Fact Check
ਕੀ ਭਾਰਤ ਨੇ ਪਾਕਿਸਤਾਨ ਦੇ ਨਾਗਰਿਕ ਇਲਾਕਿਆਂ ‘ਤੇ ਬੰਬਾਰੀ ਕੀਤੀ? ਵਾਇਰਲ ਵੀਡੀਓ ਦੀ ਜਾਣੋ ਸੱਚਾਈ
Claim
ਵੀਡੀਓ ਵਿੱਚ 7 ਮਈ ਨੂੰ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਭਾਰਤ ਵੱਲੋਂ ਪਾਕਿਸਤਾਨ ਦੇ ਨਾਗਰਿਕ ਇਲਾਕਿਆਂ ‘ਤੇ ਬੰਬਾਰੀ ਕਰਦੇ ਦੇਖਿਆ ਜਾ ਸਕਦਾ ਹੈ।

Fact
ਵਾਇਰਲ ਕਲਿੱਪ ਨੂੰ ਕੀਫ੍ਰੇਮ ਵਿੱਚ ਵੰਡਕੇ ਗੂਗਲ ਲੈਂਸ ਨਾਲ ਸਰਚ ਕਰਨ ‘ਤੇ ਸਾਨੂੰ @m.h_jahan ਦੁਆਰਾ 28 ਅਕਤੂਬਰ, 2023 ਨੂੰ ਅਪਲੋਡ ਇੱਕ ਇੰਸਟਾਗ੍ਰਾਮ ਪੋਸਟ ਮਿਲੀ। ਪੋਸਟ ਵਿੱਚ ਹੁਬੂਹੁ ਵਾਇਰਲ ਵੀਡੀਓ ਦੇ ਸਮਾਂਨ ਦ੍ਰਿਸ਼ ਹਨ ਜੋ ਪੁਸ਼ਟੀ ਕਰਦੇ ਹਨ ਕਿ ਇਹ ਵੀਡੀਓ ਆਪ੍ਰੇਸ਼ਨ ਸਿੰਦੂਰ ਨਾਲ ਜੁੜਿਆ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ @MuhammadSmiry ਦੁਆਰਾ 23 ਅਕਤੂਬਰ, 2023 ਨੂੰ ਅਪਲੋਡ X ਪੋਸਟ ਵੀ ਮਿਲੀ , ਜਿਸ ਵਿੱਚ ਕੈਪਸ਼ਨ ‘ਚ ਗਾਜ਼ਾ ਦੀ ਸਥਿਤੀ ਦੱਸੀ ਗਈ ਹੈ।

ਅਸੀਂ ਯਾਂਡੇਕਸ ‘ਤੇ ਵਾਇਰਲ ਕਲਿੱਪ ਨੂੰ ਖੰਗਾਲਿਆ। ਸਾਨੂੰ 13 ਅਕਤੂਬਰ, 2023 ਨੂੰ ਸਪੂਤਨਿਕ ਨਿਊਜ਼ ਦੁਆਰਾ ਪ੍ਰਕਾਸ਼ਿਤ ਰਿਪੋਰਟ ਪ੍ਰਾਪਤ ਹੋਈ। ਰਿਪੋਰਟ ਵਿੱਚ ਦੱਸਿਆ ਗਿਆ ਹੈ, “ਇਜ਼ਰਾਈਲੀ ਫੌਜ ਨੇ ਹੋਰ ਚੀਜ਼ਾਂ ਦੇ ਨਾਲ-ਨਾਲ, ਭੂਮੀਗਤ ਸੁਰੰਗਾਂ, ਫੌਜੀ ਕੰਪਲੈਕਸਾਂ ਅਤੇ ਚੌਕੀਆਂ ਦੇ ਨਾਲ-ਨਾਲ ਹਮਾਸ ਦੇ ਸੀਨੀਅਰ ਅਧਿਕਾਰੀਆਂ ਦੇ ਨਿਵਾਸ ਸਥਾਨਾਂ ‘ਤੇ ਹਮਲਾ ਕੀਤਾ।

ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਇੱਕ ਪੁਰਾਣੀ ਵੀਡੀਓ ਨੂੰ ਆਪ੍ਰੇਸ਼ਨ ਸਿੰਦੂਰ’ ਦੌਰਾਨ ਭਾਰਤ ਵੱਲੋਂ ਪਾਕਿਸਤਾਨ ਦੇ ਨਾਗਰਿਕ ਇਲਾਕਿਆਂ ‘ਤੇ ਬੰਬਾਰੀ ਕਰਨ ਦੇ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Sources
Instagram Post By @m.h_jahan, dated October 28, 2023
X Post By @MuhammadSmiry, Dated October 23, 2023
Report By Sputnik News, dated October 13, 2023