Claim
ਲਖਨਊ ਵਿੱਚ ਸੜਕ ਦਾ ਹਾਲ
Fact
ਵਾਇਰਲ ਹੋ ਰਹੀ ਵੀਡੀਓ ਲਖਨਊ ਦੀ ਨਹੀਂ ਹੈ। ਚੀਨ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਗੱਡੀਆਂ ਨੂੰ ਟੋਏ ਵਿੱਚੋਂ ਨਿਕਲਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਲਖਨਊ ਦੀ ਹੈ।
ਇੰਸਟਾਗ੍ਰਾਮ ਯੂਜ਼ਰ ‘ਹਰਜਸ਼ਨਪ੍ਰੀਤ ਮੰਡੇਰ’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਹੱਸਦੇ ਵਸਦੇ ਰਹੋ ਭਾਰਤ ਵਿੱਚ ਹੋ, ਲਖਨਊ ਵਿੱਚ ਤੁਹਾਡਾ ਸਵਾਗਤ ਹੈ।’

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੀ ਫ਼੍ਰੇਮ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਸਾਲ 2020 ਦੇ ਵਿੱਚ ਕਈ ਯੂਜ਼ਰਾਂ ਦੁਆਰਾ ਮੁੰਬਈ ਦਾ ਦੱਸਕੇ ਵੀ ਸ਼ੇਅਰ ਕੀਤਾ ਗਿਆ ਸੀ। ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਵੀਡੀਓ ਨੂੰ ਗੋਰ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਦੇ ਸੱਜੇ ਹੇਠਾਂ ਲੋਗੋ ਲੱਗਿਆ ਹੋਇਆ ਹੈ।
ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ‘ਯੂ ਟਿਊਬ’ ਤੇ ਮਿਲੀ ਜਿਸਨੂੰ ਸਾਲ 2020 ਦੇ ਵਿੱਚ ਅਪਲੋਡ ਕੀਤਾ ਗਿਆ ਸੀ।
ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਇਸ ਵੀਡੀਓ ਨੂੰ ਲੱਭਿਆ। ਸਰਚ ਦੇ ਦੌਰਾਨ ਵਾਇਰਲ ਹੋ ਰਹੀ ਵੀਡੀਓ ਸਾਨੂੰ ਚੀਨੀ ਵੈਬਸਾਈਟ Bilibili ਤੇ ਮਿਲੀ। ਅਸੀਂ ਪਾਇਆ ਕਿ ਇਸ ਵੀਡੀਓ ਨੂੰ 2017 ਵਿੱਚ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਵਿੱਚ ਲੋਕਾਂ ਨੂੰ ਕਿਸੀ ਹੋਰ ਭਾਸ਼ਾ ਦੇ ਵਿੱਚ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਵੀਡੀਓ ਦੇ ਵਿੱਚ ਅਸੀਂ ਪਾਇਆ ਕਿ ਦੁਕਾਨਾਂ ਤੇ ਲੱਗੇ ਬਿਲਬੋਰਡ ਚੀਨੀ ਭਾਸ਼ਾ ਵਿੱਚ ਸਨ।

ਇਸ ਦੇ ਨਾਲ ਹੀ ਸਾਡੀ ਨਜ਼ਰ ਇੱਕ ਟਰੱਕ ਤੇ ਪਈ ਜਿਸ ਉੱਤੇ JMC ਲਿਖਿਆ ਹੋਇਆ ਸੀ। ਅਸੀਂ ਪਾਇਆ ਕਿ JMC ਚੀਨ ਦੀ ਆਟੋਮੋਬਾਈਲ ਕੰਪਨੀ ਹੈ। ਇਸ ਦੇ ਨਾਲ ਹੀ ਅਸੀਂ ਪਾਇਆ ਕਿ ਗੱਡੀਆਂ ਖੱਬੇ ਪਾਸੇ ਤੋਂ ਚਲਾ ਰਹੇ ਹਨ ਜਦਕਿ ਭਾਰਤ ਦੇ ਵਿੱਚ ਗੱਡੀਆਂ ਦਾ ਸਟੇਰਿੰਗ ਸੱਜੇ ਹੱਥ ਹੁੰਦਾ ਹੈ।

Conclusion
ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਲਖਨਊ ਦੀ ਨਹੀਂ ਹੈ। ਚੀਨ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Our Sources
Video uploaded on Bilibili on June 12, 2020
Video uploaded on YouTube account ‘Cinema tv’ on July 12,2020
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।