Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਬੰਗਲਾਦੇਸ਼ ਪੁਲਿਸ ਨੇ ਦੀਪੂ ਚੰਦਰ ਦਾਸ ਨੂੰ ਭੀੜ ਦੇ ਹਵਾਲੇ ਕਰ ਦਿੱਤਾ ਸੀ
ਵੀਡੀਓ ਨਵੰਬਰ ਵਿੱਚ ਧਨਮੰਡੀ 32 ਵਿਖੇ ਹੋਏ ਵਿਰੋਧ ਪ੍ਰਦਰਸ਼ਨ ਦਾ ਹੈ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪੁਲਿਸ ਹਿਰਾਸਤ ਦੌਰਾਨ ਇੱਕ ਵਿਅਕਤੀ ਰੋਂਦੇ ਹੋਏ ਆਪਣੀ ਰਿਹਾਈ ਲਈ ਬੇਨਤੀ ਕਰਦਾ ਦਿਖਾਈ ਦੇ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੋਬ ਲਿਨਚਿੰਗ ਦਾ ਸ਼ਿਕਾਰ ਹੋਏ ਦੀਪੂ ਚੰਦਰ ਦਾਸ ਹੈ, ਜਿਸਨੂੰ ਬੰਗਲਾਦੇਸ਼ੀ ਪੁਲਿਸ ਨੇ ਭੀੜ ਦੇ ਹਵਾਲੇ ਕਰ ਦਿੱਤਾ।
ਪਿਛਲੇ ਵੀਰਵਾਰ ਨੂੰ, ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਦੇ ਭਾਲੂਕਾ ਵਿੱਚ ਇੱਕ ਭੀੜ ਨੇ ਹਿੰਦੂ ਨੌਜਵਾਨ, ਦੀਪੂ ਚੰਦਰ ਦਾਸ ਨੂੰ ਈਸ਼ਨਿੰਦਾ ਦੇ ਦੋਸ਼ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ। ਕਤਲ ਤੋਂ ਬਾਅਦ ਭੀੜ ਨੇ ਉਸਦੀ ਲਾਸ਼ ਨੂੰ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਅੱਗ ਲਗਾ ਦਿੱਤੀ। ਹਾਲਾਂਕਿ, ਬੰਗਲਾਦੇਸ਼ ਦੀ ਰੈਪਿਡ ਐਕਸ਼ਨ ਬਟਾਲੀਅਨ ਦੇ ਕੰਪਨੀ ਕਮਾਂਡਰ ਮੁਹੰਮਦ ਸ਼ਮਸਉਜ਼ਮਾਨ ਨੇ ਬੰਗਲਾਦੇਸ਼ੀ ਅਖਬਾਰ ਦ ਡੇਲੀ ਸਟਾਰ ਨੂੰ ਦੱਸਿਆ ਕਿ ਦੀਪੂ ਦਾਸ ਵਿਰੁੱਧ ਈਸ਼ਨਿੰਦਾ ਦਾ ਕੋਈ ਸਬੂਤ ਨਹੀਂ ਮਿਲਿਆ।
40 ਸਕਿੰਟ ਦੀ ਇਸ ਵਾਇਰਲ ਵੀਡੀਓ ‘ਚ ਪੁਲਿਸ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਲੈ ਜਾਂਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ, ਨੌਜਵਾਨ ਨੂੰ ਫ਼ੋਨ ‘ਤੇ ਕਿਸੇ ਨਾਲ ਗੱਲ ਕਰਦੇ ਹੋਏ ਬੰਗਾਲੀ ਵਿੱਚ ਕਹਿੰਦੇ ਸੁਣਿਆ ਜਾ ਸਕਦਾ ਹੈ, “ਭਰਾ, ਇਹ ਲੋਕ ਮੈਨੂੰ ਮਾਰ ਦਿੰਦੇ, ਪਰ ਡਿਪਟੀ ਕਮਿਸ਼ਨਰ ਨੇ ਆ ਕੇ ਮੈਨੂੰ ਬਚਾਇਆ।” ਵੀਡੀਓ ਦੇ ਅੰਤ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੌਜਵਾਨ ਨੂੰ ਉੱਥੋਂ ਜਾਣ ਲਈ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ।

ਅਸੀਂ ਵਾਇਰਲ ਵੀਡੀਓ ਦੇ ਇਕ ਫਰੇਮ ਨੂੰ ਰਿਵਰਸ ਕੀਫ੍ਰੇਮ ਦੀ ਮਦਦ ਨਾਲ ਸਰਚ ਕੀਤੀ। ਸਾਨੂੰ 18 ਨਵੰਬਰ, 2025 ਨੂੰ ਇੱਕ ਬੰਗਲਾਦੇਸ਼ੀ ਨਿਊਜ਼ ਪੋਰਟਲ ਦੇ ਫੇਸਬੁੱਕ ਅਕਾਊਂਟ ‘ਤੇ ਪ੍ਰਕਾਸ਼ਿਤ ਵੀਡੀਓ ਮਿਲਿਆ। ਧਿਆਨ ਨਾਲ ਦੇਖਣ ਤੇ ਸਾਨੂੰ ਉਸ ਦੀ ਟੀ-ਸ਼ਰਟ ਤੇ ਢਾਕਾ ਕਾਲਜ ਦਾ ਲੋਗੋ ਅਤੇ ਸੈਸ਼ਨ 22-23 ਲਿਖਿਆ ਦੇਖਿਆ। ਟੀ-ਸ਼ਰਟ ਦੇ ਪਿਛਲੇ ਪਾਸੇ ਮੋਮਿਨ ਲਿਖਿਆ ਹੋਇਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਕੀਵਰਡ ਨਾਲ ਸਰਚ ਕਰਨ ਤੇ ਸਾਨੂੰ 17 ਨਵੰਬਰ, 2025 ਨੂੰ ਦੋ ਹੋਰ ਬੰਗਲਾਦੇਸ਼ੀ ਨਿਊਜ਼ ਪੋਰਟਲ ਬੰਗਲਾ ਨਿਊਜ਼ ਅਤੇ ਵਾਰਤਾ ਬਾਜ਼ਾਰ ਦੇ ਫੇਸਬੁੱਕ ਅਕਾਊਂਟ ‘ਤੇ ਅਪਲੋਡ ਕੀਤੇ ਗਏ ਵੀਡੀਓ ਮਿਲੇ ਜਿਨ੍ਹਾਂ ਵਿੱਚ ਵਾਇਰਲ ਵੀਡੀਓ ਦੇ ਦ੍ਰਿਸ਼ ਸਨ। ਦੋਵਾਂ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਦੱਸਿਆ ਗਿਆ ਸੀ ਕਿ ਪੁਲਿਸ ਨੇ ਢਾਕਾ ਕਾਲਜ ਵਿੱਚ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਸੀ ਅਤੇ ਇਹ ਫੁਟੇਜ ਉਸ ਸਮੇਂ ਦੀ ਹੈ।

ਇਸ ਤੋਂ ਇਲਾਵਾ, ਸਾਨੂੰ ਇੱਕ ਹੋਰ ਬੰਗਲਾਦੇਸ਼ੀ ਫੇਸਬੁੱਕ ਅਕਾਊਂਟ ਤੇ ਇਸ ਘਟਨਾ ਦੀ ਇੱਕ ਵੱਖਰੇ ਐਂਗਲ ਤੋਂ ਸ਼ੂਟ ਵੀਡੀਓ ਮਿਲੀ , ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਨੌਜਵਾਨ ਨੂੰ ਰਿਕਸ਼ਾ ‘ਤੇ ਚੜ੍ਹਾਉਣ ਵਿੱਚ ਮਦਦ ਕਰਦੇ ਅਤੇ ਰਿਕਸ਼ਾ ਚਾਲਕ ਨੂੰ ਪੈਸੇ ਦਿੰਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਸੀਨੀਅਰ ਅਧਿਕਾਰੀ ਦੀ ਪਛਾਣ ਡੀਸੀ ਮਸੂਦ ਵਜੋਂ ਕੀਤੀ ਗਈ ਹੈ। ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਸੂਦ ਆਲਮ ਰਮਨਾ ਡਿਵੀਜ਼ਨ ਦੇ ਡਿਪਟੀ ਪੁਲਿਸ ਕਮਿਸ਼ਨਰ ਹਨ।

ਜਾਂਚ ਦੌਰਾਨ ਸਾਨੂੰ 18 ਨਵੰਬਰ, 2025 ਨੂੰ ਇੱਕ ਹੋਰ ਬੰਗਲਾਦੇਸ਼ੀ ਨਿਊਜ਼ ਪੋਰਟਲ ਦੇ ਫੇਸਬੁੱਕ ਅਕਾਊਂਟ ‘ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਵੀਡੀਓ ਵਿੱਚ, ਨੌਜਵਾਨ ਡਿਪਟੀ ਕਮਿਸ਼ਨਰ ਮਸੂਦ ਆਲਮ ਅਤੇ ਪ੍ਰੈਸ ਦੀ ਮੌਜੂਦਗੀ ਵਿੱਚ ਆਪਣੀ ਪਛਾਣ ਅਬਦੁਲ ਮੋਮਿਨ ਅਤੇ ਢਾਕਾ ਕਾਲਜ ਦੇ ਵਿਦਿਆਰਥੀ ਵਜੋਂ ਦੱਸ ਰਿਹਾ ਹੈ।

ਕਈ ਮੀਡੀਆ ਰਿਪੋਰਟਾਂ ਦੇ ਅਨੁਸਾਰ, 17 ਨਵੰਬਰ, 2025 ਨੂੰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਮੌਤ ਦੀ ਸਜ਼ਾ ਸੁਣਾਏ ਜਾਣ ਵਾਲੇ ਦਿਨ ਪ੍ਰਦਰਸ਼ਨਕਾਰੀ ਬੁਲਡੋਜ਼ਰ ਲੈ ਕੇ ਧਨਮੰਡੀ 32 ਵਿੱਚ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਪਹੁੰਚੇ। ਉਨ੍ਹਾਂ ਦਾ ਇਰਾਦਾ ਘਰ ਨੂੰ ਢਾਹਣਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ।
ਆਪਣੀ ਜਾਂਚ ਦੌਰਾਨ, ਅਸੀਂ ਢਾਕਾ ਮੈਟਰੋਪੋਲੀਟਨ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ ਸ਼ਹਾਦਤ ਹੁਸੈਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਧਨਮੰਡੀ 32 ਵਿਖੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਦੀ ਹੈ ਅਤੇ ਦੀਪੂ ਚੰਦਰ ਦਾਸ ਦਾ ਕਤਲ ਮੈਮਨਸਿੰਘ ਵਿਚ ਹੋਇਆ ਸੀ। ਇਹ ਦੋ ਵੱਖ-ਵੱਖ ਘਟਨਾਵਾਂ ਹਨ।”
ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਦੀਪੂ ਚੰਦਰ ਦਾਸ ਨੂੰ ਬੰਗਲਾਦੇਸ਼ ਦੀ ਪੁਲਿਸ ਦੁਆਰਾ ਭੀੜ ਦੇ ਹਵਾਲੇ ਕਰਨ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਨਵੰਬਰ ਵਿੱਚ ਧਨਮੰਡੀ 32 ਵਿਖੇ ਹੋਏ ਵਿਰੋਧ ਪ੍ਰਦਰਸ਼ਨ ਦਾ ਹੈ।
(Additional Inputs from Mahmudul Rifat, Newschecker BD)
Our Sources
Video uploaded by bhorer kagoj on 18th Nov 2025
Video uploaded by Barta Bazar on 17th Nov 2025
Video uploaded by a Facebook account on 17th Nov 2025
Telephonic Conversation with DHAKA POLICE Assistant IG Shadat Hossain
Shaminder Singh
November 7, 2025
Vasudha Beri
November 4, 2025
Salman
November 4, 2025