ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕਿਸਾਨ ਅੰਦੋਲਨ 'ਚ ਦਾਨ ਦੇ ਹਿੱਸੇ ਨੂੰ ਲੈ ਕੇ ਨੇਤਾ ਮੀਟਿੰਗ ਦੌਰਾਨ...

ਕਿਸਾਨ ਅੰਦੋਲਨ ‘ਚ ਦਾਨ ਦੇ ਹਿੱਸੇ ਨੂੰ ਲੈ ਕੇ ਨੇਤਾ ਮੀਟਿੰਗ ਦੌਰਾਨ ਆਪਸ ਵਿੱਚ ਭਿੜ ਗਏ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim
ਕਿਸਾਨ ਅੰਦੋਲਨ ਵਿੱਚ ਦਾਨ ਦੇ ਹਿੱਸੇ ਨੂੰ ਲੈ ਕੇ ਦੋ ਨੇਤਾ ਮੀਟਿੰਗ ਦੌਰਾਨ ਸਿੰਘੁ ਬਾਰਡਰ ਤੇ ਭਿੜ ਗਏ।

Fact
ਇਹ ਵੀਡੀਓ ਕਿਸਾਨ ਅੰਦੋਲਨ ਨਾਲ ਸੰਬੰਧਿਤ ਨਹੀਂ ਹੈ। ਇਹ ਵੀਡੀਓ ਸਰਕਾਰੀ ਅਧਿਕਾਰੀ ਅਤੇ ਕਿਸਾਨ ਨੇਤਾ ਗੁਰਨਾਮ ਸਿੰਘ ਚਰੂਣੀ ਦੇ ਵਿਚਕਾਰ ਇੱਕ ਪੁਲ ਨੂੰ ਬਣਾਉਣ ਨੂੰ ਲੈ ਕੇ ਹੋਈ ਸੀ।

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿੱਚ ਦਾਨ ਦੇ ਹਿੱਸੇ ਨੂੰ ਲੈ ਕੇ ਦੋ ਨੇਤਾ ਮੀਟਿੰਗ ਦੌਰਾਨ ਸਿੰਘੁ ਬਾਰਡਰ ਤੇ ਭਿੜ ਗਏ।

ਕਿਸਾਨ ਅੰਦੋਲਨ 'ਚ ਦਾਨ ਦੇ ਹਿੱਸੇ ਨੂੰ ਲੈ ਕੇ ਨੇਤਾ ਮੀਟਿੰਗ ਦੌਰਾਨ ਆਪਸ ਵਿੱਚ ਭਿੜ ਗਏ

ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 12 ਮੁੱਖ ਮੰਗਾਂ ਨੂੰ ਲੈ ਕੇ 13 ਫਰਵਰੀ 2024 ਨੂੰ ਪੰਜਾਬ ਤੋਂ ਦਿੱਲੀ ਤੱਕ ਮਾਰਚ ਕਰਨ ਦਾ ਐਲਾਨ ਕੀਤਾ ਸੀ। ਇਕ ਪਾਸੇ ਕਿਸਾਨ ਅੰਮ੍ਰਿਤਸਰ ਦਿੱਲੀ-ਰਾਸ਼ਟਰੀ ਮਾਰਗ ਰਾਹੀਂ ਹਰਿਆਣਾ ਵਿਚ ਦਾਖਲ ਹੋਣ ਦੀ ਤਿਆਰੀ ਵਿਚ ਸਨ, ਉਥੇ ਹੀ ਦੂਜੇ ਪਾਸੇ ਅੰਬਾਲਾ ਵਿਚ ਸ਼ੰਭੂ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਕਿਸਾਨ ਅਜੇ ਵੀ ਪੰਜਾਬ-ਹਰਿਆਣਾ ਦੀ ਸੀਮਾ ‘ਤੇ ਹੀ ਹਨ। ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਉਥੇ ਹੀ ਕਿਸਾਨ ਵੀ ਦਿੱਲੀ ਜਾਣ ਦੀ ਆਪਣੀ ਮੰਗ ‘ਤੇ ਅੜੇ ਹੋਏ ਹਨ।

Fact Check/Verification

ਇਸ ਦਾਅਵੇ ਦੀ ਪੁਸ਼ਟੀ ਲਈ, ਪਹਿਲਾਂ ਅਸੀਂ ਵੀਡੀਓ ਦੇ ਮੁੱਖ ਫਰੇਮਾਂ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਨਾਲ ਮਿਲਦੀ ਜੁਲਦੀ ਕਈ ਸੋਸ਼ਲ ਮੀਡੀਆ ਪੋਸਟਾਂ ਮਿਲੀਆਂ। 14 ਫਰਵਰੀ, 2024 ਨੂੰ ਪੰਜਾਬੀ ਪੇਜ ਨਾਮ ਦੇ ਇੱਕ ਫੇਸਬੁੱਕ ਪੇਜ ਦੁਆਰਾ ਸ਼ੇਅਰ ਵੀਡੀਓ ਦੇ ਨਾਲ ਦੱਸਿਆ ਗਿਆ ਹੈ ਕਿ ਇਹ ਵੀਡੀਓ ਟੰਡਵਾਲ ਵਿੱਚ NHAI ਘੁਟਾਲੇ ਨਾਲ ਸਬੰਧਤ ਹੈ। ਕੈਪਸ਼ਨ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਨਾਂ ਵੀ ਨਜ਼ਰ ਆ ਰਿਹਾ ਹੈ।

ਕਿਸਾਨ ਅੰਦੋਲਨ 'ਚ ਦਾਨ ਦੇ ਹਿੱਸੇ ਨੂੰ ਲੈ ਕੇ ਨੇਤਾ ਮੀਟਿੰਗ ਦੌਰਾਨ ਆਪਸ ਵਿੱਚ ਭਿੜ ਗਏ

ਸਾਨੂੰ ਲਕਸ਼ੈ ਮਾਊਨ ਮਟੌਰ ਨਾਮ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤੀ ਗਈ 5 ਮਿੰਟ 33 ਸਕਿੰਟ ਦੀ ਵੀਡੀਓ ਵਿੱਚ ਦਾਅਵੇ ਦੇ ਨਾਲ ਸ਼ੇਅਰ ਕੀਤੀ ਗਈ ਵੀਡੀਓ ਦਾ ਵੀ ਹਿੱਸਾ ਮਿਲਿਆ । 31 ਜਨਵਰੀ 2024 ਨੂੰ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਕੈਪਸ਼ਨ ਵਿੱਚ ਗੁਰਨਾਮ ਸਿੰਘ ਚੜੂਨੀ ਦਾ ਨਾਂ ਵੀ ਲਿਖਿਆ ਹੈ।

ਕਿਸਾਨ ਅੰਦੋਲਨ 'ਚ ਦਾਨ ਦੇ ਹਿੱਸੇ ਨੂੰ ਲੈ ਕੇ ਨੇਤਾ ਮੀਟਿੰਗ ਦੌਰਾਨ ਆਪਸ ਵਿੱਚ ਭਿੜ ਗਏ

ਅਸੀਂ ਗੁਰਨਾਮ ਸਿੰਘ ਚਾਰੂਨੀ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਇਸ ਵੀਡੀਓ ਬਾਰੇ ਜਾਣਕਾਰੀ ਲਈ ਖੋਜ ਕੀਤੀ। ਸਾਨੂੰ 31 ਜਨਵਰੀ, 2024 ਨੂੰ ਸਾਂਝਾ ਕੀਤਾ ਗਿਆ 5 ਮਿੰਟ 33 ਸਕਿੰਟ ਦਾ ਵੀਡੀਓ ਮਿਲਿਆ । ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਹ ਗੁਰਨਾਮ ਸਿੰਘ ਚੜੂਨੀ ਦੀ ਅਫਸਰਾਂ ਨਾਲ ਝੜਪ ਦੀ ਵੀਡੀਓ ਹੈ। ਕੈਪਸ਼ਨ ‘ਚ ਅਧਿਕਾਰੀਆਂ ‘ਤੇ ਦੋਸ਼ ਲਗਾਇਆ ਗਿਆ ਕਿ ਇਹ ਝਗੜਾ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਮਿੱਟੀ ਦੀ ਮਾਤਰਾ ਘੱਟ ਕਰਨ ਲਈ ਸੜਕ ਤੋਂ 1 ਮੀਟਰ ਹੇਠਾਂ ਪੁਲ ਪੁੱਟਿਆ ਸੀ।

ਕਿਸਾਨ ਅੰਦੋਲਨ 'ਚ ਦਾਨ ਦੇ ਹਿੱਸੇ ਨੂੰ ਲੈ ਕੇ ਨੇਤਾ ਮੀਟਿੰਗ ਦੌਰਾਨ ਆਪਸ ਵਿੱਚ ਭਿੜ ਗਏ

ਪੂਰੀ ਵੀਡੀਓ ਦੇਖਣ ਤੋਂ ਬਾਅਦ ਸਮਝ ਆ ਰਿਹਾ ਹੈ ਕਿ ਇਹ ਸਾਰੀ ਲੜਾਈ ਪੁਲ ਨਾਲ ਜੁੜੀ ਹੋਈ ਹੈ। ਇੱਕ ਪਾਸੇ ਗੁਰਨਾਮ ਸਿੰਘ ਚੜੂਨੀ ਪੁਲ ਦੇ ਨਿਰਮਾਣ ਕਾਰਜ ‘ਤੇ ਸਵਾਲ ਉਠਾਉਂਦੇ ਹਨ, ਉਥੇ ਦੂਜੇ ਪਾਸੇ ਅਧਿਕਾਰੀ ਇਸ ‘ਤੇ ਸਪੱਸ਼ਟੀਕਰਨ ਦਿੰਦੇ ਹਨ। ਗੁਰਨਾਮ ਸਿੰਘ ਚੜੂਨੀ ਨੇ ਪੁਲ ਦੀ ਉਸਾਰੀ ਵਿੱਚ ਇੱਕ ਮੀਟਰ ਮਿੱਟੀ ਬਚਾਉਣ ਲਈ ਅਧਿਕਾਰੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਜਿਸ ਤੋਂ ਬਾਅਦ ਦੋਹਾਂ ਵਿਚਾਲੇ ਬਹਿਸ ਸ਼ੁਰੂ ਹੋ ਜਾਂਦੀ ਹੈ। ਉਸ ਬਹਿਸ ਦਾ ਕਲਿੱਪ ਕਿਸਾਨ ਅੰਦੋਲਨ ਦੌਰਾਨ ਚੰਦੇ ਨੂੰ ਲੈ ਕੇ ਹੋਏ ਵਿਵਾਦ ਵਜੋਂ ਸਾਂਝਾ ਕੀਤਾ ਜਾ ਰਿਹਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਅਸੀਂ ਗੁਰਨਾਮ ਸਿੰਘ ਚੜੂਨੀ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਅੰਬਾਲਾ ਦੇ ਪਿੰਡ ਤਲਵੰਡੀ ਅਤੇ ਕਾਲੇ ਅੰਬ ਵਿਚਕਾਰ ਬਣੇ ਪੁਲ ਨਾਲ ਸਬੰਧਤ ਹੈ। ਇਸ ਦੀ ਉਚਾਈ ਸਾਢੇ ਤਿੰਨ ਮੀਟਰ ਹੋਣੀ ਸੀ ਪਰ ਇਸ ਨੂੰ ਢਾਈ ਮੀਟਰ ਉੱਚਾ ਬਣਾ ਕੇ ਇੱਕ ਮੀਟਰ ਮਿੱਟੀ ਬਚਾ ਲਈ ਗਈ। ਉਨ੍ਹਾਂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਉਨ੍ਹਾਂ ਦਾ ਇਹ ਵਿਰੋਧ ਸੀ। ਇਸ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

Conclusion

ਆਪਣੀ ਜਾਂਚ ਤੋਂ ਸਪਸ਼ਟ ਹੈ ਕਿ ਇਹ ਵੀਡੀਓ ਪੁਲ ਦੇ ਨਿਰਮਾਣ ਕਾਰਜ ਨਾਲ ਸਬੰਧਤ ਇੱਕ ਸਰਕਾਰੀ ਅਧਿਕਾਰੀ ਅਤੇ ਕਿਸਾਨ ਆਗੂਆਂ ਵਿਚਕਾਰ ਹੋਈ ਬਹਿਸ ਦੀ ਹੈ। ਇਸ ਵੀਡੀਓ ਦਾ ਹਾਲੀਆ ਕਿਸਾਨ ਅੰਦੋਲਨ ਨਾਲ ਸਬੰਧ ਨਹੀਂ ਹੈ।

Result: False

Sources

Social Media Posts.
Post on official Facebook account of Gurnam Singh Charuni,
Phonic conversation with Gurnam Singh Charuni.

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular