Fact Check
ਮਗਰਮੱਛ ਦੀ ਪਿੱਠ ‘ਤੇ ਬੈਠਕੇ ਪਾਣੀ ਵਿੱਚ ਜਾ ਰਹੇ ਵਿਅਕਤੀ ਦੀ ਇਹ ਵੀਡੀਓ ਅਸਲ ਹੈ?
ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ‘ਤੇ ਇੱਕ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਜਿਸ ਨੇ ਭਗਵੇਂ ਕੱਪੜੇ ਪਹਿਨੇ ਹੋਏ ਹਨ ਉਸਨੂੰ ਮਗਰਮੱਛ ਦੀ ਪਿੱਠ ‘ਤੇ ਬੈਠਕੇ ਪਾਣੀ ਵਿੱਚ ਜਾਂਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਅਸਲ ਦੱਸਦਿਆਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਵਾਇਰਲ ਕਲਿੱਪ ਨੂੰ ਧਿਆਨ ਨਾਲ ਦੇਖਣ ‘ਤੇ ਸਾਨੂੰ ਵੀਡੀਓ ਵਿੱਚ ਕਈ ਖਾਮੀਆਂ ਦਿਖੀਆਂ ਜਿਸ ਕਾਰਨ ਸਾਨੂੰ ਸ਼ੱਕ ਹੋਇਆ ਕਿ ਇਹ ਵੀਡੀਓ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ। ਵੀਡੀਓ ਵਿੱਚ ਧੁੰਦਲਾਪਣ ਵੀ ਨਜ਼ਰ ਆ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਵੱਖ ਵੱਖ ਏਆਈ ਡਿਟੈਕਸ਼ਨ ਟੂਲਜ਼ ਦੀ ਮਦਦ ਨਾਲ ਵੀਡੀਓ ਦੀ ਜਾਂਚ ਕੀਤੀ। ਅਸੀਂ ਕੈਂਟਿਲਕਸ ਟੂਲ ਦੀ ਮਦਦ ਨਾਲ ਜਾਂਚ ਕੀਤੀ ਜਿਸ ਨੇ ਇਸ ਵੀਡੀਓ ਦੇ AI ਹੋਣ ਦੀ 70% ਸੰਭਾਵਨਾ ਪਾਈ।

ਅਸੀਂ ਵੀਡੀਓ ਦੇ ਕੀਫ੍ਰੇਮਾਂ ਦੀ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤੀ। ਸਾਨੂੰ 9 ਜੂਨ, 2025 ਨੂੰ @darkfilesAI ਨਾਮਕ ਚੈਨਲ ਦੁਆਰਾ ਯੂਟਿਊਬ ‘ਤੇ ਅਪਲੋਡ ਕੀਤੇ ਗਏ ਵੀਡੀਓ ਦੇ ਵਿੱਚ ਇੱਕ ਸਪਸ਼ਟ ਸੰਸਕਰਣਮਿਲਿਆ। ਉਨ੍ਹਾਂ ਦਾ TikToK ਚੈਨਲ ਇੱਥੇ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਕਈ ਅਜਿਹੇ ਵੀਡੀਓ ਮੌਜੂਦ ਹਨ, ਜੋ ਦਰਸਾਉਂਦੇ ਹਨ ਕਿ ਇਹ ਸਾਰੇ AI ਜਨਰੇਟਡ ਵੀਡੀਓ ਹਨ।
ਅਸੀਂ ਵੀਡੀਓ ਨੂੰ Hive Moderation ਤੇ ਸਰਚ ਕੀਤਾ ਜਿਸਨੇ ਪਾਇਆ ਕਿ ਇਸ ਵੀਡੀਓ ਦੀ AI ਦੁਆਰਾ ਤਿਆਰ ਕੀਤੇ ਜਾਣ ਜਾਂ ਡੀਪਫੇਕ ਸਮੱਗਰੀ ਹੋਣ ਦੀ 88.9% ਸੰਭਾਵਨਾ ਹੈ। ਨਿਊਜ਼ਚੈਕਰ ਨੇ UB ਮੀਡੀਆ ਫੋਰੈਂਸਿਕਸ ਲੈਬ ਦੇ ਡੀਪਫੇਕ-ਓ-ਮੀਟਰ ਤੇ ਵੀ ਵੀਡੀਓ ਨੂੰ ਸਰਚ ਕੀਤਾ, ਜਿੱਥੇ ਜ਼ਿਆਦਾਤਰ ਡਿਟੈਕਟਰ (8 ਵਿੱਚੋਂ 5) ਨੇ ਇਹ ਸਿੱਟਾ ਕੱਢਿਆ ਕਿ ਵੀਡੀਓ ਨੂੰ AI ਨਾਲ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ।
Sources
Cantilux tool
Hive Moderation tool
Deepfake-O-Meter
Youtube video, DarkfilesAI, June 9, 2025