ਸ਼ੁੱਕਰਵਾਰ, ਅਪ੍ਰੈਲ 19, 2024
ਸ਼ੁੱਕਰਵਾਰ, ਅਪ੍ਰੈਲ 19, 2024

HomeFact Checkਕੀ ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ? ਇੰਡੋਨੇਸ਼ੀਆ ਦੀ...

ਕੀ ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ? ਇੰਡੋਨੇਸ਼ੀਆ ਦੀ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸਾਮ ਦੇ ਵਿਚ ਆਏ ਹੜ੍ਹ ਦੇ ਕਾਰਨ ਇਕ ਲੋਹੇ ਦਾ ਪੁਲ ਟੁੱਟ ਗਿਆ ਅਤੇ ਨਦੀ ਵਿਚ ਬਹਿ ਗਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿਚ ਪੁਲ ਨੂੰ ਟੁੱਟ ਕੇ ਨਦੀ ਦੇ ਪਾਣੀ ਵਿੱਚ ਵਹਿੰਦੇ ਹੋਏ ਦੇਖਿਆ ਜਾ ਸਕਦਾ ਹੈ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਕਈ ਮੀਡੀਆ ਸੰਸਥਾਨਾਂ ਨੇ ਅਸਾਮ ਦਾ ਦੱਸਦਿਆਂ ਸ਼ੇਅਰ ਕੀਤਾ। ਪੰਜਾਬੀ ਮੀਡੀਆ ਚੈਨਲ ‘ਪ੍ਰੋ ਪੰਜਾਬ ਟੀਵੀ’ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਪਾਣੀ ਚ ਰੁੜ੍ਹ ਗਿਆ ਲੋਹੇ ਦਾ ਵੱਡਾ ਪੁਲ ਅਸਾਮ ਚ ਆਏ ਹੜ੍ਹ ਦੀਆਂ ਖੌਫਨਾਕ ਤਸਵੀਰਾਂ।’ ਇਸ ਵੀਡੀਓ ਨੂੰ ਹੁਣ ਤਕ 22,000 ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।

ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ
Courtesy: Facebook/ProPunjabTV

ਇਸ ਨਾਲ ਇਕ ਹੋਰ ਪੰਜਾਬੀ ਮੀਡੀਆ ਚੈਨਲ ‘The Unmute’ ਨੇ ਵੀ ਵਾਇਰਲ ਵੀਡਿਓ ਨੂੰ ਅਸਾਮ ਹੜ੍ਹ ਨਾਲ ਜੋੜਦਿਆਂ ਸ਼ੇਅਰ ਕੀਤਾ। ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Courtesy: Facebook/TheUnmute

Crowd tangle ਦੇ ਡਾਟਾ ਮੁਤਾਬਕ ਵੀ ਇਸ ਦਾਅਵੇ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ।

ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ
Courtesy: Crowd tangle

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸਾਮ ਦੇ ਵਿੱਚ ਲਗਾਤਾਰ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ, ਅਸਾਮ ਦੇ ਤਕਰੀਬਨ 20 ਜ਼ਿਲ੍ਹਿਆਂ ਵਿੱਚ ਕਰੀਬ 1.50 ਲੱਖ ਤੋਂ ਵੱਧ ਲੋਕ ਹੜ੍ਹ ਦੇ ਕਾਰਨ ਪ੍ਰਭਾਵਿਤ ਹੋਏ ਹਨ। ਰਿਪੋਰਟ ਦੇ ਮੁਤਾਬਕ ਅਸਾਮ ਦੇ ਕਚਾਰ ਜ਼ਿਲ੍ਹੇ ਵਿੱਚ ਹੀ 50,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਦੇ ਲਈ ਫੌਜ , ਅਰਧ ਸੈਨਿਕ ਬਲ , ਐਨਡੀਆਰਐਫ ਅਤੇ ਐਮਰਜੈਂਸੀ ਸੇਵਾਵਾਂ ਨੂੰ ਤੈਨਾਤ ਕੀਤਾ ਗਿਆ ਹੈ।

ਇਸ ਦੌਰਾਨ ਹੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਲੋਹੇ ਦੇ ਪੁਲ ਨੂੰ ਟੁੱਟ ਕੇ ਨਦੀ ਦੇ ਪਾਣੀ ਵਿੱਚ ਵਹਿੰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਅਸਾਮ ਦੀ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਇੱਕ ਸਕਰੀਨ ਸ਼ਾਟ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।

ਆਪਣੀ ਸਰਚ ਤੇ ਦੌਰਾਨ ਸਾਨੂੰ ਵਾਇਰਲ ਵੀਡੀਓ ਦੇ ਨਾਲ ਸੰਬੰਧਿਤ ਇਕ ਰਿਪੋਰਟ ਇੰਡੋਨੇਸ਼ੀਅਨ ਵੈੱਬਸਾਈਟ ‘Sindo News’ ਦੁਆਰਾ 5 ਅਪ੍ਰੈਲ 2021 ਨੂੰ ਪ੍ਰਕਾਸ਼ਿਤ ਮਿਲੀ। ਰਿਪੋਰਟ ਦੇ ਵਿੱਚ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਚੋਂ ਕੁਝ ਅੰਸ਼ ਰਿਪੋਰਟ ਵਿੱਚ ਪ੍ਰਕਾਸ਼ਿਤ ਮਿਲੇ। ਤਸਵੀਰ ਦੀ ਕੈਪਸ਼ਨ ਦੇ ਮੁਤਾਬਕ, ਇੰਡੋਨੇਸ਼ੀਆ ਦੇ ਪੂਰਬੀ ਸੁਮਬਾ ਰਿਜੈਂਸੀ ਵਿਖੇ ਆਏ ਹੜ੍ਹ ਦੇ ਕਾਰਨ ਅਹਿਮਦ ਯਾਨੀ ਬ੍ਰਿਜ ਗਿਰ ਗਿਆ।

ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ
Courtesy: Sindo News

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ਇੰਡੋਨੇਸ਼ੀਆ ਦੀ ਰਾਸ਼ਟਰੀ ਭਾਸ਼ਾ ਵਿੱਚ ਕੁਝ ਕੀ ਵਰਡ ਨਾਲ ਸਰਚ ਕੀਤਾ। ਸੂਰਤ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਇੰਡੋਨੇਸ਼ੀਆ ਮੀਡੀਆ ਵੈਬਸਾਈਟ ‘TribunJatim Official’ ਦੁਆਰਾ ਆਪਣੇ ਅਧਿਕਾਰਿਕ ਯੂ ਟਿਊਬ ਚੈਨਲ ਤੇ 5 ਅਪ੍ਰੈਲ 2021 ਨੂੰ ਅਪਲੋਡ ਮਿਲੀ।

ਵੀਡੀਓ ਰਿਪੋਰਟ ਦੇ ਮੁਤਾਬਕ ਵਾਇਰਲ ਵੀਡੀਓ ਇੰਡੋਨੇਸ਼ੀਆ ਦੀ ਹੈ ਜਿਥੇ ਹੜ੍ਹ ਦੇ ਕਾਰਨ ਪੁਰਾਣਾ ਕੰਬਾਨਰੂ ਪੁਲ ਗਿਰ ਗਿਆ। ਰਿਪੋਰਟ ਦੇ ਮੁਤਾਬਕ ਇਸ ਪੁਲ ਦਾ ਇੰਡੋਨੇਸ਼ੀਆ ਦੀ ਆਰਮੀ ਦੇ ਕਮਾਂਡਰ ਅਹਿਮਦ ਯਾਨੀ ਨੇ ਸਾਲ 1965 ਵਿੱਚ ਉਦਘਾਟਨ ਕੀਤਾ ਸੀ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਤੇ ਇੰਡੋਨੇਸ਼ੀਆ ਦੀ ਵੀਡੀਓ ਤੇ ਵਿੱਚ ਸਮਾਨਤਾਵਾਂ ਨੀਚੇ ਤਸਵੀਰ ਵਿੱਚ ਦੇਖ ਸਕਦੇ ਹੋ।

ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ

ਇਸ ਦੇ ਨਾਲ ਹੀ ਸਰਚ ਦੇ ਦੌਰਾਨ ਸਾਨੂੰ ਕਈ ਇੰਡੋਨੇਸ਼ੀਅਨ ਮੀਡੀਆ ਵੈੱਬਸਾਈਟ ਦੁਆਰਾ ਹੜ੍ਹ ਕਾਰਨ ਅਹਿਮਦ ਯਾਨੀ ਬ੍ਰਿਜ ਦੇ ਗਿਰ ਜਾਣ ਨੂੰ ਲੈ ਕੇ ਕਈ ਰਿਪੋਰਟ ਮਿਲੀਆਂ।

ਅਸਾਮ ਵਿੱਚ ਆਏ ਹੜ੍ਹ ਦੇ ਦੌਰਾਨ ਬਹਿ ਗਿਆ ਪੁਲ
Courtesy: Tribunnews

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਸਾਮ ਦੀ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਇੰਡੋਨੇਸ਼ੀਆ ਦੀ ਹੈ ਜਿੱਥੇ ਸਾਲ 2021 ਵਿੱਚ ਆਏ ਹੜ੍ਹ ਦੇ ਕਾਰਨ ਅਹਿਮਦ ਯਾਨੀ ਬ੍ਰਿਜ ਗਿਰ ਗਿਆ ਸੀ।

Result: False Context/False

Our Sources

Media report by Sindonews on April 5,2021
Media report by Tribunnews on April 5,2021
YouTube video uploaded by TribunJatimOfficial on April 5,2021


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular