Fact Check
ਹਾਰਦਿਕ ਪਾਂਡਿਆ ਤੇ ਰਸ਼ਮਿਕਾ ਮੰਡਾਨਾ ਦਾ ਹੋਇਆ ਵਿਆਹ? ਵਾਇਰਲ ਤਸਵੀਰ AI ਜਨਰੇਟਡ ਹੈ
Claim
ਹਾਰਦਿਕ ਪਾਂਡਿਆ ਤੇ ਰਸ਼ਮਿਕਾ ਮੰਡਾਨਾ ਦਾ ਹੋਇਆ ਵਿਆਹ
Fact
ਵਾਇਰਲ ਹੋ ਰਹੀ ਤਸਵੀਰ AI ਜਨਰੇਟਡ ਹੈ।
ਸੋਸ਼ਲ ਮੀਡੀਆ ‘ਤੇ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਰਸ਼ਮਿਕਾ ਮੰਡਾਨਾ ਦੇ ਵਿਆਹ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ।
12 ਅਪ੍ਰੈਲ 2025 ਨੂੰ ਫੇਸਬੁੱਕ ( ਆਰਕਾਈਵ) ਤੇ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਰਸ਼ਮਿਕਾ ਮੰਡਾਨਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਗਈ। ਇਸ ਤਸਵੀਰ ਵਿੱਚ ਦੋਵੇਂ ਫੁੱਲ ਮਾਲਾ ਪਹਿਨੇ ਕਿਸੇ ਸਟੇਡੀਅਮ ਵਿੱਚ ਨਜ਼ਰ ਆ ਰਹੇ ਹਨ।
ਤਸਵੀਰ ਵਿੱਚ ਹਾਰਦਿਕ ਪਾਂਡਿਆ ਤਿਲਕ ਅਤੇ ਰਮਿਕਾ ਮੰਡਨਾ ਦੇ ਸਿੰਦੂਰ ਦਿਖਾ ਰਹੇ ਹਨ। ਪੋਸਟ ਕੀਤੀ ਗਈ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਹਾਰਦਿਕ ਪੰਡਿਆ ਅਤੇ ਰਸ਼ਮਿਕਾ ਮੰਡਾਨਾ ਨੇ ਵਿਆਹ ਕਰ ਲਿਆ ਹੈ , ਵਧਾਈ ਨਹੀਂ ਦਵੋਗੇ।ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਦਾ ਆਰਕਾਈਵ ਵਰਜਨ ਇੱਥੇ ਅਤੇ ਇੱਥੇ ।

Fact Check/Verification
ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਤਸਵੀਰ ਨੂੰ ਲੈ ਕੇ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਨਾਲ ਸਰਚ ਕੀਤੀ। ਹਾਲਾਂਕਿ, ਸਾਨੂੰ ਇਹਨਾਂ ਦੇ ਵਿਆਹ ਜਾਂ ਤਸਵੀਰ ਬਾਰੇ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਤਸਵੀਰ ਨੂੰ ਗੋਰ ਨਾਲ ਦੇਖਣ ਤੇ ਅਸੀਂ ਪਾਇਆ ਕਿ ਹਾਰਦਿਕ ਪੰਡਿਆ ਅਤੇ ਰਸ਼ਮਿਕ ਮੰਡਾਨਾ ਦੇ ਚਿਹਰੇ ਤੇ ਚਮਕ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਮਾਲਾਵਾਂ ਵੀ ਅਲੱਗ ਤੋਂ ਜੋੜੀ ਹੋਈ ਅਲੱਗ ਲੱਗ ਰਹੀ ਹੈ।

ਅਸੀਂ ਵਾਇਰਲ ਤਸਵੀਰਾਂ ਨੂੰ ਵੱਖ-ਵੱਖ ਏਆਈ ਡਿਟੇਕਸ਼ਨ ਟੂਲਸ ‘ਤੇ ਚੈਕ ਕੀਤਾ। ਜਾਂਚ ਵਿੱਚ ਪਤਾ ਚੱਲਿਆ ਕਿ ਵਾਇਰਲ ਹੋ ਰਹੀ ਹੈ ਇਹ ਤਸਵੀਰ AI ਜਨਰੇਟਡ ਹੈ।
ਹਾਈਵ ਮਾਡਰੇਸ਼ਨ ਟੂਲ ਨੇ ਇਸ ਤਸਵੀਰ ਨੂੰ 95.8 ਪਰਸੈਂਟ ਤੱਕ ਏਆਈ ਜਨਰੇਟਿਡ ਦੱਸਿਆ।

ਸਾਈਟਇੰਜਨ ਟੂਲ ਨੇ ਇਸ ਤਸਵੀਰ ਦੀ AI ਜਨਰੇਟਿਡ ਹੋਣ ਦੀ 99% ਸੰਭਾਵਨਾ ਜਤਾਈ।

ਇਸਈਟਏਆਈ ਨੇ 99% ਅਤੇ undetectable.ai ਨੇ ਇਸ ਤਸਵੀਰ ਨੂੰ 100% AI ਜਨਰੇਟਡ ਦੱਸਿਆ।


Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਹਾਰਦਿਕ ਪਾਂਡਿਆ ਤੇ ਰਸ਼ਮਿਕਾ ਮੰਡਾਨਾ ਦੀ ਵਾਇਰਲ ਹੋ ਰਹੀ ਤਸਵੀਰ AI ਜਨਰੇਟਡ ਹੈ।
Sources
Hive Moderation Website
Sightengine Website
WasItAI Website
undetectable.ai ai-image-detector