Fact Check
ਹਰਿਆਣਾ ਵਿਧਾਨਸਭਾ ਚੋਣਾਂ ਨਾਲ ਸੰਬੰਧਿਤ ਵਾਇਰਲ ਹੋ ਰਿਹਾ ਇਹ ਓਪੀਨੀਅਨ ਪੋਲ ਫਰਜ਼ੀ ਹੈ

Claim
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਗ੍ਰਾਫਿਕ ਵਿੱਚ ਹਰਿਆਣਾ ਵਿਧਾਨਸਭਾ ਚੋਣਾਂ ਨਾਲ ਸੰਬੰਧਿਤ ਇੱਕ ਓਪੀਨੀਅਨ ਪੋਲ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜ ਵਿੱਚ ਕਾਂਗਰਸ ਨੂੰ 35-40 ਸੀਟਾਂ ਮਿਲ ਰਹੀਆਂ ਹਨ। ਉਥੇ ਹੀ ਦੂਜੇ ਨੰਬਰ ਤੇ ਬੀਜੇਪੀ ਨੂੰ 26-36 ਅਤੇ ਆਮ ਆਦਮੀ ਪਾਰਟੀ ਨੂੰ 15-20 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।
ਟਵੀਟਰ ਯੂਜ਼ਰ “ਨਵੈਨ ਸ਼ਰਮਾ” ਨੇ ਇਸ ਗ੍ਰਾਫਿਕ ਨੂੰ ਸ਼ੇਅਰ ਕਰਦਿਆਂ ਲਿਖਿਆ,”ਅਸੀਂ ਸਰਵੇਖਣ ਵਿੱਚ ਨਹੀਂ ਸਿੱਧਾ ਸਰਕਾਰ ਵਿੱਚ ਆਓਂਦੇ ਹਾਂ। ਹਰਿਆਣਾ ਦੇ ਲੋਕਾਂ ਦੀ ਸਿਆਸੀ ਸਮਝ ਨੂੰ ਹਲਕੇ ਵਿੱਚ ਲੈਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਇਹ ਸੱਤਾ ਤਬਦੀਲੀ ਦੀ ਲੜਾਈ ਹੈ ਅਤੇ ਤਬਦੀਲੀ ਕਦੇ ਵੀ ਪੁਰਾਣੀ ਪਾਰਟੀ ਵੱਲੋਂ ਨਹੀਂ ਲਿਆਈ ਜਾਂਦੀ।

Fact Check/Verification
ਅਸੀਂ ਵਾਇਰਲ ਹੋ ਰਹੇ ਗ੍ਰਾਫਿਕ ਨੂੰ ਗੂਗਲ ਲੈਨਜ਼ ਦੀ ਮਦਦ ਦੇ ਨਾਲ ਖੰਗਾਲਿਆ। ਸਰਚ ਦੇ ਦੋਰਾਨ ਸਾਨੂੰ ਰਿਪਬਲਿਕ – ਮੈਟ੍ਰੀਜ਼ ਦੇ ਐਕਜੀਟ ਪੋਲ ਨਾਲ ਸਬੰਧਤ ਕਈ ਆਰਟੀਕਲ ਮਿਲੇ। ਮੀਡਿਆ ਅਦਾਰਾ ਈਟੀਵੀ ਦੁਆਰਾ ਜੁਲਾਈ 2024 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਵਿੱਚ ਸਾਨੂੰ ਹੁਬੂਹੁ ਗ੍ਰਾਫਿਕ ਨਜ਼ਰ ਆਇਆ। ਅਸੀਂ ਪਾਇਆ ਕਿ ਐਕਜੀਟ ਪੋਲ ਦਾ ਇਹ ਗ੍ਰਾਫਿਕ ਸਾਲ 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਦਾ ਹੈ। ਇਸ ਐਕਜੀਟ ਪੋਲ ਵਿੱਚ ਰਿਪਬਲਿਕ – ਮੈਟ੍ਰੀਜ਼ ਨੇ ਹਰਿਆਣਾ ਵਿੱਚ ਬੀਜੇਪੀ ਨੂੰ 7-9 ਸੀਟਾਂ , ਕਾਂਗਰਸ ਨੂੰ 1-3 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਸੀ।

ਅਸੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਗ੍ਰਾਫਿਕ ਪਲੇਟ ਅਤੇ ਰਿਪਬਲਿਕ – ਮੈਟ੍ਰੀਜ਼ ਦੁਆਰਾ ਲੋਕ ਸਭਾ ਚੋਣਾਂ ਜਾਰੀ ਕੀਤੇ ਗਏ ਐਕਜੀਟ ਪੋਲ ਦੀ ਤੁਲਨਾ ਕੀਤੀ। ਅਸੀਂ ਪਾਇਆ ਕਿ ਵਾਇਰਲ ਹੋ ਰਹੇ ਗ੍ਰਾਫਿਕ ਵਿੱਚ ਹਰਿਆਣਾ ਦੇ ਸਪੈਲਿੰਗ (ਅੱਖਰ) ਗਲਤ ਲਿਖੇ ਹਨ। ਉਥੇ ਹੀ ਜੇਜੇਪੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਪਾਰਟੀ ਲੋਗੋ ਤੇ ਆਮ ਆਦਮੀ ਪਾਰਟੀ ਅਤੇ ਹੋਰ ਦਾ ਲੋਗੋ ਲਗਾਇਆ ਹੋਇਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਰਿਪਬਲਿਕ ਵਰਲਡ ਦੇ ਨਿਊਜ਼ ਐਂਕਰ ਨੂੰ ਸੰਪਰਕ ਕੀਤਾ। ਉਹਨਾਂ ਨੇ ਨਿਊਜਚੈਕਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗ੍ਰਾਫਿਕ ਫਰਜ਼ੀ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਹਰਿਆਣਾ ਵਿਧਾਨਸਭਾ ਚੋਣਾਂ ਨਾਲ ਸੰਬੰਧਿਤ ਵਾਇਰਲ ਹੋ ਰਿਹਾ ਓਪੀਨੀਅਨ ਪੋਲ ਫਰਜ਼ੀ ਅਤੇ ਐਡਿਟਡ ਹੈ।
Result: Altered Media
Our Sources
Media Report published by ETV Bharat, Dated June 1, 2024
Conversation with Republic World Anchor
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।