ਵੀਰਵਾਰ, ਦਸੰਬਰ 26, 2024
ਵੀਰਵਾਰ, ਦਸੰਬਰ 26, 2024

HomeFact Checkਔਰਤਾਂ ਦੀ ਸੁਰੱਖਿਆ ਲਈ ਲੁਧਿਆਣਾ ਪੁਲਿਸ ਵੱਲੋਂ ਚਾਰ ਸਾਲ ਪਹਿਲਾਂ ਜਾਰੀ ਕੀਤਾ...

ਔਰਤਾਂ ਦੀ ਸੁਰੱਖਿਆ ਲਈ ਲੁਧਿਆਣਾ ਪੁਲਿਸ ਵੱਲੋਂ ਚਾਰ ਸਾਲ ਪਹਿਲਾਂ ਜਾਰੀ ਕੀਤਾ ਗਿਆ ਨੰਬਰ ਫਰਜ਼ੀ ਦਾਅਵੇ ਨਾਲ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ਪਲੇਟਫਾਰਮ ਐਕਸ ਅਤੇ ਫੇਸਬੁੱਕ ‘ਤੇ ਔਰਤਾਂ ਦੀ ਸੁਰੱਖਿਆ ਨਾਲ ਜੁੜੀ ਇਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਦੋ ਨੰਬਰ ਮੌਜੂਦ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੰਬਰ ‘ਤੇ ਕਾਲ ਕਰਕੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸੇਵਾ ਮੁਹੱਈਆ ਕਰਵਾਈ ਜਾਵੇਗੀ। ਦਾਅਵੇ ਮੁਤਾਬਕ ਦੇਸ਼ ਦੀ ਹਰ ਔਰਤ ਨੂੰ ਇਹ ਸਹੂਲਤ ਉਪਲਬਧ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਪੁਲਿਸ ਹੈਲਪਲਾਈਨ ਨੰਬਰ 1091 ਅਤੇ 7837018555 ‘ਤੇ ਕਾਲ ਕਰਕੇ ਮੁਫਤ ਵਾਹਨ ਦੀ ਮੰਗ ਕਰ ਸਕਦੇ ਹਨ।

ਔਰਤਾਂ ਦੀ ਸੁਰੱਖਿਆ ਲਈ ਲੁਧਿਆਣਾ ਪੁਲਿਸ ਵੱਲੋਂ ਚਾਰ ਸਾਲ ਪਹਿਲਾਂ ਜਾਰੀ ਕੀਤਾ ਗਿਆ ਨੰਬਰ ਫਰਜ਼ੀ ਦਾਅਵੇ ਨਾਲ ਵਾਇਰਲ

Fact Check/Verification

ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤੀ। ਇਸ ਦੌਰਾਨ ਸਾਨੂੰ ਕਈ ਮੀਡੀਆ ਰਿਪੋਰਟਾਂ ਮਿਲੀਆਂ। ਨਵਭਾਰਤ ਟਾਈਮਜ਼ ਦੀ ਰਿਪੋਰਟ ਮੁਤਾਬਕ ਬਿਹਾਰ ਪੁਲਿਸ ਨੇ ਹਾਲ ਹੀ ਵਿੱਚ ਔਰਤਾਂ ਦੀ ਸੁਰੱਖਿਆ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਔਰਤਾਂ ਪੁਲਿਸ ਦੀ ਮਦਦ ਨਾਲ ਆਪਣੇ ਘਰ ਤੋਂ ਬਾਹਰ, ਕਿਤੇ ਵੀ ਕਿਸੇ ਵੀ ਸਮੇਂ ਸੁਰੱਖਿਅਤ ਯਾਤਰਾ ਕਰ ਸਕਦੀਆਂ ਹਨ। ਆਪਣੀ ਯਾਤਰਾ ਦੌਰਾਨ ਔਰਤਾਂ 112 ‘ਤੇ ਸਿੱਧਾ ਕਾਲ ਕਰਕੇ ਸੁਰੱਖਿਅਤ ਢੰਗ ਨਾਲ ਆਪਣੀ ਮੰਜ਼ਿਲ ‘ਤੇ ਪਹੁੰਚ ਸਕਣਗੀਆਂ।

ਲੁਧਿਆਣਾ ਪੁਲਿਸ

ਸਰਚ ਕਰਨ ‘ਤੇ ਸਾਨੂੰ ਬਿਹਾਰ ਪੁਲਿਸ ਦੇ ਟਵਿੱਟਰ ਹੈਂਡਲ ਦੁਆਰਾ 28 ਅਗਸਤ ਨੂੰ ਪੋਸਟ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਸ ਪੋਸਟ ਵਿੱਚ ਦੱਸਿਆ ਗਿਆ ਹੈ ਕਿ 112 ਤੇ ਡਾਇਲ ਕਰਕੇ ਬਿਹਾਰ ਪੁਲਿਸ 15 ਸਤੰਬਰ ਤੋਂ ਔਰਤਾਂ ਨੂੰ 24 ਘੰਟੇ ਮੁਫ਼ਤ ਯਾਤਰਾ ਦੀ ਸਹੂਲਤ ਦੇਵੇਗੀ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੋਸਟ ਵਿੱਚ ਮੌਜੂਦ ਨੰਬਰ 7837018555 ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਗੂਗਲ ‘ਤੇ ਸਰਚ ਕੀਤਾ। ਸਾਨੂੰ ਹਿੰਦੁਸਤਾਨ ਟਾਈਮਜ਼ ਦੁਆਰਾ ਦਸੰਬਰ 2019 ਵਿੱਚ ਪ੍ਰਕਾਸ਼ਿਤ ਇੱਕ ਲੇਖ ਮਿਲਿਆ। ਰਿਪੋਰਟ ਅਨੁਸਾਰ ਲੁਧਿਆਣਾ ਪੁਲਿਸ ਨੇ ਔਰਤਾਂ ਲਈ ਨਾਈਟ ਪਿਕ ਐਂਡ ਡਰਾਪ ਸੁਵਿਧਾ ਸ਼ੁਰੂ ਕੀਤੀ ਸੀ, ਜਿਸ ਤਹਿਤ ਜੇਕਰ ਕਿਸੇ ਔਰਤ ਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਘਰ ਜਾਣ ਲਈ ਵਾਹਨ ਨਹੀਂ ਮਿਲਦਾ ਤਾਂ ਉਹ ਪੁਲਿਸ ਹੈਲਪਲਾਈਨ ‘ਤੇ ਫ਼ੋਨ ਕਰਕੇ ਵਾਹਨ ਦੀ ਸਹੂਲਤ ਲਈ ਬੇਨਤੀ ਕਰ ਸਕਦੀ ਹੈ | ਇਸ ਸਥਿਤੀ ਵਿੱਚ ਪੀਸੀਆਰ ਵੈਨ ਜਾਂ ਐਸਐਚਓ ਦੀ ਗੱਡੀ ਔਰਤ ਨੂੰ ਸੁਰੱਖਿਅਤ ਘਰ ਤਕ ਪਹੁੰਚਾਉਣਗੇ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤਰ੍ਹਾਂ ਇਹ ਸਪੱਸ਼ਟ ਹੈ ਕਿ ਲੁਧਿਆਣਾ ਪੁਲਿਸ ਵੱਲੋਂ 2019 ਵਿੱਚ ਔਰਤਾਂ ਦੀ ਮਦਦ ਲਈ ਜੋ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ, ਉਸ ਨੂੰ ਔਰਤਾਂ ਦੀ ਸੁਰੱਖਿਆ ਲਈ ਜਾਰੀ ਕੀਤੇ ਗਏ ਨੰਬਰ ਵਜੋਂ ਸਾਂਝਾ ਕੀਤਾ ਜਾ ਰਿਹਾ ਹੈ।

ਖੋਜ ਕਰਨ ‘ਤੇ ਸਾਨੂੰ ਪੰਜਾਬ ਪੁਲਿਸ ਦੇ ਐਕਸ ਹੈਂਡਲ ਤੋਂ 2019 ਵਿੱਚ ਕੀਤਾ ਗਿਆ ਇੱਕ ਟਵੀਟ ਮਿਲਿਆ । ਦਿ ਪਾਇਨੀਅਰ ਦੀ ਖਬਰ ਨੂੰ ਸਾਂਝਾ ਕਰਦੇ ਹੋਏ ਦੱਸਿਆ ਗਿਆ ਕਿ ਲੁਧਿਆਣਾ ਪੁਲਿਸ ਨੇ ਰਾਤ ਸਮੇਂ ਔਰਤਾਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਉਣ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ।

ਸਾਡੀ ਜਾਂਚ ਦੇ ਅਨੁਸਾਰ ਸਾਲ 2021 ਵਿੱਚ ਇਸ ਦਾਅਵੇ ਨੂੰ ਇੰਦੌਰ ਪੁਲਿਸ ਦੁਆਰਾ ਔਰਤਾਂ ਲਈ ਮੁਫਤ ਰਾਈਡ ਸਕੀਮ ਸ਼ੁਰੂ ਕਰਨ ਦੇ ਦਾਅਵੇ ਨਾਲ ਸਾਂਝਾ ਕੀਤਾ ਗਿਆ ਸੀ। ਸਾਡੀ ਟੀਮ ਦੁਆਰਾ ਉਸ ਸਮੇਂ ਕੀਤੀ ਗਈ ਪੜਤਾਲ ਨੂੰ ਇੱਥੇ ਪੜ੍ਹ ਸਕਦੇ ਹੋ।

Result: False

Our Sources
Report HT Dec 1, 2019
X post Ludhiana police Dec 4, 2019

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular