Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Claim
ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਕੁੜੀ ਨੂੰ ਦੀਵਿਆਂ ‘ਚੋਂ ਇੱਕ ਬੋਤਲ ‘ਚ ਤੇਲ ਭਰਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਯੂਜ਼ਰ ਅਯੁੱਧਿਆ ਦਾ ਅਤੇ ਹਾਲੀਆ ਦੱਸਕੇ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਯੂਜ਼ਰ “ਗੁਰਮੀਤ ਆਰਿਫ਼” ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਇਹ ਉਸ ਦੇਸ਼ ਦੀ ਤਸਵੀਰ ਹੈ ਜੋ ਵਿਸ਼ਵ ਗੁਰੂ ਬਣਨ ਦੀ ਦੌੜ ਵਿੱਚ ਹੈ l ਇਥੋਂ ਦੇ ਬਹੁਗਿਣਤੀ ਲੋਕ ਅੱਜ ਦੀਵਾਲ਼ੀ ਦੇ ਦੀਵਿਆਂ ਚੋਂ ਚੋਰੀ ਕਰਕੇ ਲਿਆਂਦੇ ਤੇਲ ਨਾਲ ਆਪਣੇ ਘਰਾਂ ਦੇ ਚੁੱਲ੍ਹੇ ਬਾਲਣਗੇ l ਨੰਗੇ ਪੈਰ,ਢਿੱਡੌ ਭੁੱਖੇ ਇਹਨਾਂ ਬੱਚਿਆਂ ਦੇ ਰੌਣਕਹੀਣ ਚੇਹਰਿਆ ਪਲਿਤਣ ਦਸਦੀ ਹੈ ਕਿ ਕਾਸ਼ ਹਰ ਰੋਜ ਦੀਵਾਲ਼ੀ ਹੋਵੇ l ਆਪ ਸਭ ਨੂੰ ਵੀ ਦੀਵਾਲ਼ੀ ਦੀਆ ਬਹੁਤ ਬਹੁਤ ਮੁਬਾਰਕਾਂ”
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
11 ਨਵੰਬਰ ਨੂੰ ਅਯੋਧਿਆ ‘ਚ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ। ਪੀਟੀਸੀ ਦੀ ਰਿਪੋਰਟ ਮੁਤਾਬਕ 7ਵੇਂ ਦੀਪ ਉਤਸਵ ‘ਤੇ ਸਰਯੂ ਨਦੀ ਦੇ ਕੰਢੇ 51 ਘਾਟਾਂ ‘ਤੇ 22 ਲੱਖ 23 ਹਜ਼ਾਰ ਦੀਵੇ ਜਗਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ। ਇਸ ਤੋਂ ਇਲਾਵਾ ਮਹਾਰਿਸ਼ੀ ਵਾਲਮੀਕਿ ਦੀ ਰਾਮ ਕਥਾ ਨੂੰ ਹੋਲੋਗ੍ਰਾਫਿਕ ਲਾਈਟ ਰਾਹੀਂ ਸੁਣਾਇਆ ਗਿਆ। ਲੇਜ਼ਰ ਸ਼ੋਅ ਤੋਂ ਬਾਅਦ 23 ਮਿੰਟ ਤੱਕ ਆਤਿਸ਼ਬਾਜ਼ੀ ਵੀ ਕੀਤੀ ਗਈ। ਇਸ ਦੌਰਾਨ 84 ਲੱਖ ਰੁਪਏ ਦੇ ਹਰੇ ਪਟਾਕੇ ਫੂਕੇ ਗਏ।
ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਕੁੜੀ ਨੂੰ ਦੀਵਿਆਂ ‘ਚੋਂ ਇੱਕ ਬੋਤਲ ‘ਚ ਤੇਲ ਭਰਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਅਯੁੱਧਿਆ ਦਾ ਅਤੇ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਤਸਵੀਰ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਵਾਇਰਲ ਤਸਵੀਰ ਸਾਲ 2019 ‘ਚ ਸਾਂਝੀ ਕੀਤੀ ਮਿਲੀ। X ਯੂਜ਼ਰ “Rajesh Lilothia” ਨੇ 31 ਅਕਤੂਬਰ 2019 ਨੂੰ ਸਾਂਝਾ ਕੀਤਾ ਸੀ।
ਸਰਚ ਦੇ ਦੌਰਾਨ ਸਾਨੂੰ ਇਸ ਬੱਚੀ ਦਾ ਵੀਡੀਓ ਵੀ ਮਿਲਿਆ। X ਯੂਜ਼ਰ “Mini Muvel” ਨੇ ਇਹ ਵੀਡੀਓ 30 ਅਕਤੂਬਰ 2019 ਨੂੰ ਸ਼ੇਅਰ ਕੀਤਾ ਅਤੇ ਲਿਖਿਆ,”133 ਕਰੋੜ ਦੀ ਦੀਵਾਲੀ ਦਾ ਦੀਵਾਲਾ ਕੱਢ ਦਿੱਤਾ ਇਸ ਕੁੜੀ ਨੇ ,ਇਹ ਸੱਚ ਹੈ ਦੇਸ਼ ਵਿੱਚ ਗਰੀਬਾਂ ਦੀ ਕੋਈ ਕੀਮਤ ਨਹੀਂ ਹੈ, ਪਰ 133 ਕਰੋੜ ਦਾ ਡਰਾਮਾ ਜਰੂਰ ਕਰਨਾ ਹੈ।”
ਹਾਲਾਂਕਿ, ਸਾਨੂੰ ਕਈ ਤਸਵੀਰਾਂ ਅਤੇ ਵੀਡੀਓ ਪ੍ਰਾਪਤ ਹੋਈਆਂ ਜਿਸ ਵਿੱਚ ਇਸ ਸਾਲ ਅਯੁੱਧਿਆ ‘ਚ 15 ਲੱਖ ਦੀਵੇ ਜਗਾਉਣ ਦੇ ਰਿਕਾਰਡ ਤੋਂ ਬਾਅਦ ਬੱਚਿਆਂ ਅਤੇ ਵਿਅਕਤੀਆਂ ਨੂੰ ਸਰ੍ਹੋਂ ਦਾ ਤੇਲ ਇਕੱਠਾ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਸਗੋਂ ਸਾਲ 2019 ਤੋਂ ਇੰਟਰਨੇਟ ਤੇ ਮੌਜੂਦ ਹੈ। ਪੁਰਾਣੀ ਤਸਵੀਰ ਮੁੜ ਵਾਇਰਲ ਕਰ ਗੁੰਮਰਾਹ ਕੀਤਾ ਜਾ ਰਿਹਾ ਹੈ।
Result- Missing Context
Our Sources
Tweet made by Rajesh Lilothia on October 31,2019
Tweet made by Mini Muvel on October 31,2019
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.