੇਜ ਡਿਟੈਕਟਰ ਦੀ ਵੀ ਮਦਦ ਲਈ। AI ਇਮੇਜ ਡਿਟੈਕਟਰ ਦੇ ਮੁਤਾਬਕ ਇਹ ਤਸਵੀਰ AI ਦੁਆਰਾ ਤਿਆਰ ਕੀਤੀ ਗਈ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ AI Generated ਹੈ। ਤਸਵੀਰ ਨੂੰ ਅਸਲ ਮੰਨਦਿਆਂ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
Our Sources
AI generated image detecting website isitai.com
AI generated image detecting website Hive moderation
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Shaminder Singh
June 9, 2025
Shaminder Singh
June 5, 2025
Shaminder Singh
June 3, 2025