Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਗੁਰਦੁਆਰੇ ਵਿੱਚ ਅਖਿਲੇਸ਼ ਯਾਦਵ ਦੀ ਤਸਵੀਰ
ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਇਸ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇੱਕ ਗੁਰਦੁਆਰੇ ਗਏ ਸਨ ਜਿੱਥੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ ਤਸਵੀਰ
ਪਹਿਲਾਂ ਹੀ ਲੱਗੀ ਹੋਈ ਸੀ।
ਵਾਇਰਲ ਤਸਵੀਰ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਿੱਖ ਧਰਮ ਦੇ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਅਖਿਲੇਸ਼ ਯਾਦਵ ਦੀ ਤਸਵੀਰ ਉਨ੍ਹਾਂ ਦੇ ਖੱਬੇ ਪਾਸੇ ਕੰਧ ‘ਤੇ ਲੱਗੀ ਹੋਈ ਹੈ।
ਇਸ ਤਸਵੀਰ ਨੂੰ X ‘ਤੇ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਜਾ ਇਹ ਹੈ ਕਿ ਜਿਸ ਵਿੱਚ ਲਿਖਿਆ ਹੈ, “ਕੱਲ੍ਹ ਮੁੱਖ ਮੰਤਰੀ ਯੋਗੀ ਗੁਰਦੁਆਰੇ ਗਏ ਸਨ ਜਿੱਥੇ ਅਖਿਲੇਸ਼ ਜੀ ਦੀ ਤਸਵੀਰ ਪਹਿਲਾਂ ਹੀ ਲੱਗੀ ਹੋਈ ਸੀ। ਯੋਗੀ ਕਦੇ ਵੀ ਅਖਿਲੇਸ਼ ਜੀ ਦੀ ਪ੍ਰਸਿੱਧੀ ਦਾ ਇੱਕ ਪ੍ਰਤੀਸ਼ਤ ਵੀ ਨਹੀਂ ਬਣ ਸਕਣਗੇ ਕਿਉਂਕਿ ਉਹ ਇੱਕ ਰੰਗ ਦੇ ਹਨ ਅਤੇ ਅਖਿਲੇਸ਼ ਜੀ ਨੂੰ ਸਾਰੇ ਰੰਗ ਪਸੰਦ ਹਨ”।

ਗੁਰਦੁਆਰੇ ਵਿੱਚ ਅਖਿਲੇਸ਼ ਯਾਦਵ ਦੀ ਤਸਵੀਰ ਦੀ ਜਾਂਚ ਕਰਦੇ ਸਮੇਂ ਸਾਨੂੰ ਇਹ ਤਸਵੀਰ 12 ਜੁਲਾਈ, 2025 ਨੂੰ ਸੀ ਐਮ ਯੋਗੀ ਆਦਿੱਤਿਆਨਾਥ ਦੇ ਐਕਸ ਅਕਾਊਂਟ ਤੋਂ ਕੀਤੀ ਗਈ ਇੱਕ ਪੋਸਟ ਵਿੱਚ ਮਿਲੀ।

ਫੋਟੋ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ,”ਜੋ ਬੋਲੇ ਸੋ ਨਿਹਾਲ! ਸਤਿ ਸ੍ਰੀ ਅਕਾਲ! ਅੱਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਲਖਨਊ ਦੇ ਸਰਕਾਰੀ ਨਿਵਾਸ ‘ਤੇ ਪਹੁੰਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ”।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਾਂਚ ਦੌਰਾਨ, ਸਾਨੂੰ ਇਸ ਪ੍ਰੋਗਰਾਮ ਦੀ ਪੂਰੀ ਵੀਡੀਓ 12 ਜੁਲਾਈ 2025 ਨੂੰ ਯੋਗੀ ਆਦਿੱਤਿਆਨਾਥ ਦੇ ਯੂਟਿਊਬ ਅਕਾਊਂਟ ਤੋਂ ਲਾਈਵ ਸਟ੍ਰੀਮ ਕੀਤੀ ਗਈ ਮਿਲੀ। “ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹੀਦੀ ਦਿਵਸ ਦੇ 350 ਸਾਲ ਪੂਰੇ ਹੋਣ ‘ਤੇ ਲਖਨਊ ਵਿੱਚ ਆਯੋਜਿਤ ਪ੍ਰੋਗਰਾਮ” ਸਿਰਲੇਖ ਵਾਲੇ ਇਸ 1 ਘੰਟੇ ਦੇ ਵੀਡੀਓ ਵਿੱਚ ਅਸੀਂ ਕਈ ਵਾਰ ਅਖਿਲੇਸ਼ ਯਾਦਵ ਸਮੇਤ ਕਈ ਸਿਆਸਤਦਾਨਾਂ ਦੀਆਂ ਤਸਵੀਰਾਂ ਕੰਧ ‘ਤੇ ਦੇਖੀਆਂ।

ਇੰਨਾ ਹੀ ਨਹੀਂ, ਇਸ ਪ੍ਰੋਗਰਾਮ ਵਿੱਚ ਯੋਗੀ ਆਦਿੱਤਿਆਨਾਥ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਸਪੱਸ਼ਟ ਕਿਹਾ ਕਿ “ਮੈਂ ਉੱਤਰ ਪ੍ਰਦੇਸ਼ ਸਰਕਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਨਿਵਾਸ ‘ਤੇ ਤੁਹਾਡਾ ਸਾਰਿਆਂ ਦਾ ਦਿਲੋਂ ਸਵਾਗਤ ਕਰਦਾ ਹਾਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ”। ਤੁਸੀਂ ਇਸ ਹਿੱਸੇ ਨੂੰ ਲਗਭਗ 45 ਮਿੰਟਾਂ ਤੋਂ ਦੇਖ ਅਤੇ ਸੁਣ ਸਕਦੇ ਹੋ।

ਵੀਡੀਓ ਦੇਖਣ ‘ਤੇ, ਸਾਨੂੰ ਇਹ ਵੀ ਪਤਾ ਲੱਗਾ ਕਿ 12 ਜੁਲਾਈ ਨੂੰ ਮੁੱਖ ਮੰਤਰੀ ਦੇ ਨਿਵਾਸ ਸਥਾਨ ‘ਤੇ ਹੋਏ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਅਮਰਜੋਤ ਸਿੰਘ ਸਨ, ਜੋ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਾਕਾ ਹਿੰਡੋਲਾ, ਲਖਨਊ ਦੇ ਮੁਖੀ ਸਨ। ਇਸ ਲਈ ਅਸੀਂ ਆਪਣੀ ਜਾਂਚ ਵਿੱਚ ਡਾ. ਅਮਰਜੋਤ ਸਿੰਘ ਨਾਲ ਸੰਪਰਕ ਕੀਤਾ।
ਉਨ੍ਹਾਂ ਨੇ ਸਾਨੂੰ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਦੇ ਮੌਕੇ ‘ਤੇ, ਸ਼੍ਰੀ ਗੁਰੂ ਤੇਗ ਬਹਾਦਰ ਸੰਦੇਸ਼ ਯਾਤਰਾ” ਲਖਨਊ ਦੇ ਨਾਕਾ ਹਿੰਡੋਲਾ ਗੁਰੂਦੁਆਰਾ ਤੋਂ ਦਿੱਲੀ ਦੇ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਤੱਕ ਕੱਢੀ ਗਈ ਸੀ। ਇਸ ਦੌਰਾਨ, ਇਸ ਯਾਤਰਾ ਨਾਲ ਸਬੰਧਤ ਇੱਕ ਪ੍ਰੋਗਰਾਮ ਮੁੱਖ ਮੰਤਰੀ ਦੇ ਨਿਵਾਸ ਸਥਾਨ ‘ਤੇ ਵੀ ਆਯੋਜਿਤ ਕੀਤਾ ਗਿਆ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਾਕਾ ਹਿੰਡੋਲਾ ਗੁਰੂਦੁਆਰਾ ਤੋਂ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੱਕ ਲਿਜਾਇਆ ਗਿਆ ਸੀ। ਮੁੱਖ ਮੰਤਰੀ ਦੇ ਨਿਵਾਸ ਸਥਾਨ ‘ਤੇ ਪ੍ਰੋਗਰਾਮ ਤੋਂ ਬਾਅਦ, ਇਹ ਸੰਦੇਸ਼ ਯਾਤਰਾ ਦਿੱਲੀ ਲਈ ਰਵਾਨਾ ਹੋਈ।
ਇਸ ਦੌਰਾਨ, ਉਨ੍ਹਾਂ ਸਾਨੂੰ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਨਿਵਾਸ ਦੇ ਜਿਸ ਹਾਲ ਵਿੱਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਉੱਥੇ ਨਾ ਸਿਰਫ਼ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀਆਂ ਸਗੋਂ ਹੁਣ ਤੱਕ ਦੇ ਉੱਤਰ ਪ੍ਰਦੇਸ਼ ਦੇ ਸਾਰੇ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਹਨ।
ਆਪਣੀ ਜਾਂਚ ਦੌਰਾਨ, ਅਸੀਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸੂਚਨਾ ਸਲਾਹਕਾਰ ਡਾ. ਰਹੀਸ ਸਿੰਘ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ “ਮੁੱਖ ਮੰਤਰੀ ਨਿਵਾਸ ਦੇ ਜਿਸ ਹਾਲ ਵਿੱਚ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਉੱਥੇ ਨਾ ਸਿਰਫ਼ ਅਖਿਲੇਸ਼ ਯਾਦਵ ਦੀਆਂ ਸਗੋਂ ਉੱਤਰ ਪ੍ਰਦੇਸ਼ ਦੇ ਸਾਰੇ ਸਾਬਕਾ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਹਨ।”
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਗੁਰਦੁਆਰੇ ਵਿੱਚ ਅਖਿਲੇਸ਼ ਯਾਦਵ ਦੀ ਤਸਵੀਰ ਦਾ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਤਸਵੀਰ ਲਖਨਊ ਵਿੱਚ ਮੁੱਖ ਮੰਤਰੀ ਦੇ ਨਿਵਾਸ ਦੀ ਹੈ, ਜਿੱਥੇ 12 ਜੁਲਾਈ ਨੂੰ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।
Our Sources
X Post by Yogi Adityanath on 12th July 2025
Video Streamed by Yogi Adityanath on 12th July 2025
Telephonic Conversation with Dr Amarjot Singh
Telephonic Conversation with Dr Rahees Singh