Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
14 ਸਤੰਬਰ ਨੂੰ ਸੋਸ਼ਲ ਮੀਡੀਆ ‘ਤੇ ਦੋ ਵੀਡੀਓ ਵਾਇਰਲ ਹੋਈਆਂ ਜਿਸ ‘ਚ ਦੋ ਲੋਕ ਕਾਂਗਰਸ ਨੇਤਾ ਕੁਮਾਰੀ ਸ਼ੈਲਜਾ ਬਾਰੇ ਗਲਤ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਹਨ। ਸਿਰਸਾ ਤੋਂ ਕਾਂਗਰਸੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਬਾਰੇ ਜਾਤੀ ਸੂਚਕ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦਿਆਂ ਅਸ਼ਲੀਲ ਟਿੱਪਣੀ ਕਰਨ ਵਾਲਿਆਂ ਨੂੰ ਕਾਂਗਰਸੀ ਵਰਕਰ ਦੱਸਿਆ ਜਾ ਰਿਹਾ ਹੈ। ਹਾਂਸੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਏਲਨਾਬਾਦ ਤੋਂ ਕਾਂਗਰਸੀ ਉਮੀਦਵਾਰ ਭਰਤ ਸਿੰਘ ਬੈਨੀਵਾਲ ਦਾ ਕੁਮਾਰੀ ਸ਼ੈਲਜਾ ‘ਤੇ ਟਿੱਪਣੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ‘ਦੌਰਾਨ ਕਾਂਗਰਸੀ ਉਮੀਦਵਾਰ ਭਰਤ ਸਿੰਘ ਬੈਨੀਵਾਲ ਵੱਲੋਂ ਕਾਂਗਰਸੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ‘ਤੇ ਟਿੱਪਣੀ ਕਰਨ ਦਾ ਇਹ ਵੀਡੀਓ ਹਾਲ ਦਾ ਹੈ।
18 ਸਤੰਬਰ 2024 ਨੂੰ ਸ਼ੇਅਰ ਕੀਤੀ ਗਈ ਐਕਸ ਪੋਸਟ ਦਾ ਕੈਪਸ਼ਨ ਹੈ, “ਹੁਣ ਕਾਂਗਰਸੀ ਆਗੂ “ਭਰਤ ਸਿੰਘ ਬੈਨੀਵਾਲ” ਨੇ ਦਲਿਤ ਆਗੂ ‘ਤੇ ਮਾੜੇ ਸ਼ਬਦ ਬੋਲਦਿਆਂ ਕਿਹ ਕੁਮਾਰੀ ਸ਼ੈਲਜਾ ਦੇ ਪੱਲੇ ਕੀ ਹੈ , ਉਸ ਕੋਲ ਕੁਝ ਨਹੀਂ ਹੈ ਸਾਰੀਆਂ ਵੋਟਾਂ ਉਨ੍ਹਾਂ ਦੀਆਂ ਹਨ। ਹੁੱਡਾ ਅਤੇ ਮੇਰੀਆਂ ਹਨ। ਬੇਨੀਵਾਲ ਸਿਰਸਾ ਲੋਕ ਸਭਾ ਦੀ ਏਲਨਾਬਾਦ ਵਿਧਾਨ ਸਭਾ ਤੋਂ ਆਉਂਦੇ ਹਨ, ਜਿੱਥੋਂ ਕੁਮਾਰੀ ਸ਼ੈਲਜਾ ਸੰਸਦ ਮੈਂਬਰ ਹਨ।
Fact Check/Verification
ਅਸੀਂ ਦਾਅਵੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਵੀਡੀਓ ‘ਤੇ ‘ਜਨਤਾ ਕੀ ਆਵਾਜ਼’ ਨਾਂ ਦਾ ਵਾਟਰਮਾਰਕ ਲੱਗਿਆ ਹੈ। ਕੀ ਵਰਡ ਦੀ ਮਦਦ ਨਾਲ ਸਰਚ ਕਰਨ ‘ਤੇ ਸਾਨੂੰ ਇਸ ਨਾਮ ਦਾ ਇੱਕ ਫੇਸਬੁੱਕ ਚੈਨਲ ਮਿਲਿਆ।
ਜਦੋਂ ਅਸੀਂ ਏਲਨਾਬਾਦ, ਹਰਿਆਣਾ ਸਥਿਤ ਇਸ ਡਿਜੀਟਲ ਨਿਊਜ਼ ਆਉਟਲੈਟ ਦੇ ਫੇਸਬੁੱਕ ਪੇਜ ਦੀ ਖੋਜ ਕੀਤੀ, ਤਾਂ ਸਾਨੂੰ ਵਾਇਰਲ ਕਲਿੱਪ ਦਾ ਵੱਡਾ ਵਰਜਨ ਮਿਲਿਆ। ਲਗਭਗ 16 ਮਿੰਟ ਦੀ ਇਹ ਇੰਟਰਵਿਊ 17 ਜੂਨ, 2023 ਨੂੰ ਫੇਸਬੁੱਕ ਪੇਜ ਤੋਂ ਪੋਸਟ ਕੀਤੀ ਗਈ ਸੀ ।
ਇੰਟਰਵਿਊ ਦਾ ਕੈਪਸ਼ਨ ਸੀ, ‘ਸਥਾਨਕ ਆਗੂ ਅਤੇ ਸਾਬਕਾ ਵਿਧਾਇਕ ਭਰਤ ਸਿੰਘ ਬੈਣੀਵਾਲ ਦਾ ਬਹੁਤ ਹੀ ਸ਼ਾਨਦਾਰ ਇੰਟਰਵਿਊ, ਬਹੁਤ ਹੀ ਸਾਫ਼-ਸੁਥਰੀ ਸੋਚ ਨਾਲ ਭਾਜਪਾ ਤੇ ਇਨੈਲੋ ਦੇ ਨਾਲ-ਨਾਲ ਆਪਣੇ ਕਾਂਗਰਸੀ ਆਗੂਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ‘
ਹਰਿਆਣਵੀ ਭਾਸ਼ਾ ‘ਚ ਲਈ ਗਈ ਇਸ ਇੰਟਰਵਿਊ ‘ਚ ਵਾਇਰਲ ਕਲਿੱਪ ਵਾਲਾ ਹਿੱਸਾ 10 ਮਿੰਟ 8 ਸੈਕਿੰਡ ਤੋਂ ਸੁਣਿਆ ਜਾ ਸਕਦਾ ਹੈ। ਇੰਟਰਵਿਊ ਦੌਰਾਨ ਭਰਤ ਸਿੰਘ ਬੈਨੀਵਾਲ ਦਾ ਕਹਿਣਾ ਹੈ ਕਿ ਉਹ ਹੁੱਡਾ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਸ਼ੈਲਜਾ ਦੀਆਂ ਵੋਟਾਂ ਤੋਂ ਨਹੀਂ, ਸਗੋਂ ਉਨ੍ਹਾਂ ਦੇ ਕੰਮ ਤੋਂ ਵੋਟਾਂ ਮਿਲਣਗੀਆਂ।
ਗੌਰਤਲਬ ਹੈ ਕਿ ਭਰਤ ਸਿੰਘ ਬੈਨੀਵਾਲ ਸਾਲ 2005 ਵਿੱਚ ਦੜ੍ਹਬਾ ਹਲਕਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੇ ਸਨ। ਇਸ ਵਾਰ ਉਹ ਇਕ ਵਾਰ ਫਿਰ ਕਾਂਗਰਸ ਦੀ ਟਿਕਟ ‘ਤੇ ਏਲਨਾਬਾਦ ਤੋਂ ਵਿਧਾਨ ਸਭਾ ਤੋਂ ਚੋਣ ਲੜ ਰਹੇ ਹਨ।
Result: Missing Context
Sources
Facebook post by Janta Ki Awaj on 17th June, 2023.
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.