Fact Check
ਜੈਪੁਰ ਵਿੱਚ ਮਸ਼ਾਲ ਜਲੂਸ ਦਾ ਵੀਡੀਓ ਯੂਪੀ ਦਾ ਦੱਸਕੇ ਹੋਇਆ ਵਾਇਰਲ
Claim
ਉੱਤਰ ਪ੍ਰਦੇਸ਼ ਵਿੱਚ Gen-Z ਦੁਆਰਾ "ਆਈ ਲਵ ਮਹਾਦੇਵ" ਅਤੇ ਯੋਗੀ ਸਰਕਾਰ ਦੇ ਸਮਰਥਨ ਵਿੱਚ ਕੱਢੇ ਗਏ ਜਲੂਸ ਦਾ ਵੀਡੀਓ
Fact
ਇਹ ਵੀਡੀਓ ਉੱਤਰ ਪ੍ਰਦੇਸ਼ ਦੀ ਨਹੀਂ ਹੈ, ਸਗੋਂ ਰਾਜਸਥਾਨ ਦੇ ਜੈਪੁਰ ਵਿੱਚ ਨਰੇਸ਼ ਮੀਣਾ ਦੇ ਸਮਰਥਕਾਂ ਦੁਆਰਾ ਕੱਢੇ ਗਏ ਮਸ਼ਾਲ ਜਲੂਸ ਦੀ ਹੈ।
ਸੋਸ਼ਲ ਮੀਡੀਆ ‘ਤੇ ਇੱਕ ਮਸ਼ਾਲ ਜਲੂਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲੋਕਾਂ ਨੂੰ “ਯੂਪੀ ਪੁਲਿਸ, ਤੁਸੀਂ ਲੱਠ ਵਜਾਓ , ਅਸੀਂ ਤੁਹਾਡੇ ਨਾਲ ਹਾਂ।” ਵਰਗੇ ਨਾਅਰੇ ਲਗਾਉਂਦੇ ਸੁਣਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਵਿੱਚ Gen-Z ਦੁਆਰਾ “ਆਈ ਲਵ ਮਹਾਦੇਵ” ਅਤੇ ਯੋਗੀ ਸਰਕਾਰ ਦੇ ਸਮਰਥਨ ਵਿੱਚ ਕੱਢੇ ਗਏ ਜਲੂਸ ਦਾ ਹੈ।
ਦਰਅਸਲ, ਕਾਨਪੁਰ ਵਿੱਚ “ਆਈ ਲਵ ਮੁਹੰਮਦ” ਦੇ ਪੋਸਟਰਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਕਈ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਵਿੱਚ ਬਦਲ ਗਿਆ ਹੈ। ਪਿਛਲੇ ਸ਼ੁੱਕਰਵਾਰ ਨੂੰ, ਬਰੇਲੀ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ। ਮੌਲਾਨਾ ਤੌਕੀਰ ਰਜ਼ਾ ਸਮੇਤ ਲਗਭਗ 2,000 ਲੋਕਾਂ ਵਿਰੁੱਧ ਦਸ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ, “ਆਈ ਲਵ ਮੁਹੰਮਦ” ਦੇ ਪੋਸਟਰਾਂ ਦੇ ਜਵਾਬ ਵਿੱਚ, ਕੁਝ ਹਿੰਦੂ ਸੰਗਠਨਾਂ ਨੇ “ਆਈ ਲਵ ਮਹਾਦੇਵ” ਦੇ ਪੋਸਟਰ ਲਗਾਏ। ਵਾਇਰਲ ਵੀਡੀਓ ਨੂੰ ਇਸ ਸੰਦਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ।

Fact Check/Verification
ਗੂਗਲ ਲੈਂਸ ਦੀ ਵਰਤੋਂ ਕਰਕੇ ਵਾਇਰਲ ਵੀਡੀਓ ਦੇ ਕੀ ਫ੍ਰੇਮਾਂ ਨੂੰ ਸਰਚ ਕਰਨ ‘ਤੇ ਸਾਨੂੰ ਯੂਟਿਊਬ ਅਤੇ ਕਈ ਇੰਸਟਾਗ੍ਰਾਮ ਪੋਸਟਾਂ ਵਿੱਚ ਇਹ ਵੀਡੀਓ ਮਿਲਿਆ, ਜਿਸ ਵਿੱਚ ਇਸ ਨੂੰ ਰਾਜਸਥਾਨ ਦੇ ਜੈਪੁਰ ਵਿੱਚ ਨਰੇਸ਼ ਮੀਣਾ ਦੇ ਸਮਰਥਕਾਂ ਦੁਆਰਾ ਝਾਲਾਵਾੜ ਦੇ ਪਿਪਲੋਡੀ ਸਕੂਲ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕਰਨ ਲਈ ਕੱਢੇ ਗਏ ਮਸ਼ਾਲ ਜਲੂਸ ਦਾ ਦੱਸਿਆ ਗਿਆ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਵੀਡੀਓ ਦੀ ਜਾਂਚ ਕਰਦਿਆਂ ਅਸੀਂ ਗੂਗਲ ਮੈਪਸ ‘ਤੇ ਸਟਰੀਟ ਵਿਊ ਦੀ ਵਰਤੋਂ ਕਰਦੇ ਹੋਏ ਇਸ ਵਿੱਚ ਦਿਖਾਈ ਦੇ ਰਹੀਆਂ ਇਮਾਰਤਾਂ, ਕਮਲਾ ਟਾਵਰ ਅਤੇ ਲੈਂਸਕਾਰਟ ਸਟੋਰ ਦੀ ਖੋਜ ਕੀਤੀ। ਅਸੀਂ ਪਾਇਆ ਕਿ ਕਮਲਾ ਟਾਵਰ ਅਤੇ ਲੈਂਸਕਾਰਟ ਸਟੋਰ ਜੈਪੁਰ ਦੇ ਗੋਪਾਲਪੁਰਾ ਬਾਈਪਾਸ ਰੋਡ ਖੇਤਰ ਵਿੱਚ ਸਥਿਤ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਵੀਡੀਓ ਜੈਪੁਰ ਦਾ ਹੈ।
ਵਾਇਰਲ ਵੀਡੀਓ ਅਤੇ ਹੇਠਾਂ ਦਿੱਤੇ ਗੂਗਲ ਮੈਪਸ ਦੇ ਵਿਜ਼ੂਅਲ ਵਿੱਚ ਸਮਾਨਤਾਵਾਂ ਦੇਖੀਆਂ ਜਾ ਸਕਦੀਆਂ ਹਨ ਜੋ ਸਪੱਸ਼ਟ ਤੌਰ ‘ਤੇ ਦਰਸਾਉਂਦੀਆਂ ਹਨ ਕਿ ਇਹ ਵੀਡੀਓ ਜੈਪੁਰ ਦੇ ਗੋਪਾਲਪੁਰਾ ਬਾਈਪਾਸ ਰੋਡ ਦਾ ਹੈ।

ਇਸ ਤੋਂ ਬਾਅਦ ਅਸੀਂ ਨਰੇਸ਼ ਮੀਣਾ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕੀਤੀ ਅਤੇ 25 ਸਤੰਬਰ ਨੂੰ ਉਹਨਾਂ ਦੇ ਫੇਸਬੁੱਕ ਪੇਜ ‘ਤੇ ਰਿਕਾਰਡ ਕੀਤਾ ਗਿਆ ਇੱਕ ਲਾਈਵ ਵੀਡੀਓ ਮਿਲਿਆ ਜੋ ਵਾਇਰਲ ਵੀਡੀਓ ਦੇ ਵਿਜ਼ੂਅਲ ਨਾਲ ਮੇਲ ਖਾਂਦਾ ਹੈ।
ਜਾਂਚ ਦੌਰਾਨ, ਸਾਨੂੰ ਇਸ ਮਸ਼ਾਲ ਜਲੂਸ ਬਾਰੇ NDTV ਰਾਜਸਥਾਨ , ਰਾਜਸਥਾਨ ਪੱਤਰਿਕਾ , ਅਤੇ ਨਵਭਾਰਤ ਟਾਈਮਜ਼ ਸਮੇਤ ਕਈ ਮੀਡੀਆ ਆਉਟਲੈਟਾਂ ਦੁਆਰਾ ਪ੍ਰਕਾਸ਼ਿਤ ਰਿਪੋਰਟਾਂ ਮਿਲੀਆਂ।
ਇਨ੍ਹਾਂ ਰਿਪੋਰਟਾਂ ਵਿੱਚ ਦੱਸਿਆ ਕਿਹਾ ਗਿਆ ਹੈ ਕਿ 25 ਸਤੰਬਰ ਦੀ ਰਾਤ ਨੂੰ ਨਰੇਸ਼ ਮੀਨਾ ਦੇ ਸਮਰਥਕਾਂ ਨੇ ਜੈਪੁਰ ਵਿੱਚ ਇੱਕ ਮਸ਼ਾਲ ਜਲੂਸ ਕੱਢਿਆ। ਤ੍ਰਿਵੇਣੀ ਨਗਰ ਚੌਕ ਤੋਂ ਗੁਰਜਰ ਕੀ ਥਾੜੀ ਤੱਕ ਸਰਵ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਨਰੇਸ਼ ਮੀਨਾ ਪਿਛਲੇ 14 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ ਜੋ ਝਾਲਾਵਾੜ ਦੇ ਪਿਪਲੋਦੀ ਸਕੂਲ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕਰ ਰਹੇ ਸਨ।
ਯੂਪੀ ਪੁਲਿਸ, ਤੁਸੀਂ ਲੱਠ ਵਜਾਓ , ਅਸੀਂ ਤੁਹਾਡੇ ਨਾਲ ਹਾਂ ਇਹ ਨਾਅਰਾ ਕਿਥੋਂ ਆਇਆ?
ਅਸੀਂ ਨਰੇਸ਼ ਮੀਣਾ ਅਤੇ ਪੰਜਾਬ ਕੇਸਰੀ ਰਾਜਸਥਾਨ ਦੁਆਰਾ ਫੇਸਬੁੱਕ ‘ਤੇ ਸਾਂਝੇ ਕੀਤੇ ਗਏ ਲਾਈਵ ਵੀਡੀਓਜ਼ ਨੂੰ ਖੰਗਾਲਿਆ ਪਰ ਸਾਨੂੰ ਕਿਤੇ ਵੀ ਨਾਅਰਾ ਨਹੀਂ ਸੁਣਿਆ। ਆਪਣੀ ਜਾਂਚ ਦੌਰਾਨ, ਸਾਨੂੰ ਇੱਕ ਐਕਸ ਅਕਾਊਂਟ ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਇਹੀ ਨਾਅਰਾ ਮਿਲਿਆ ਜਿਸ ਵਿੱਚ ਇੱਕ ਆਦਮੀ ਨੂੰ ਇਹ ਨਾਅਰੇ ਲਗਾਉਂਦੇ ਦੇਖਿਆ ਜਾ ਸਕਦਾ ਹੈ। ਸਾਡੀ ਜਾਂਚ ਵਿੱਚ ਉਸ ਵਿਅਕਤੀ ਦੀ ਪਛਾਣ ਦੀਪਕ ਸ਼ਰਮਾ ਵਜੋਂ ਹੋਈ ਹੈ। ਇਸ ਨਾਅਰੇਬਾਜ਼ੀ ਦਾ ਜ਼ਿਕਰ ਐਨਡੀਟੀਵੀ ਦੀ ਇੱਕ ਰਿਪੋਰਟ ਵਿੱਚ ਵੀ ਕੀਤਾ ਗਿਆ ਹੈ।
ਇਹ ਸਪੱਸ਼ਟ ਹੈ ਕਿ ਇੱਕ ਵੱਖਰੇ ਵੀਡੀਓ ਵਿੱਚ ਲਗਾਏ ਗਏ ਨਾਅਰੇ ਨੂੰ ਜੈਪੁਰ ਵਿੱਚ ਮਸ਼ਾਲ ਜਲੂਸ ਦੀ ਵੀਡੀਓ ਵਿੱਚ ਐਡਿਟ ਕਰਕੇ ਜੋੜਿਆ ਗਿਆ ਹੈ ਅਤੇ ਫਿਰ ਇਸਨੂੰ ਉੱਤਰ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੀ ਨਹੀਂ ਹੈ, ਸਗੋਂ ਰਾਜਸਥਾਨ ਦੇ ਜੈਪੁਰ ਵਿੱਚ ਨਰੇਸ਼ ਮੀਣਾ ਦੇ ਸਮਰਥਕਾਂ ਦੁਆਰਾ ਕੱਢੇ ਗਏ ਮਸ਼ਾਲ ਜਲੂਸ ਦੀ ਹੈ। ਵੀਡੀਓ ‘ਚ ਨਾਅਰੇ ਦੀ ਆਡੀਓ ਵੱਖਰੇ ਤੌਰ ‘ਤੇ ਜੋੜੀ ਗਈ ਹੈ।
Sources
Instagram Post by Rajasthan Meena Community, Sep 25, 2025
Instagram Post by Udaipurwati ki Jhalak, Sep 26, 2025
YouTube Shorts by Mukesh Meena, Sep 26, 2025
X Post by Deepak Sharma, Sep 27, 2025
Report by NDTV Rajasthan, Sep 25, 2025
Report by Rajasthan Patrika, Sep 26, 2025
Report by NavBharat Times, Sep 26, 2025
YouTube Shorts by NDTV, Sep 27, 2025