ਸ਼ਨੀਵਾਰ, ਨਵੰਬਰ 2, 2024
ਸ਼ਨੀਵਾਰ, ਨਵੰਬਰ 2, 2024

HomeFact Checkਕੀ ਅਯੁੱਧਿਆ ਵਿਖੇ ਮਨਾਏ ਗਏ Diwali ਦੀਪੋਤਸਵ ਦੀਆਂ ਇਹ ਹਾਲੀਆ ਤਸਵੀਰਾਂ ਹਨ?

ਕੀ ਅਯੁੱਧਿਆ ਵਿਖੇ ਮਨਾਏ ਗਏ Diwali ਦੀਪੋਤਸਵ ਦੀਆਂ ਇਹ ਹਾਲੀਆ ਤਸਵੀਰਾਂ ਹਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਨਦੀ ਦੇ ਕੰਢੇ ਤੇ ਦੀਵਿਆਂ ਨੂੰ ਜਲਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਤਸਵੀਰਾਂ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਅਯੁੱਧਿਆ ਵਿਖੇ ਹਾਲ ਵਿਚ ਮਨਾਈ ਗਈ ਦੀਵਾਲੀ (Diwali) ਦੀਆਂ ਹਨ। 

ਜਾਮਨਗਰ ਤੋਂ ਲੋਕ ਸਭਾ ਮੈਂਬਰ ਪੂਨਮ ਬੇਨ ਮਾਦਾਮ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਅਧਿਕਾਰਕ ਟਵਿੱਟਰ ਅਕਾਉਂਟ ਤੇ ਸ਼ੇਅਰ ਕੀਤਾ। ਇਨ੍ਹਾਂ ਤਸਵੀਰਾਂ ਨੂੰ ਹੁਣ ਤਕ 86 ਤੋਂ ਵੱਧ ਸੋਸ਼ਲ ਮੀਡੀਆ ਯੂਜ਼ਰਾਂ ਨੇ ਰੀਟਵੀਟ ਕੀਤਾ।


ਇਸ ਦੇ ਨਾਲ ਹੀ ਕੇਂਦਰੀ ਮੰਤਰੀ ਅਤੇ ਦਾਮੋਹ ਤੋਂ ਮੈਂਬਰ ਪਾਰਲੀਮੈਂਟ ਪ੍ਰਹਲਾਦ ਸਿੰਘ ਪਟੇਲ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ। 

ਫੇਸਬੁਕ ਪੇਜ ‘My Bathinda’ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ,’ਦੀਵਾਲੀ ਦੇ ਸ਼ੁਭ ਤਿਓਹਾਰ ਤੇ ਸਜਾਈ ਗਈ ਭਗਵਾਨ ਰਾਮ ਜੀ ਦੀ ਅਯੋਧਿਆ ਨਗਰੀ।’

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰਾਂ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ। 

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਇਕ ਇਕ ਕਰਕੇ ਜਾਂਚ ਸ਼ੁਰੂ ਕੀਤੀ। 


ਪਹਿਲੀ ਤਸਵੀਰ  

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪਹਿਲੀ ਤਸਵੀਰ ਦੀ ਜਾਂਚ ਦੇ ਲਈ ਗੂਗਲ ਰਿਵਰਸ ਇਮੇਜ ਸਰਚ ਰਾਹੀਂ ਵਾਇਰਲ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਟਾਈਮਜ਼ ਆਫ਼ ਇੰਡੀਆ ਦੁਆਰਾ ਅਕਤੂਬਰ 27, 2019 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਮਿਲੀ। ਤਸਵੀਰ ਦੀ ਕੈਪਸ਼ਨ ਦੇ ਮੁਤਾਬਕ ਸ਼ਰਧਾਲੂਆਂ ਨੇ ਦੀਵਾਲੀ ਦੇ ਮੌਕੇ ਤੇ ਅਯੁੱਧਿਆ ਦੇ ਸਰੂ ਨਦੀ ਦੇ ਕੰਢੇ ਦੀਪਮਾਲਾ ਕੀਤੀ।

ਕੀ ਇਹ ਤਸਵੀਰਾਂ ਅਯੁੱਧਿਆ ਵਿਚ ਮਨਾਈ ਗਈ Diwali ਦੀਆਂ ਹਨ
Screengrab from Times of India

ਦੂਜੀ ਤਸਵੀਰ  

ਗੂਗਲ ਰਿਵਰਸ ਇਮੇਜ ਸਰਚ ਰਾਹੀਂ ਖੰਗਾਲਣ ਤੋਂ ਬਾਅਦ ਸਾਨੂੰ ਵਾਇਰਲ ਤਸਵੀਰ ਮੀਡੀਆ ਪੋਰਟਲ ਜੂਮ ਨਿਊਜ਼ ਦੁਆਰਾ ਅਕਤੂਬਰ 27, 2019 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਮਿਲੀ। ਆਰਟੀਕਲ ਦੇ ਸਿਰਲੇਖ ਦੇ ਮੁਤਾਬਕ ਅਯੁੱਧਿਆ ਵਿਖੇ 5.5 ਲੱਖ ਦੀਏ ਜਲਾਏ ਗਏ ਜਿਸ ਨੇ ਨਵਾਂ ਰਿਕਾਰਡ ਸਥਾਪਿਤ ਕੀਤਾ।

ਕੀ ਇਹ ਤਸਵੀਰਾਂ ਅਯੁੱਧਿਆ ਵਿਚ ਮਨਾਈ ਗਈ Diwali ਦੀਆਂ ਹਨ
Screengrab from Zoom News

ਤੀਜੀ ਤਸਵੀਰ

  
ਗੂਗਲ ਰਿਵਰਸ ਇਮੇਜ ਸਰਚ ਰਾਹੀਂ ਖੰਗਾਲਣ ਤੋਂ ਬਾਅਦ ਸਾਨੂੰ ਵਾਇਰਲ ਤਸਵੀਰ ਮੀਡੀਆ ਪੋਰਟਲ ਰੈਡਿਫ ਦੁਆਰਾ ਅਕਤੂਬਰ 26, 2019 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਮਿਲੀ। ਤਸਵੀਰ ਦੀ ਕੈਪਸ਼ਨ ਦੇ ਮੁਤਾਬਕ  ਸ਼ਰਧਾਲੂਆਂ ਨੇ ਦੀਵਾਲੀ ਦੇ ਮੌਕੇ ਤੇ ਅਯੁੱਧਿਆ ਦੇ ਸਰੂ ਨਦੀ ਦੇ ਕੰਢੇ ਦੀਪਮਾਲਾ ਕੀਤੀ। ਇਸ ਤਸਵੀਰ ਦੇ ਲਈ ਪੀਟੀਆਈ ਦੇ ਫੋਟੋਗ੍ਰਾਫਰ ਨੰਦ ਕੁਮਾਰ ਨੂੰ ਕ੍ਰੇਡਿਟ ਦਿੱਤਾ ਗਿਆ ਹੈ।

ਕੀ ਇਹ ਤਸਵੀਰਾਂ ਅਯੁੱਧਿਆ ਵਿਚ ਮਨਾਈ ਗਈ Diwali ਦੀਆਂ ਹਨ
Screengrab from Rediff
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਚੌਥੀ ਤਸਵੀਰ 

 
ਗੂਗਲ ਰਿਵਰਸ ਇਮੇਜ ਸਰਚ ਰਾਹੀਂ ਖੰਗਾਲਣ ਤੋਂ ਬਾਅਦ ਸਾਨੂੰ ਵਾਇਰਲ ਤਸਵੀਰ ਮੀਡੀਆ ਪੋਰਟਲ ਫਾਇਨੈਂਸ਼ਲ ਐਕਸਪ੍ਰੈਸ ਦੁਆਰਾ ਅਕਤੂਬਰ 14, 2019 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਮਿਲੀ। ਇਸ ਤਸਵੀਰ ਦੇ ਲਈ ਵੀ ਕ੍ਰੈਡਿਟ ਮੀਡੀਆ ਏਜੰਸੀ ਪੀਟੀਆਈ ਨੂੰ ਦਿੱਤੇ ਗਏ ਹਨ। 

ਕੀ ਇਹ ਤਸਵੀਰਾਂ ਅਯੁੱਧਿਆ ਵਿਚ ਮਨਾਈ ਗਈ Diwali ਦੀਆਂ ਹਨ
Screengrab from Financial Express

ਪੰਜਵੀਂ ਤਸਵੀਰ

  
ਗੂਗਲ ਰਿਵਰਸ ਇਮੇਜ ਸਰਚ ਰਾਹੀਂ ਖੰਗਾਲਣ ਤੋਂ ਬਾਅਦ ਸਾਨੂੰ ਵਾਇਰਲ ਤਸਵੀਰ ਮੀਡੀਆ ਪੋਰਟਲ ਇੰਡੀਆ ਟਾਈਮਜ਼ ਦੁਆਰਾ ਨਵੰਬਰ 14, 2020 ਨੂੰ ਪ੍ਰਕਾਸ਼ਿਤ ਆਰਟੀਕਲ ਵਿੱਚ ਮਿਲੀ। ਆਰਟੀਕਲ ਦੀ ਸਿਰਲੇਖ ਦੇ ਮੁਤਾਬਕ ਅਯੁੱਧਿਆ ਵਿਖੇ ਦੀਵਾਲੀ ਦੇ ਮੌਕੇ ਤੇ 5.8 ਲੱਖ ਦੀਏ ਜਲਾ ਕੇ ਦੂਜੀ ਵਾਰ ਰਿਕਾਰਡ ਸਥਾਪਿਤ ਕੀਤਾ ਗਿਆ। 

ਕੀ ਇਹ ਤਸਵੀਰਾਂ ਅਯੁੱਧਿਆ ਵਿਚ ਮਨਾਈ ਗਈ Diwali ਦੀਆਂ ਹਨ
Screengrab from India Times

ਛੇਵੀਂ ਤਸਵੀਰ

  
ਗੂਗਲ ਰਿਵਰਸ ਇਮੇਜ ਸਰਚ ਰਾਹੀਂ ਖੰਗਾਲਣ ਤੋਂ ਬਾਅਦ ਸਾਨੂੰ ਵਾਇਰਲ ਤਸਵੀਰ ਮੀਡੀਆ ਪੋਰਟਲ ਇੰਡਸ ਸਕਰੋਲ ਦੁਆਰਾ ਅਕਤੂਬਰ 26, 2019 ਨੂੰ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਮਿਲੀ। 

ਕੀ ਇਹ ਤਸਵੀਰਾਂ ਅਯੁੱਧਿਆ ਵਿਚ ਮਨਾਈ ਗਈ Diwali ਦੀਆਂ ਹਨ
Screengrab from Indus Scrolls

Conclusion 


ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਹਾਲ ਦੀਆਂ ਨਹੀਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਪੁਰਾਣੀਆਂ ਹਨ ਜਿਨ੍ਹਾਂ ਨੂੰ ਹਾਲ ਦਾ ਦੱਸ ਕੇ ਸੋਸ਼ਲ ਮੀਡੀਆ ਤੇ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading

Sources


Rediff: https://www.rediff.com/news/report/pix-ayodhya-lit-up-with-5-lakh-diyas-on-diwali-eve/20191026.htm


Financial Express: https://www.financialexpress.com/india-news/diwali-in-ayodhya-administration-blocks-vhps-bid-to-light-5100-diyas-at-site-of-lord-rams-birth/1735008/


Indus Scrolls: https://indusscrolls.com/grand-diwali-celebrations-at-ayodhya-set-world-record-over-5-lakh-51-thousand-diyas-lit/


India Times: https://www.indiatimes.com/news/india/ayodhya-diyas-lit-up-record-diwali-photogallery-527556.html


Zoom News: https://www.zoomnews.in/en/news-detail/over-55-lakh-diyas-lit-up-in-ayodhya-world-record-set.html


Times of India: https://timesofindia.indiatimes.com/city/lucknow/million-diyas-light-up-ayodhya-dream/articleshow/71781086.cms


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular