Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਕ੍ਰਿਕਟ ਮੈਚ ਦੌਰਾਨ ਭਾਰਤੀ ਅਤੇ ਪਾਕਿਸਤਾਨ ਦੇ ਖਿਡਾਰੀ ਆਪਸ ਵਿੱਚ ਲੜ੍ਹ ਪਏ
ਵਾਇਰਲ ਹੋ ਰਹੀ ਵੀਡੀਓ ਏਆਈ ਦੁਆਰਾ ਬਣਾਈ ਗਈ ਹੈ।
ਕ੍ਰਿਕਟ ਮੈਚ ਦੌਰਾਨ ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਦੀ ਲੜਾਈ ਦਾ ਵੀਡੀਓ। ਪੋਸਟ ਦਾ ਆਰਕਾਈਵ ਇੱਥੇ ਦੇਖੋ।

ਕ੍ਰਿਕਟ ਮੈਚ ਦੌਰਾਨ ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਦੀ ਲੜਾਈ ਦੇ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਗੂਗਲ ‘ਤੇ ਕੁਝ ਕੀ ਵਰਡਸ ਦੀ ਖੋਜ ਕੀਤੀ। ਸਾਨੂੰ 17 ਨਵੰਬਰ, 2025 ਨੂੰ ਏਬੀਪੀ ਨਿਊਜ਼ ਸਮੇਤ ਕਈ ਮੀਡੀਆ ਆਉਟਲੈਟਾਂ ਦੁਆਰਾ ਪ੍ਰਕਾਸ਼ਿਤ ਰਿਪੋਰਟਾਂ ਮਿਲੀਆਂ। ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ 2025 ਮੈਚ ਦੌਰਾਨ ਇੱਕ ਵਿਵਾਦ ਹੋ ਗਿਆ ਜਦੋਂ ਭਾਰਤੀ ਖਿਡਾਰੀ ਨੇਹਲ ਵਢੇਰਾ ਨੇ ਪਾਕਿਸਤਾਨੀ ਬੱਲੇਬਾਜ਼ ਮਾਜ਼ ਸਦਾਕਤ ਦਾ ਕੈਚ ਸੀਮਾ ਰੇਖਾ ‘ਤੇ ਫੜ ਲਿਆ।
ਇਸ ਦੌਰਾਨ ਅੰਪਾਇਰ ਨੇ ਪਾਕਿਸਤਾਨੀ ਖਿਡਾਰੀ ਨੂੰ ਨਾਟ ਆਊਟ ਕਰਾਰ ਦਿੱਤਾ। ਇਸ ਕਾਰਨ ਭਾਰਤੀ ਖਿਡਾਰੀਆਂ ਅਤੇ ਅੰਪਾਇਰ ਵਿਚਕਾਰ ਬਹਿਸ ਹੋ ਗਈ। ਹਾਲਾਂਕਿ, ਰਿਪੋਰਟਾਂ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਵਿਵਾਦ ਦੌਰਾਨ ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਵਿਚਕਾਰ ਲੜਾਈ ਹੋ ਗਈ।

ਜਾਂਚ ਦੌਰਾਨ ਸਾਨੂੰ ਪਤਾ ਲੱਗਾ ਕਿ ਇਹ ਵੀਡੀਓ 14 ਨਵੰਬਰ, 2025 ਨੂੰ ‘ਝਟਕਾ ਏਆਈ’ ਨਾਮ ਦੇ ਇੱਕ ਇੰਸਟਾਗ੍ਰਾਮ ਪੇਜ ਤੋਂ ਪੋਸਟ ਕੀਤਾ ਗਿਆ ਸੀ, ਜੋ ਨਿਯਮਿਤ ਤੌਰ ‘ਤੇ ਏਆਈ ਵੀਡੀਓ ਅਪਲੋਡ ਕਰਦਾ ਹੈ। ਪੇਜ ਦੇ ਬਾਇਓ ਵਿੱਚ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ ਇਹ ਮਨੋਰੰਜਨ ਲਈ ਮੀਮਜ਼ ਅਤੇ ਏਆਈ ਵੀਡੀਓ ਬਣਾਉਂਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਨੂੰ ਨੇੜਿਓਂ ਦੇਖਣ ‘ਤੇ ਕਈ ਖਾਮੀਆਂ ਦਿਖੀਆਂ ਜਿਵੇਂ ਕਿ ਜਰਸੀ ‘ਤੇ “ਪਾਕਿਸਤਾਨ” ਸ਼ਬਦ ਗਲਤ ਲਿਖਿਆ ਹੋਇਆ ਹੈ ਅਤੇ ਖਿਡਾਰੀਆਂ ਦੇ ਹੱਥ ਆਮ ਸਥਿਤੀ ਵਿੱਚ ਨਹੀਂ ਹਨ।

ਅਸੀਂ ਵੀਡੀਓ ਵਿੱਚ ਦ੍ਰਿਸ਼ ਦੀ ਜਾਂਚ AI ਖੋਜ ਟੂਲ Hive Moderation ਤੇ ਕੀਤੀ। ਟੂਲ ਮੁਤਾਬਕ ਵੀਡੀਓ ਦੇ ਦ੍ਰਿਸ਼ AI ਜਨਰੇਟਡ ਜਾਂ ਡੀਪਫੇਕ ਹੋਣ ਦੀ 96.3% ਸੰਭਾਵਨਾ ਹੈ।

WasitAI ਟੂਲ ਮੁਤਾਬਕ ਵੀ ਵੀਡੀਓ ਵਿੱਚਲਾ ਦ੍ਰਿਸ਼ ਸੰਭਾਵਤ ਤੌਰ ‘ਤੇ AI ਦੁਆਰਾ ਬਣਾਏ ਗਏ ਹਨ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਏਆਈ ਦੁਆਰਾ ਬਣਾਈ ਗਈ ਹੈ।
Sources
Report- ABP News On Nov 17, 2025
Report- News18 India On Nov 17, 2025
Instagram post, @Jhatkaai, November 14, 2025
Hive Moderation tool
WasitAI tool