ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ...

ਕੀ ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਤਸਵੀਰ ਨੂੰ ਸ਼ੇਅਰ ਕਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਂ ਦਾ ਗੋਬਰ ਖਾਣ ਵਾਲੀ ਡਾ ਮਨੋਜ ਮਿੱਤਲ (Dr. Manoj Mittal) ਇਨਫੈਕਸ਼ਨ ਨਾਲ ਪੀਡ਼ਤ ਹੋ ਕੇ ਹਸਪਤਾਲ ਵਿੱਚ ਭਰਤੀ ਹਨ।

ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ
Courtesy:Facebook/SamarveerBrar

ਆਜ ਤੱਕ ਦੀ ਇਕ ਰਿਪੋਰਟ ਦੇ ਮੁਤਾਬਕ ਬੀਤੇ ਮਹੀਨੇ ਕਰਨਾਲ ਦੇ ਇੱਕ ਐਮਬੀਬੀਐਸ ਡਾ ਮਨੋਜ ਮਿੱਤਲ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜਿਸ ਵਿਚ ਡਾ ਗਾਂ ਦਾ ਗੋਬਰ ਖਾਂਦੇ ਦਿਖਾਈ ਦੇ ਰਹੇ ਹਨ।ਦਰਅਸਲ ਡਾ ਮਿੱਤਲ ਪਿਛਲੇ ਕਈ ਸਾਲਾਂ ਤੋਂ ਗਊ ਮੂਤਰ ਅਤੇ ਗੋਬਰ ਦਾ ਸੇਵਨ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗਾਂ ਦੇ ਗੋਬਰ ਵਿੱਚ ਵਿਟਾਮਿਨ ਬੀ 12 ਮੌਜੂਦ ਹੁੰਦਾ ਹੈ ਜੋ ਰੇਡੀਏਸ਼ਨ ਤੋਂ ਬਚਾਉਂਦਾ ਹੈ। ਗੋਬਰ ਦੇ ਸੇਵਨ ਨਾਲ ਰੇਡੀਏਸ਼ਨ ਦਾ ਅਸਰ ਘੱਟ ਕੀਤਾ ਜਾ ਸਕਦਾ ਹੈ। 

ਇਸ ਸਭ ਦੇ ਵਿੱਚ ਸੋਸ਼ਲ ਮੀਡੀਆ ਯੂਜ਼ਰ ਹਸਪਤਾਲ ਵਿਚ ਭਰਤੀ ਇਕ ਮਰੀਜ਼ ਦੀ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਨਾਲ ਦੀ ਐੱਮਬੀਬੀਐੱਸ ਡਾਕਟਰ ਜੋ ਦੂਜਿਆਂ ਨੂੰ ਗੋਬਰ ਖਾਣ ਦੀ ਸਲਾਹ ਦੇ ਰਹੇ ਸਨ ਉਹ ਖ਼ੁਦ ਗੋਬਰ ਖਾਣ ਦੇ ਕਾਰਨ ਇੰਫੈਕਸ਼ਨ ਨਾਲ ਪੀਡ਼ਤ ਹੋ ਕੇ ਹਸਪਤਾਲ ਵਿੱਚ ਭਰਤੀ ਹਨ।

ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ
Courtesy:Facebook/HarjitMann

ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ
Courtesy:Facebook/GurvinderNumberdar

ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ
Courtesy:Facebook/ChhinderSingh

Crowd tangle ਦੇ  ਡਾਟਾ ਦੇ ਮੁਤਾਬਕ ਫੇਸਬੁੱਕ ਤੇ ਤਕਰੀਬਨ ਪਿਛਲੇ ਇਕ ਹਫ਼ਤੇ ਦੌਰਾਨ ਇਸ ਦਾਅਵੇ ਨੂੰ ਲੈ ਕੇ 46 ਪੋਸਟਾਂ ਸ਼ੇਅਰ ਕੀਤੀਆਂ ਗਈਆਂ।

ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ
Courtesy:Facebook/Crowdtangle

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਨਾਲ ਖੰਗਾਲਿਆ।ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ Theliberalworld.com ਨਾਮਕ ਇੱਕ ਵੈੱਬਸਾਈਟ ਦੁਆਰਾ ਪ੍ਰਕਾਸ਼ਿਤ ਇਕ ਆਰਟੀਕਲ ਵਿੱਚ ਪ੍ਰਾਪਤ ਹੋਈ।

16 ਅਪ੍ਰੈਲ 2021 ਨੂੰ Theliberalworld.com ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿਖੇ ਅਟਲ ਬਿਹਾਰੀ ਵਾਜਪਾਈ ਮੈਡੀਕਲ ਕਾਲਜ ਵਿਚ ਇਕ ਮਰੀਜ਼ ਨੂੰ ਦੋ ਵਾਰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਕੋਰੋਨਾ ਦੇ ਕਾਰਨ ਮਰੀਜ਼ ਦੀ ਮੌਤ ਹੋ ਗਈ ਜਦਕਿ ਉਹ ਉਸ ਸਮੇਂ ਜ਼ਿੰਦਾ ਸੀ ਅਤੇ ਵੈਂਟੀਲੇਟਰ ਤੇ ਸਾਹ ਲੈ ਰਿਹਾ ਸੀ। ਆਰਟੀਕਲ ਵਿਚ ਉਹੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਗੋਬਰ ਖਾਣ ਦੇ ਕਾਰਨ ਇਨਫੈਕਸ਼ਨ ਤੋਂ ਪੀੜਿਤ ਹੋ ਕੇ ਡਾਕਟਰ ਹਸਪਤਾਲ ਵਿੱਚ ਭਰਤੀ ਦੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ
Courtesy:The Liberal World

ਤਸਵੀਰ ਦੇ ਬਾਰੇ ਵਿਚ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਅਸੀਂ ਕੁਝ ਕੀ ਵਰਡ ਦੀ ਮੱਦਦ ਦੇ ਨਾਲ ਦੁਬਾਰਾ ਇਸ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਇਸ ਦੌਰਾਨ ਸਾਨੂੰ Gofundme ਅਤੇ AFP Fact Check ਨਾਮਕ ਦੋ ਵੈੱਬਸਾਈਟ ਮਿਲੀਆਂ। ਗ਼ੌਰਤਲਬ ਹੈ ਕਿ AFP ਫੈਕਟ ਚੈੱਕ ਨੇ ਬੀਤੇ ਫਰਵਰੀ ਮਹੀਨੇ ਵਿੱਚ ਇਸ ਤਸਵੀਰ ਤੇ ਇਕ ਫੈਕਟ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਫੈਕਟ ਚੈੱਕ ਵਿਚ ਦੱਸਿਆ ਗਿਆ ਹੈ ਕਿ ਜਿਹੜਾ ਵਿਅਕਤੀ ਹਸਪਤਾਲ ਵਿਚ ਭਰਤੀ ਦਿਖ ਰਿਹਾ ਹੈ ਉਹ ਨੇਪਾਲ ਦਾ ਨਿਵਾਸੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

Gofundme ਵੈੱਬਸਾਈਟ ਦੇ ਮੁਤਾਬਕ ਨੇਪਾਲ ਨਿਵਾਸੀ ਵਿਧਾਨ ਥਾਪਾ ਨਾਮ ਦਾ ਇੱਕ ਵਿਅਕਤੀ ਸਾਲ ਵਿੱਚ ਆਪਣੀ ਘਰਵਾਲੀ ਦੇ ਨਾਲ ਅਮਰੀਕਾ ਗਿਆ ਸੀ ਜਿੱਥੇ 10 ਜੁਲਾਈ 2017 ਨੂੰਹ ਜੌਹਨ ਹੋਪਕਿਨਸ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਵਿਧਾਨ ਥਾਪਾ ਦੇ ਸਰੀਰ ਨੂੰ ਨੇਪਾਲ ਭੇਜਣ ਦੇ ਲਈ Gofundme ਦੁਆਰਾ ਫੰਡ ਜੁਟਾਇਆ ਜਾ ਰਿਹਾ ਸੀ। ਵੈਬਸਾਈਟ ਤੇ ਵੀ ਉਹੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਨੂੰ ਕਰਨਾਲ ਦੇ ਡਾ. ਮਨੋਜ ਮਿੱਤਲ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ
Courtesy: Go Fund me

ਵਾਇਰਲ ਦਾਅਵੇ ਨਾਲ ਸੰਬੰਧਤ ਕਿਸੀ ਜਾਣਕਾਰੀ ਦੇ ਲਈ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਅਤੇ ਫੇਸਬੁੱਕ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਡਾ. ਮਨੋਜ ਮਿੱਤਲ ਦੇ ਬਾਰੇ ਵਿਚ ਸਰਚ ਕੀਤਾ। ਇਸ ਦੌਰਾਨ ਸਾਨੂੰ ਡਾ. ਮਨੋਜ ਮਿੱਤਲ ਦਾ ਫੇਸਬੁੱਕ ਪੇਜ ਮਿਲਿਆ। ਪੇਜ ਤੇ ਜਗਦੰਬਾ ਬੇਬੀ ਕੇਅਰ ਸੈਂਟਰ ਦਾ ਫੋਨ ਨੰਬਰ ਦਿੱਤਾ ਹੋਇਆ ਸੀ।

ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ
Courtesy: Facebook/Dr.ManojMittal

ਇਸ ਨੰਬਰ ਤੇ Newschecker ਦੁਆਰਾ ਸੰਪਰਕ ਕੀਤਾ ਗਿਆ। ਇਸ ਦੌਰਾਨ ਸਾਡੀ ਗੱਲ ਡਾ. ਮਨੋਜ ਮਿੱਤਲ ਦੇ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੁਆਰਾ ਗਊ ਮੂਤਰ ਅਤੇ ਗੋਬਰ ਨਾਲ ਜੁੜਿਆ ਇਕ ਵੀਡੀਓ ਅਪਲੋਡ ਕੀਤਾ ਗਿਆ ਸੀ ਜਿਸ ਦਾ ਸ਼ੋਸਲ ਮੀਡੀਆ ਤੇ ਕਾਫੀ ਨੈਗੇਟਿਵ ਪ੍ਰਚਾਰ ਕੀਤਾ ਜਾ ਰਿਹਾ ਹੈ।

ਗਾਂ ਦਾ ਗੋਬਰ ਖਾਣ ਵਾਲੇ Dr. Manoj Mittal ਹੋਏ ਹਸਪਤਾਲ ਵਿੱਚ ਭਰਤੀ
Courtesy: Screengrab of video shared by Dr. Manoj Mittal

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਉਹ ਕਈ ਸਾਲਾਂ ਤੋਂ ਗਊ ਮੂਤਰ ਅਤੇ ਗੋਬਰ ਦਾ ਔਸ਼ਧੀ ਦੇ ਰੂਪ ਵਿੱਚ ਸੇਵਨ ਕਰ ਰਹੇ ਹਨ ਜਿਸ ਦੀ ਵਜ੍ਹਾ ਤੋਂ ਉਹ ਪੂਰੀ ਤਰ੍ਹਾਂ ਸਿਹਤ ਮੰਦ ਹਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਪੂਰੀ ਤਰ੍ਹਾਂ ਗਲਤ ਹੈ ਉਹ ਬਿਲਕੁਲ ਠੀਕ ਹਨ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਡਾ ਮਨੋਜ ਮਿੱਤਲ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ।

Result: False

Our Sources

Facebook/Dr.ManojMittal: https://www.facebook.com/drmanojmittalkarnal

Direct Contact

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular